ਹਾਰਵਰਡ ਯੂਨੀਵਰਸਿਟੀ ਦੀ ਇਸ ਭਾਰਤੀ ਮਹਿਲਾ ਨੇ ਦੱਸਿਆ ਕੋਰੋਨਾ ਸੰਕਟ ਨਾਲ ਨਜਿੱਠਣ ਦਾ ਖਾਸ ਤਰੀਕਾ

Home » Blog » ਹਾਰਵਰਡ ਯੂਨੀਵਰਸਿਟੀ ਦੀ ਇਸ ਭਾਰਤੀ ਮਹਿਲਾ ਨੇ ਦੱਸਿਆ ਕੋਰੋਨਾ ਸੰਕਟ ਨਾਲ ਨਜਿੱਠਣ ਦਾ ਖਾਸ ਤਰੀਕਾ
ਹਾਰਵਰਡ ਯੂਨੀਵਰਸਿਟੀ ਦੀ ਇਸ ਭਾਰਤੀ ਮਹਿਲਾ ਨੇ ਦੱਸਿਆ ਕੋਰੋਨਾ ਸੰਕਟ ਨਾਲ ਨਜਿੱਠਣ ਦਾ ਖਾਸ ਤਰੀਕਾ

ਵਾਸ਼ਿੰਗਟਨ-ਇਕ ਭਾਰਤੀ ਜਨਤਕ ਸਿਹਤ ਮਾਹਰ ਡਾ. ਮ੍ਰਣਾਲਿਨੀ ਦਰਸਵਾਲ ਨੇ ਮੌਜੂਦਾ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਵੱਡੇ ਪੱਧਰ ‘ਤੇ ਟੀਕਾਕਰਣ ਲਈ ‘ਬਣਾਓ, ਖਰੀਦੋ ਅਤੇ ਲਵਾਓ’ ਦੀ ਰਣਨੀਤੀ ਅਪਣਾਉਣ ਦਾ ਸੁਝਾਅ ਦਿੱਤਾ ਹੈ।

2002 ਬੈਚ ਦੀ ਆਈ.ਏ.ਐੱਸ. ਅਧਿਕਾਰੀ ਦਰਸਵਾਲ ਮਾਹਰ ਸਕੱਤਰ (ਸਿਹਤ), ਫੂਡ ਸੇਫਟੀ ਕਮਿਸ਼ਨਰ, ਡਰੱਗ ਕੰਟਰੋਲਰ ਅਤੇ ਦਿੱਲੀ ਸਰਕਾਰ ਲਈ ਐੱਚ.ਆਈ.ਵੀ./ਏਡਜ਼ ਕੰਟਰੋਲ ਪ੍ਰੋਗਰਾਮ ਦਾ ਪ੍ਰੋਜੈਕਟ ਡਾਇਰੈਕਟਰ ਰਹਿ ਚੁੱਕੀ ਹੈ। ਮੌਜੂਦਾ ਸਮੇਂ ‘ਚ ਉਹ ਹਾਰਵਰਡ ਯੂਨੀਵਰਸਿਟੀ ‘ਚ ਕੋਰੋਨਾ ‘ਤੇ ਕੇਂਦਰਿਤ ਜਨਤਕ ਸਿਹਤ ‘ਤੇ ਡਾਕਟਰੇਟ ਕਰ ਰਹੀ ਹੈ।’ ਟੀਕਾਕਰਣ ਦੀ ਮੌਜੂਦਾ ਦਰ ਨਾਲ 75 ਫੀਸਦੀ ਭਾਰਤੀਆਂ ਨੂੰ ਟੀਕਾ ਲਾਉਣ ‘ਚ ਦੋ ਸਾਲ ਲਗਣਗੇ। ਡਾ. ਮ੍ਰਣਾਲਿਨੀ ਮੁਤਾਬਕ ਫਲੂ ਵਰਗੇ ਵਾਇਰਸਾਂ ਦੇ ਮੁਕਾਬਲੇ ਇਹ ਵਾਇਰਸ ਵਧੇਰੇ ਗੈਰ-ਸੰਭਾਵਿਤ ਹੈ। ਲਿਹਾਜ਼ਾ ਆਮ ਸਥਿਤ ‘ਚ ਵਾਪਸ ਆਉਣ ਲਈ ਇਸ ਦੀ ਸਪੀਡ ਵਧਾਉਣ ਅਤੇ ਆਬਾਦੀ ਦੀ ਕਵਰੇਜ਼ ਨੂੰ ਕਈ ਗੁਣਾ ਵਧਾਉਣ ਦੀ ਲੋੜ ਹੈ। ਪੂਰੀ ਆਬਾਦੀ ਦੀ ਕਵਰੇਜ਼ ਦੇ ਟੀਚੇ ਨੂੰ ਹਾਸਲ ਕਰਨ ਲਈ ਰਣਨੀਤਿਕ ਤੌਰ ‘ਤੇ ਅਗੇ ਵਧਾਉਣਾ ਹੋਵੇਗਾ ਅਤੇ ਇਸ ਦੇ ਲਈ ਸੰਭਾਵਿਤ ਰਣਨੀਤੀ ਨੂੰ ਉਨ੍ਹਾਂ ਨੇ ‘ਬਣਾE (ਬਿਲਡ), ਖਰੀਦੋ (ਬਾਈ) ਅਤੇ ਲਵਾE (ਜੈਬ)’ ਨਾਂ ਦਿੱਤਾ। ਦੱਸ ਦੇਈਏ ਕਿ ਆਈ.ਏ.ਐੱਸ. ਅਧਿਕਾਰੀ ਬਣਨ ਤੋਂ ਪਹਿਲਾਂ ਮ੍ਰਣਾਲਿਨੀ ਪੇਸ਼ੇ ਵਜੋਂ ਡਾਕਟਰ ਸੀ

Leave a Reply

Your email address will not be published.