ਹੀਰੋ ਦੇ ਸਕੂਟਰ, ਬਾਈਕਸ ਅਪ੍ਰੈਲ ਚ ਹੋਣਗੇ ਮਹਿੰਗੇ

ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਟੂ-ਵ੍ਹੀਲਰ ਕੰਪਨੀ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦੇਣ ਜਾ ਰਹੀ ਹੈ।

ਹੀਰੋ ਮੋਟੋਕਾਰਪ ਆਪਣੇ ਦੋਪਹੀਆ ਵਾਹਨਾਂ ਨੂੰ 5 ਅਪ੍ਰੈਲ ਤੋਂ ਮਹਿੰਗਾ ਕਰਨ ਜਾ ਰਹੀ ਹੈ। ਕੰਪਨੀ ਆਪਣੀ ਲਾਈਨਅਪ ‘ਚ 2000 ਰੁਪਏ ਤੱਕ ਦਾ ਵਾਧਾ ਕਰੇਗੀ। ਦੱਸ ਦੇਈਏ ਕਿ ਇਸੇ ਸਾਲ ਜਨਵਰੀ ਮਹੀਨੇ ਵਿੱਚ ਕੰਪਨੀ ਆਪਣੇ ਦੋਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ 2000 ਰੁਪਏ ਤੱਕ ਵਾਧਾ ਕੀਤਾ ਸੀ। ਵਧੀਆਂ ਕੀਮਤਾਂ ਦੇ ਪਿੱਛੇ ਕੰਪਨੀ ਦਾ ਕਹਿਣਾ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਆਈ ਮਹਿੰਗਾਈ ਕਰਕੇ ਗੱਡੀਆਂ ਨੂੰ ਬਣਾਉਣ ਵਾਲੀ ਲਾਗਤ ਵਧ ਗਈ ਹੈ, ਜਿਸ ਕਰਕੇ ਗੱਡੀਆਂ ਦੀਆਂ ਕੀਮਤਾਂ ਨੂੰ ਵਧਾਇਆ ਜਾ ਰਿਹਾ ਹੈ।

ਅਜਿਹੇ ਵਿੱਚ ਜੇ ਤੁਸੀਂ ਹੀਰੋ ਦੇ ਸਕੂਟਰ ਜਾਂ ਮੋਟਰਸਾਈਕਲ ਨੂੰ ਮੌਜੂਦਾ ਕੀਮਤ ‘ਤੇ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ 4 ਅਪ੍ਰੈਲ 2022 ਤੱਕ ਖਰੀਦਦਾਰੀ ਕਰਨੀ ਹੋਵੇਗੀ। 5 ਅਪ੍ਰੈਲ ਤੋਂ ਪਹਿਲਾਂ ਜੇ ਤੁਸੀਂ ਮੋਟੋਕਾਰਪ ਦੇ ਕਿਸੇ ਵੀ ਦੋਪਹੀਆ ਵਾਹਨ ਨੂੰ ਬੁਕ ਕਰ ਲਿਆ ਤਾਂ ਤੁਹਾਨੂੰ ਵਧੀਆਂ ਹੋਈਆਂ ਕੀਮਤਾਂ ਨਹੀਂ ਦੇਣੀਆਂ ਪੈਣਗੀਆਂ। ਦੱਸ ਦੇਈਏ ਕਿ ਹੀਰੋ ਐੱਚ.ਐੱਫ. 100 ਭਾਰਤੀ ਬਾਜ਼ਾਰ ਵਿੱਚ ਕੰਪਨੀ ਦੀ ਸਭ ਤੋਂ ਸਸਤੀ ਬਾਈਕ ਹੈ, ਜਿਸ ਦੀ ਸ਼ੁਰੂਆਤੀ ਕੀਮਤ 51,200 ਰੁਪਏ ਹੈ ਤੇ ਹੀਰੋ ਐਕਸਟ੍ਰੀਮ 160 ਆਰ ਕੰਪਨੀ ਦੀ ਸਭ ਤੋਂ ਮਹਿੰਗੀ ਬਾਈਕ ਹੈ, ਜਿਸ ਦੀ ਕੀਮਤ 1.17 ਲੱਖ ਰੁਪਏ ਤੱਕ ਹੈ। ਹੀਰੋ ਐਚਐਫ ਡੀਲੈਕਸ ਤੇ ਹੀਰੋ ਸਪਲਾਈਨਡਰ ਬੈਸਟ ਸੇਲਿੰਗ ਮੋਟਰਸਾਈਕਲਾਂ ਦੀ ਲਿਸਟ ਵਿੱਚ ਟੌਪ-3 ਨੰਬਰ ‘ਤੇ ਆਉਂਦੀ ਹੈ।

Leave a Reply

Your email address will not be published. Required fields are marked *