ਸੋਸ਼ਲ ਮੀਡੀਆ ਦੀਆਂ ਦਿੱਗਜ ਤਕਨੀਕੀ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼, ਡਾਟਾ ਸੁਰੱਖਿਆ ਬਿੱਲ ਜਲਦ ਕੀਤਾ ਜਾਵੇਗਾ ਪੇਸ਼

ਸੋਸ਼ਲ ਮੀਡੀਆ ਦੀਆਂ ਦਿੱਗਜ ਤਕਨੀਕੀ ਕੰਪਨੀਆਂ ਨੂੰ ਜਵਾਬਦੇਹ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼, ਡਾਟਾ ਸੁਰੱਖਿਆ ਬਿੱਲ ਜਲਦ ਕੀਤਾ ਜਾਵੇਗਾ ਪੇਸ਼

ਦੇਸ਼ ਦੀ ਕੇਂਦਰ ਸਰਕਾਰ ਡੇਟਾ ਸੁਰੱਖਿਆ ਲਈ ਇਕ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ।

ਇਹ ਜਾਣਕਾਰੀ ਕੇਂਦਰੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਬਿੱਲ ਪੇਸ਼ ਹੋਣ ਲਈ ਤਿਆਰ ਹੈ, ਪਰ ਖਦਸ਼ਾ ਹੈ ਕਿ ਬਿੱਲ ਦਾ ਲੇਖਾ-ਜੋਖਾ ਤਿਆਰ ਕਰਨ ਵਿੱਚ ਕੁਝ ਦੇਰੀ ਹੋ ਸਕਦੀ ਹੈ। ਕਿਉਂਕਿ ਸਰਕਾਰ ਦੀ ਮਨਸ਼ਾ ਹੈ ਕਿ ਇਹ ਬਿੱਲ ਹਰ ਪੱਖੋਂ ਠੋਸ ਹੋਵੇ ਤਾਂ ਜੋ ਬਾਅਦ ਵਿੱਚ ਸੋਧ ਦੀ ਲੋੜ ਨਾ ਪਵੇ।

ਇਸ ਦੌਰਾਨ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਫੇਸਬੁੱਕ ਅਤੇ ਗੂਗਲ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਸਮਾਜ ਪ੍ਰਤੀ ਜਵਾਬਦੇਹ ਬਣਾਉਣ ਦੀ ਗੱਲ ਵੀ ਕੀਤੀ। ਗਲੋਬਲ ਤਾਲਮੇਲ ਦੀ ਮੰਗ ਕਰਦੇ ਹੋਏ, ਉਸਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਦੁਆਰਾ ਜਵਾਬਦੇਹੀ ਤੈਅ ਕਰਨ ਨੂੰ ਅਜ਼ਾਦੀ ਦੇ ਵਿਰੋਧੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਮੰਤਰੀ ਦੀ ਟਿੱਪਣੀ ਯੂਟਿਊਬ, ਟਵਿੱਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਮੱਗਰੀ ‘ਤੇ ਸਰਕਾਰ ਦੇ ਇਤਰਾਜ਼ ਦੇ ਵਿਚਕਾਰ ਆਈ ਹੈ।

Leave a Reply

Your email address will not be published.