ਹਥਿਆਰਾਂ ਦੀ ਖੇਪ ਲੈ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ

ਹਥਿਆਰਾਂ ਦੀ ਖੇਪ ਲੈ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ ਪਾਕਿਸਤਾਨੀ ਡ੍ਰੋਨ

ਕਠੂਆ : ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਸੀਮਾ ਪਾਰ ਕਰ ਰਹੇ ਇੱਕ ਡ੍ਰੋਨ ਨੂੰ ਮਾਰ ਗਿਰਾਇਆ ਹੈ।

ਪੁਲਿਸ ਮੁਤਾਬਕ ਘਟਨਾ ਰਾਜਬਾਗ ਥਾਣਾ ਖੇਤਰ ਦੇ ਤੱਲੀ ਹਰਿਆ ਚੱਕ ਪਿੰਡ ਦੀ ਹੈ ਜਿਥੇ ਇੱਕ ਪਾਕਿਸਤਾਨੀ ਡ੍ਰੋਨ ਭਾਰਤ ਵਿਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐਸਐੱਫ ਜਵਾਨਾਂ ਨੇ ਇਸ ਨੂੰ ਫਾਇਰਿੰਗ ਵਿਚ ਮਾਰ ਡੇਗਾਇਆ ਤੇ ਮੌਕੇ ‘ਤੇ ਪਹੁੰਚ ਕੇ ਇਸ ਨੂੰ ਕਬਜ਼ੇ ਵਿਚ ਲੈ ਲਿਆ।ਪੁਲਿਸ ਨੂੰ ਡਰੋਨ ਨਾਲ ਬੰਨ੍ਹੇ ਹੋਏ ਹਥਿਆਰ ਵੀ ਬਰਾਮਦ ਹੋਏ ਹਨ।

ਐੱਸਐੱਸਪੀ ਕਠੂਆ ਮੁਤਾਬਕ ਬੰਬ ਡਿਸਪੋਜਲ ਐਕਸਰਟਨ ਦੀ ਨਿਗਰਾਨੀ ਵਿਚ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਅੱਤਵਾਦੀ ਕਿਸੇ ਵੱਡੀ ਸਾਜ਼ਿਸ਼ ਦੀ ਤਿਆਰੀ ਕਰ ਰਹੇ ਸੀ ਪਰ ਸੁਰੱਖਿਆ ਬਲਾਂ ਨੇ ਸਰਗਰਮੀ ਦਿਖਾਉਂਦਿਆਂ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।ਐੱਸਐੱਸਪੀ ਰਮੇਸ਼ ਕੋਤਵਾਲ ਨੇ ਦੱਸਿਆ ਕਿ ਇਹ ਡ੍ਰੋਨ ਪਾਕਿਸਤਾਨ ਤੋਂ ਹੀ ਆਇਆ ਹੈ। ਡ੍ਰੋਨ ਵਿਚ 2 ਬੈਟਰੀਆਂ ਲੱਗੀਆਂ ਹੋਈਆਂ ਹਨ ਜਿਸ ਵਿਚ ਚੀਨੀ ਭਾਸ਼ਾ ਵਿਚ ਕੁਝ ਲਿਖਿਆ ਹੋਇਆ ਹੈ। ਅਜਿਹਾ ਲੱਗ ਰਿਹਾ ਹੈ ਕਿ ਡਰੋਨ ਵਿਚ ਚੀਨ ਦੀ ਬੈਟਰੀ ਲੱਗੀ ਹੋਈ ਹੈ। ਇਨ੍ਹਾਂ ਸਾਰਿਆਂ ਦੀ ਜਾਂਚ ਲਈ ਜੰਮੂ ਤੋਂ ਮਾਹਿਰਾਂ ਦੀ ਟੀਮ ਬੁਲਾਈ ਗਈ ਹੈ।

Leave a Reply

Your email address will not be published.