‘ਸੰਵਿਧਾਨ ਦੀ ਸਹੁੰ ਚੁੱਕ ਕੇ ਸ਼ਹੀਦਾਂ ਨੂੰ ਨਿੰਦਣਾ ਗਲਤ’

‘ਸੰਵਿਧਾਨ ਦੀ ਸਹੁੰ ਚੁੱਕ ਕੇ ਸ਼ਹੀਦਾਂ ਨੂੰ ਨਿੰਦਣਾ ਗਲਤ’

ਚੰਡੀਗੜ੍ਹ- ਐਮ ਪੀ ਸਿਮਰਨਜੀਤ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਉਤੇ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਬਦੀ ਵਾਰ ਕੀਤੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ। ਪਾਕਿਸਤਾਨ ਵਿੱਚ ਭਗਤ ਸਿੰਘ ਦੀ ਪੂਜਾ ਹੁੰਦੀ ਹੈ। ਮਾਨ ਨੇ ਅੱਗੇ ਕਿਹਾ ਕਿ ਆਜ਼ਾਦੀ ਵਿਚ ਸੰਵਿਧਾਨ ਦੀ ਸਹੁੰ ਖਾ ਕੇ ਸ਼ਹੀਦਾਂ ਦੀ ਨਿੰਦਾ ਕਰਨਾ ਇਹ ਗਲਤ ਹੈ। ਭਗਤ ਸਿੰਘ ਨੌਜਵਾਨਾਂ ਦੇ ਆਦਰਸ਼ ਹਨ ਅਤੇ ਹਮੇਸ਼ਾ ਰਹਿਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਕਿਸੇ ਖਾਸ ਵਿਅਕਤੀ ਤੋਂ ਰੁਤਬੇ ਦੇ ਮੁਥਾਜ ਨਹੀਂ ਹਨ। ਉਹ ਸ਼ਹੀਦ ਆਜ਼ਮ ਹਨ। ਸ਼ਹੀਦ ਭਗਤ ਸਿੰਘ ਬਾਰੇ ਅਜਿਹੀ ਟਿਪਣੀ ਕਰਨਾ ਚੰਨ ਉਤੇ ਥੁੱਕਣ ਦੇ ਬਰਾਬਰ ਹੈ। ਅਸੀ ਸ਼ਹੀਦ ਭਗਤ ਸਿੰਘ ਦੇ ਅਸੂਲਾਂ ਉਤੇ ਚਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ਹੀਦ ਭਗਤ ਸਿੰਘ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋਏ ਸਨ ਅਤੇ 500 ਸਾਲ ਮਗਰੋਂ ਵੀ ਸਾਡੇ ਸ਼ਹੀਦ-ਏ-ਆਜ਼ਮ ਰਹਿਣਗੇ।ਕਾਬਲੇਗੌਰ ਹੈ ਕਿ ਬੀਤੇ ਦਿਨੀਂ ਲੋਕ ਸਭਾ ਸੀਟ ਸੰਗਰੂਰ ਤੋਂ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਵਿਵਾਦਤ ਬਿਆਨ ਦਿਦਿੰਆਂ ਸ਼ਹੀਦ ਭਗਤ  ਸਿੰਘ ਨੂੰ ਅਤਵਾਦੀ ਆਖ ਦਿੱਤਾ ਸੀ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੇ ਦਰਬਾਰ ਸਾਹਿਬ ਦੇ ਅਜਾਇਬ ਘਰ ਵਿੱਚੋਂ  ਭਗਤ ਸਿੰਘ ਦੀ ਫੋਟੋ ਹਟਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਇਸ ਬਾਬਤ ਐਸਜੀਪੀਸੀ ਨੂੰ ਇੱਕ ਪੱਤਰ ਸੌਪਿਆ ਸੀ।

Leave a Reply

Your email address will not be published.