ਸੋਨੂੰ ਸੂਦ ਦੀ ਭੈਣ ਨੇ ਪਕੜਿਆ ਕਾਂਗਰਸ ਦਾ ਹੱਥ

Home » Blog » ਸੋਨੂੰ ਸੂਦ ਦੀ ਭੈਣ ਨੇ ਪਕੜਿਆ ਕਾਂਗਰਸ ਦਾ ਹੱਥ
ਸੋਨੂੰ ਸੂਦ ਦੀ ਭੈਣ ਨੇ ਪਕੜਿਆ ਕਾਂਗਰਸ ਦਾ ਹੱਥ

ਸੋਨੂੰ ਸੂਦ ਦੀ ਭੈਣ ਨੇ ਪਕੜਿਆ ਕਾਂਗਰਸ ਦਾ ਹੱਥ, ਮੋਗਾ ਤੋਂ ਹੋ ਸਕਦੀ ਹੈ ਉਮੀਦਵਾਰ

ਪਿਛਲੇ ਕਾਫੀ ਲੰਬੇ ਸਮੇਂ ਤੋਂ ਫਿਲਮ ਅਦਾਕਾਰ ਸੋਨੂੰ ਦੀ ਭੈਣ ਮਾਲਵਿਕਾ ਸੂਦ ਨੇ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋਣ ਦੀ ਚਰਚਾ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦੀ ਗੱਲ ਆਖੀ ਹੈ। ਇਹ ਵੀ ਪਤਾ ਲੱਗਾ ਹੈ ਕਿ ਮੋਗਾ ਵਿਚ ਸੋਨੂੰ ਸੂਦ ਦੀ ਫੇਰੀ ਤੋਂ ਬਾਅਦ ਰਸਮੀ ਤੌਰ ’ਤੇ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਜਾਣਗੇ

ਪਿਛਲੇ ਸਾਲ ਤੋਂ ਸਮਾਜ ਸੇਵਕ ਦੇ ਤੌਰ ’ਤੇ ਵਿਚਰ ਰਹੇ ਸੂਦ ਪਰਿਵਾਰ ਤੇ ਮੋਗਾ ਵਾਸੀਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ। ਖਾਸ ਕਰ ਕੇ ਸ਼ਹਿਰ ਵਾਸੀਆਂ ਵੱਲੋਂ ਪਿਛਲੇ ਸਮੇਂ ਵੱਖ ਵੱਖ ਪਾਰਟੀਆਂ ਦੇ ਮਿਲੇ ਆਗੂਆਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਉੱਭਰ ਕੇ ਸਾਹਮਣੇ ਆ ਰਹੀਆਂ ਸਨ ਪਰ ਚੋਣ ਜ਼ਾਬਤਾ ਲੱਗਣ ਤੋਂ ਬਆਦ ਸੂਦ ਪਰਿਵਾਰ ਨੇ ਆਪਣੇ ਸਿਆਸੀ ਪੱਤੇ ਖੋਲ੍ਹਦਿਆਂ ਕਾਂਗਰਸ ਵਿਚ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਮਾਲਵਿਕਾ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ।

Leave a Reply

Your email address will not be published.