ਸੁਬੋਧ ਕੁਮਾਰ ਜੈਸਵਾਲ ਬਣੇ ਸੀ.ਬੀ.ਆਈ. ਦੇ ਨਵੇਂ ਮੁਖੀ

Home » Blog » ਸੁਬੋਧ ਕੁਮਾਰ ਜੈਸਵਾਲ ਬਣੇ ਸੀ.ਬੀ.ਆਈ. ਦੇ ਨਵੇਂ ਮੁਖੀ
ਸੁਬੋਧ ਕੁਮਾਰ ਜੈਸਵਾਲ ਬਣੇ ਸੀ.ਬੀ.ਆਈ. ਦੇ ਨਵੇਂ ਮੁਖੀ

ਨਵੀਂ ਦਿੱਲੀ, 25 ਮਈ (ਪੀ.ਟੀ.ਆਈ.)-ਅਮਲਾ (ਪ੍ਰਸੋਨਲ) ਮੰਤਰਾਲੇ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਸੀਨੀਅਰ ਆਈ. ਪੀ.ਐਸ. ਅਧਿਕਾਰੀ ਸੁਬੋਧ ਕੁਮਾਰ ਜੈਸਵਾਲ ਨੂੰ ਦੋ ਸਾਲਾਂ ਲਈ ਸੀ.ਬੀ.ਆਈ. ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ |

ਮਹਾਰਾਸ਼ਟਰ ਕੇਡਰ ਦੇ 1985 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਅਧਿਕਾਰੀ ਜੈਸਵਾਲ ਮੌਜੂਦਾ ਸਮੇਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਦੇ ਡਾਇਰੈਕਟਰ ਜਨਰਲ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਚੋਣ ਕਮੇਟੀ ਨੇ ਸੋਮਵਾਰ ਨੂੰ ਅਹੁਦੇ ਲਈ ਉਨ੍ਹਾਂ ਦਾ ਨਾਂਅ ਛੋਟੀ ਸੂਚੀ (ਸ਼ਾਰਟਲਿਸਟਡ) ‘ਚ ਰੱਖਿਆ ਸੀ | ਉਹ ਮਹਾਰਾਸ਼ਟਰ ਦੇ ਡੀ.ਜੀ.ਪੀ. ਵਜੋਂ ਵੀ ਸੇਵਾ ਨਿਭਾ ਚੁੱਕੇ ਹਨ |

Leave a Reply

Your email address will not be published.