ਪਟਨਾ, 29 ਜੂਨ (ਪੰਜਾਬ ਮੇਲ)- ਬਿਹਾਰ ਦੇ ਮੁਜ਼ੱਫਰਪੁਰ ਦੀ ਵਿਸ਼ੇਸ਼ ਵਿਜੀਲੈਂਸ ਅਦਾਲਤ ਨੇ ਕਰੀਬ 38 ਸਾਲ ਪਹਿਲਾਂ ਵਾਪਰੇ ਤ੍ਰਿਵੇਣੀ ਨਹਿਰ ਦੀ ਮੁਰੰਮਤ ਮਾਮਲੇ ਵਿੱਚ 20,000 ਰੁਪਏ ਦੇ ਘਪਲੇ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਇੱਕ ਸੇਵਾਮੁਕਤ ਇੰਜੀਨੀਅਰ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਵਿਸ਼ੇਸ਼ ਜੱਜ ਸੱਤਿਆ ਪ੍ਰਕਾਸ਼ ਸ਼ੁਕਲਾ ਨੇ ਪਟਨਾ ਦੇ ਰਹਿਣ ਵਾਲੇ ਸੇਵਾਮੁਕਤ ਇੰਜੀਨੀਅਰ ਸੁਰਿੰਦਰ ਨਾਥ ਵਰਮਾ (76) ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਚਾਰ ਸਾਲ ਦੀ ਕੈਦ ਅਤੇ 10,000 ਰੁਪਏ ਦਾ ਜੁਰਮਾਨਾ ਲਗਾਇਆ।
ਇਹ ਘੁਟਾਲਾ 1986-87 ਵਿੱਚ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ ਰਾਮਨਗਰ ਸਬ-ਡਿਵੀਜ਼ਨ ਅਧੀਨ ਤ੍ਰਿਵੇਣੀ ਨਹਿਰ ਦੀ ਮੁਰੰਮਤ ਦੌਰਾਨ ਸਾਹਮਣੇ ਆਇਆ ਸੀ। ਵਰਮਾ ਉਦੋਂ ਜਲ ਸਰੋਤ ਵਿਭਾਗ ਵਿੱਚ ਸਹਾਇਕ ਇੰਜਨੀਅਰ ਵਜੋਂ ਤਾਇਨਾਤ ਸਨ।
ਤਤਕਾਲੀ ਵਿਜੀਲੈਂਸ ਇੰਸਪੈਕਟਰ ਅਰੁਣ ਕੁਮਾਰ ਸਿੰਘ ਵਿਨੀਤ ਵੱਲੋਂ 20,925 ਰੁਪਏ ਦੇ ਘਪਲੇ ਵਿੱਚ ਕਥਿਤ ਸ਼ਮੂਲੀਅਤ ਲਈ ਚਾਰ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ।
ਇਸ ਮਾਮਲੇ ਵਿੱਚ ਵਰਮਾ ਤੋਂ ਇਲਾਵਾ ਤਤਕਾਲੀ ਕਾਰਜਕਾਰੀ ਇੰਜਨੀਅਰ ਰਾਮਚੰਦਰ ਪ੍ਰਸਾਦ ਸਿੰਘ, ਜੂਨੀਅਰ ਇੰਜਨੀਅਰ ਨਵਲ ਕਿਸ਼ੋਰ ਪ੍ਰਸਾਦ ਸਿੰਘ ਅਤੇ ਠੇਕੇਦਾਰ ਸਾਮੀ ਖਾਨ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਵਿਸ਼ੇਸ਼ ਸਰਕਾਰੀ ਵਕੀਲ