15 ਲੱਖ ਲੋਕ ਹਰ ਸਾਲ ਹੋ ਰਹੇ ਡਾਇਬਟੀਜ਼ ਦਾ ਸ਼ਿਕਾਰ

ਨਵੀਂ ਖੋਜ ਮੁਤਾਬਕ 70 ਤੋਂ 80 ਸਾਲ ਦੇ ਬਜ਼ੁਰਗਾਂ ਦੇ ਨਿਯਮਤ ਪੈਦਲ ਚੱਲਣ ਨਾਲ ਉਨ੍ਹਾਂ ’ਚ ਟਾਈਪ-2 ਡਾਇਬਟੀਜ਼ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।

ਡਾਇਬਟੀਜ਼ ਕੇਅਰ ਜਰਨਲ ’ਚ ਛਪੀ ਇਸ ਖੋਜ ’ਚ ਦੱਸਿਆ ਗਿਆ ਹੈ ਕਿ ਹਰ ਦਿਨ ਇਕ ਹਜ਼ਾਰ ਕਦਮ ਚੱਲਣ ਨਾਲ ਇਸ ਉਮਰ ਵਰਗ ਦੇ ਲੋਕਾਂ ’ਚ ਡਾਇਬਟੀਜ਼ ਹੋਣ ਦਾ ਖ਼ਤਰਾ ਛੇ ਫ਼ੀਸਦੀ ਤਕ ਘੱਟ ਹੋ ਜਾਂਦਾ ਹੈ।

ਇਸ ਦਾ ਮਤਲਬ ਹੈ ਕਿ ਇਨ੍ਹਾਂ ਬਜ਼ੁਰਗਾਂ ਨੂੰ ਔਸਤਨ ਉਹ ਜਿੰਨਾ ਚੱਲਦੇ ਹਨ, ਉਸ ਤੋਂ ਦੋ ਹਜ਼ਾਰ ਕਦਮ ਹੋਰ ਚੱਲਣਾ ਚਾਹੀਦਾ ਹੈ। ਇਸ ’ਚ ਉਨ੍ਹਾਂ ਡਾਇਬਟੀਜ਼ ਹੋਣ ਦਾ ਖ਼ਤਰਾ 12 ਫ਼ੀਸਦੀ ਘੱਟ ਹੋ ਜਾਵੇਗਾ। ਕੈਲੀਫੋਰੀਨੀਆ ਸੈਂਡਿਆਗੋ ਯੂਨੀਵਰਸਿਟੀ ਦੇ ਖੋਜਕਰਤਾ ਐਲੇਕਸਿਸ ਸੀ. ਗਰਡੁਨੋ ਮੁਤਾਬਕ 65 ਸਾਲ ਤੇ ਉਸ ਤੋਂ ਵੱਧ ਉਮਰ ਦੀਆਂ 4838 ਔਰਤਾਂ ’ਤੇ ਕੀਤੇ ਗਈ ਖੋਜ ’ਚ ਦੱਸਿਆ ਗਿਆ ਕਿ ਉਨਾਂ ’ਚੋਂ 395 ਜਾਂ ਅੱਠ ਫ਼ੀਸਦੀ ਲੋਕਾਂ ’ਚ ਡਾਇਬਟੀਜ਼ ਹੋਣ ਦਾ ਖ਼ਦਸ਼ਾ ਹੈ। ਅਮਰੀਕੀ ਡਾਇਬਟੀਜ਼ ਐਸੋਸੀਏਸ਼ਨ ਮੁਤਾਬਕ 15 ਲੱਖ ਲੋਕ ਹਰ ਸਾਲ ਡਾਇਬਟੀਜ਼ ਦਾ ਸ਼ਿਕਾਰ ਹੁੰਦੇ ਹਨ।

Leave a Reply

Your email address will not be published. Required fields are marked *