ਸਿੱਧੂ ਨੂੰ ਖਾ ਗਈ ਅਰਚਨਾ ਪੂਰਨ ਸਿੰਘ…

ਮੁੰਬਈ – ਮਸ਼ਹੂਰ ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਨੂੰ ਕਦੇ ਨਵਜੋਤ ਸਿੰਘ ਸਿੱਧੂ ਜੱਜ ਕਰਦੇ ਸਨ।

ਹੁਣ ਉਹ ਸ਼ੋਅ ਦਾ ਹਿੱਸਾ ਨਹੀਂ ਹਨ ਪਰ ਉਨ੍ਹਾਂ ਦਾ ਜ਼ਿਕਰ ਅਜੇ ਵੀ ਹੁੰਦਾ ਰਹਿੰਦਾ ਹੈ। ਅਰਚਨਾ ਪੂਰਨ ਸਿੰਘ ਤੇ ਕਪਿਲ ਸ਼ਰਮਾ ਵਿਚਾਲੇ ਸਿੱਧੂ ਦੇ ਨਾਂ ’ਤੇ ਮਸਤੀ ਹੁੰਦੀ ਰਹਿੰਦੀ ਹੈ। ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਕਪਿਲ ਸ਼ਰਮਾ ਨੇ ਅਰਚਨਾ ਪੂਰਨ ਸਿੰਘ ’ਤੇ ਸਿੱਧੂ ਨੂੰ ਖਾਣ ਦਾ ਇਲਜ਼ਾਮ ਲਗਾਇਆ ਹੈ। ਕਪਿਲ ਨੇ ਇਲਜ਼ਾਮ ਨੂੰ ਸੁਣ ਕੇ ਇਕ ਵਾਰ ਤਾਂ ਅਰਚਨਾ ਵੀ ਹੈਰਾਨ ਰਹਿ ਗਈ। ਵੀਡੀਓ ’ਚ ਕਪਿਲ ਅਰਚਨਾ ਪੂਰਨ ਸਿੰਘ ਕੋਲੋਂ ਪੁੱਛਦੇ ਹਨ ਕਿ ਕੀ ਉਹ ਸ਼ੋਅ ’ਚ ਆਉਣ ਵਾਲੇ ਸਿਤਾਰਿਆਂ ਬਾਰੇ ਜਾਣਦੀ ਹੈ।

ਜਵਾਬ ’ਚ ਅਰਚਨਾ ਨੇ ਕਿਹਾ ਕਿ ਹਾਂ ਉਹ ਉਨ੍ਹਾਂ ਬਾਰੇ ਜਾਣਦੀ ਹੈ। ਇਸ ਤੋਂ ਬਾਅਦ ਕਪਿਲ ਦੀ ਕਾਮੇਡੀ ਸ਼ੁਰੂ ਹੋ ਜਾਂਦੀ ਹੈ। ਅਰਚਨਾ ਪੂਰਨ ਸਿੰਘ ਦਾ ਮਜ਼ਾਕ ਬਣਾਉਂਦਿਆਂ ਕਪਿਲ ਨੇ ਕਿਹਾ, ‘ਖਾਣ-ਪੀਣ ਦੀਆਂ ਸਾਰੀਆਂ ਚੀਜ਼ਾਂ ਇਨ੍ਹਾਂ ਨੂੰ ਪਤਾ ਹੁੰਦੀਆਂ ਹਨ। ਪਤਾ ਨਹੀਂ ਕਿਵੇਂ, ਜਦੋਂ ਦੇਖੋ ਖਾਣਾ-ਪੀਣਾ। ਪਹਿਲਾਂ ਸਿੱਧੂ ਜੀ ਨੂੰ ਖਾ ਗਈ।’ ਕਪਿਲ ਦੀ ਇਹ ਗੱਲ ਸੁਣ ਕੇ ਹੈਰਾਨ ਅਰਚਨਾ ਬੋਲੀ, ‘ਹਾਅ।’ ਇਸ ਤੋਂ ਬਾਅਦ ਉਹ ਜ਼ੋਰ-ਜ਼ੋਰ ਨਾਲ ਹੱਸਣ ਲੱਗਦੀ ਹੈ। ਫਿਰ ਸ਼ੋਅ ’ਚ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਸ਼ੈੱਫ ਸੰਜੀਵ ਕਪੂਰ, ਕੁਣਾਲ ਕਪੂਰ ਤੇ ਰਣਵੀਰ ਬਰਾੜ ਦਾ ਕਪਿਲ ਸ਼ਰਮਾ ਸੁਆਗਤ ਕਰਦੇ ਹਨ।

Leave a Reply

Your email address will not be published. Required fields are marked *