ਲਖਨਊ, 12 ਜੁਲਾਈ (ਏਜੰਸੀ)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ਤਿੰਨ ਮਹੀਨਿਆਂ ‘ਚ 18 ‘ਸੁਰੱਖਿਅਤ ਸ਼ਹਿਰ’ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੋਵੇਗਾ।ਪਹਿਲੇ ਪੜਾਅ ‘ਚ ਸਾਰੇ 17 ਨਗਰ ਨਿਗਮਾਂ ਅਤੇ ਗੌਤਮ ਬੁੱਧ ਨਗਰ ‘ਸੁਰੱਖਿਅਤ ਸ਼ਹਿਰ’ ਬਣ ਜਾਵੇਗਾ, ਇਸ ਤੋਂ ਬਾਅਦ ਦੂਜੇ ਪੜਾਅ ਵਿੱਚ 57 ਜ਼ਿਲ੍ਹਾ ਹੈੱਡਕੁਆਰਟਰ ਮਿਉਂਸਪੈਲਟੀਆਂ ਅਤੇ ਤੀਜੇ ਪੜਾਅ ਵਿੱਚ 143 ਨਗਰਪਾਲਿਕਾਵਾਂ ਬਣ ਜਾਣਗੀਆਂ।
ਸਰਕਾਰੀ ਬੁਲਾਰੇ ਅਨੁਸਾਰ ਸੇਫ਼ ਸਿਟੀ ਪ੍ਰੋਜੈਕਟ ਵਿੱਚ ਹੁਣ ਬਜ਼ੁਰਗਾਂ, ਬੱਚਿਆਂ ਅਤੇ ਦਿਵਯਾਂਗਜਨਾਂ ਦੀ ਸੁਰੱਖਿਆ ਵੀ ਸ਼ਾਮਲ ਹੋਵੇਗੀ।
ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਹਿਨੁਮਾਈ ਹੇਠ ਸੂਬਾ ਸਰਕਾਰ ਸੂਬੇ ਦੇ ਹਰੇਕ ਨਾਗਰਿਕ ਦੀ ਸੁਰੱਖਿਆ ਅਤੇ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਦ੍ਰਿੜ ਸੰਕਲਪ ਹੈ।
ਪਿਛਲੇ ਛੇ ਸਾਲਾਂ ਵਿੱਚ ਇਸ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਅੱਜ ਸੂਬੇ ਵਿੱਚ ਹਰ ਔਰਤ ਅਤੇ ਹਰ ਵਪਾਰੀ ਸੁਰੱਖਿਅਤ ਹੈ। ਲੋਕਾਂ ਦੀ ਭਾਵਨਾ ਹੈ