ਸੁੰਦਰ ਮੁੰਦਰੀਏ, ਹੋ

Home » Blog » ਸੁੰਦਰ ਮੁੰਦਰੀਏ, ਹੋ
ਸੁੰਦਰ ਮੁੰਦਰੀਏ, ਹੋ

ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਖ਼ਾਸ ਕਰਕੇ ਪੰਜਾਬ, ਹਰਿਆਣਾ ਤੇ ਦਿੱਲੀ ‘ਚ।

ਮਕਰ ਸੰਕ੍ਰਾਂਤੀ ਤੋਂ ਪਹਿਲਾਂ ਹਰ ਸਾਲ ਵਾਂਗ ਇਸ ਸਾਲ ਵੀ ਲੋਹੜੀ 13 ਜਨਵਰੀ ਨੂੰ ਮਨਾਈ ਜਾਵੇਗੀ। ਲੋਹੜੀ ਬਾਰੇ ਬਹੁਤ ਸਾਰੀਆਂ ਲੋਕ ਕਥਾਵਾਂ ਤੇ ਲੋਕ ਗੀਤ ਮਸ਼ਹੂਰ ਹਨ। ਪਰ ਪੰਜਾਬ ਦੇ ਲੋਕ ਨਾਇਕਾਂ ਦੁੱਲਾ ਭੱਟੀ ਤੇ ਸੁੰਦਰ-ਮੁੰਦਰੀਏ ਦੇ ਗੀਤਾਂ ਤੋਂ ਬਿਨਾਂ ਲੋਹੜੀ ਅਧੂਰੀ ਹੈ। ਇਸ ਤੋਂ ਇਲਾਵਾ ਲੋਹੜੀ ਵਾਲੇ ਦਿਨ ਲੋਹੜੀ ਮੰਗਣ ਦਾ ਵੀ ਰਿਵਾਜ ਜਿਸ ਨੂੰ ਲੜਕੀਆਂਂ ਤੇ ਬੱਚੇ ਵੱਖ-ਵੱਖ ਤਰ੍ਹਾਂ ਦੇ ਗੀਤ ਗਾ ਕੇ ਮੰਗਦੇ ਹਨ। ਆਓ ਜਾਣਦੇ ਹਾਂ ਲੋਹੜੀ ਦੇ ਤਿਉਹਾਰ ’ਤੇ ਗਾਏ ਜਾਣ ਵਾਲੇ ਕੁਝ ਮਸ਼ਹੂਰ ਲੋਕ ਗੀਤਾਂ ਬਾਰੇ, ਜਿਨ੍ਹਾਂ ਤੋਂਂ ਬਿਨਾਂ ਲੋਹੜੀ ਦਾ ਤਿਉਹਾਰ ਅਧੂਰਾ ਹੈ।

ਲੋਹੜੀ ਦੇ ਮਸ਼ਹੂਰ ਲੋਕ ਗੀਤ

1- ਲੋਹੜੀ ਦਾ ਸਭ ਤੋਂ ਮਸ਼ਹੂਰ ਲੋਕ ਗੀਤ ‘ਸੁੰਦਰ ਸੁੰਦਰੀਏ’ ਹੈ ਜੋ ਇਸ ਤਰ੍ਹਾਂ ਹੈ –

ਸੁੰਦਰ ਮੁੰਦਰੀਏ, ਹੋ

ਤੇਰਾ ਕੌਨ ਵੀਚਾਰਾ, ਹੋ

ਦੁੱਲਾ ਭੱਟੀ ਵਾਲਾ, ਹੋ

ਦੁੱਲੇ ਦੀ ਧੀ ਵਿਆਹੀ, ਹੋ

ਸੇਰ ਸ਼ੱਕਰ ਪਾਈ, ਹੋ

ਕੁੜੀ ਦੇ ਬੋਝੇ ਪਾਈ, ਹੋ

ਕੁੜੀ ਤਾਂ ਲਾਲ ਪਟਾਕਾ, ਹੋ

ਕੁੜੀ ਦਾ ਸਾਲੂ ਪਾਟਾ, ਹੋ

ਸਾਲੂ ਕੌਣ ਸਮੇਟੇ, ਹੋ

ਚਾਚਾ ਚੂਰੀ ਕੁੱਟੀ-ਹੋ

ਜਿਮੀਂਦਾਰਾਂ ਲੁੱਟੀ, ਹੋ

ਜਿਮੀਂਦਾਰਾਂ ਸਦਾਏ, ਹੋ

ਗਿਣੇ ਪੋਲੇ ਲਾਏੇ-ਹੋ

ਇਕ ਪੋਲਾ ਘੱਟ ਗਿਆ, ਹੋ

ਜਿੰਮੀਦਾਰ ਵੋਹਟੀ ਲੈ ਕੇ ਨੱਸ ਗਿਆ, ਹੋ!

2- ਲੋਹੜੀ ਮੰਗਣ ਦਾ ਗੀਤ

ਪਾ ਨੀ ਮਾਈ ਪਾਥੀ

ਤੇਰਾ ਪੁੱਤ ਚੜ੍ਹੇਗਾ ਹਾਥੀ

ਹਾਥੀ ਉੱਤੇ ਤੇਰੇ ਪੁੱਤ-ਪੋਤਰੇ

ਦੱਸਾਂ ਨਹੁੰਆਂ ਦੀ ਕਮਾਈ

ਤੇਰੀ ਝੋਲੀ ਪਾਈ

ਟੇਰ ਨੀ ਮਾਂ ਟੇਰ ਨੀ

ਲਾਲ ਚਰਖਾ ਫੇਰ ਨੀ

ਬੁੜ੍ਹੀ ਸਾਹ ਲੈਂਦੀਂ ਏ

ਉੱਤੋਂ ਰਾਤ ਪੈਂਦੀ ਏ

ਅੰਦਰੋਂ ਵੱਟੇ ਨਾ ਖੜਕਾਓ

ਸਾਨੂੰ ਦੂਰੋਂ ਨਾ ਡਰਾਓ

ਚਾਰ ਕੁ ਦਾਣੇ ਪਾ ਦਿਓ

ਜਾਂ ਪਾਥੀ ਦੇ ਕੇ ਤੋਰ ਦਿਓ…

3- ਲੋਹੜੀ ਦੇ ਮੁਬਾਰਕ ਗੀਤ

-ਕੰਡਾ-ਕੰਡਾ ਨੀ

ਕੁੜੀਓ

ਕੰਡਾ ਨੀ

ਨੀ ਕੰਡੇ ਦੇ ਨਾਲ ਕਲੀਰਾ ਨੀ

ਜੁਗ ਜੀਵੇ ਭਾਬੋ ਤੇਰਾ ਵੀਰਾ ਨੀ…

-ਪਾ ਮੈਨੂੰ ਪਾ

ਕਾਲੇ ਕੁੱਤੇ ਨੂੰ ਵੀ ਪਾ

ਕਾਲੇ ਕੁੱਤੇ ਨੂੰ ਵੀ ਪਾ

ਤੇਰੀਆਂ ਜੀਵਨ ਮੱਝਾਂ, ਗਾਵਾਂ,

ਮੱਝਾਂ, ਗਾਵਾਂ ਦੇਵਣ ਦੁੱਧ,

ਤੇਰੀ ਜਾਨ ਹੋਵੇ ਪੁੱਤ,

ਤੇਰੇ ਜਿਊਣ ਸਕੇ ਪੁੱਤ

ਵਹੁਟੀ ਛੰਮ-ਛੰਮ ਕਰਦੀ ਆਈ।

Leave a Reply

Your email address will not be published.