ਸਾਵਧਾਨ! ਮਿਮੀਕਰੀ ਕਰਨ ਵਾਲਾ ਏ.ਆਈ ਟੂਲ ਤਿਆਰ, ਓਨਲਾਈਨ ਸਕੈਮ ਵਧਣ ਦਾ ਖ਼ਤਰਾ

ਅਮਰੀਕਾ : ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ ) ਤਕਨੀਕ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ ਅਤੇ ਇਸ ਨੂੰ ਲੈ ਕੇ ਨਵੇਂ-ਨਵੇਂ ਪ੍ਰਯੋਗ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਅੱਜ ਬਹੁਤ ਸਾਰੇ  ਏ.ਆਈ ਟੂਲ ਮਾਰਕੀਟ ਵਿੱਚ ਆ ਗਏ ਹਨ।

ਇਸ ਦੌਰਾਨ, ਤਕਨੀਕੀ ਦਿੱਗਜ ਮਾਈਕ੍ਰੋਸਾਫਟ ਨੇ ਆਪਣਾ ਨਵਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ, ਵਾਲ-ਈ  ਜਾਰੀ ਕੀਤਾ ਹੈ। ਇਹ ਟੂਲ ਸਿਰਫ਼ ਤਿੰਨ ਸਕਿੰਟਾਂ ਵਿੱਚ ਕਿਸੇ ਵੀ ਆਵਾਜ਼ ਦੀ ਨਕਲ ਕਰ ਸਕਦਾ ਹੈ ਅਤੇ ਇਹ ਆਸਾਨੀ ਨਾਲ ਆਡੀਓ ਸਮੱਗਰੀ ਬਣਾ ਸਕਦਾ ਹੈ। 

ਜਾਣਕਾਰੀ ਅਨੁਸਾਰ ਇਸ ਟੂਲ ਨੂੰ 60,000 ਘੰਟਿਆਂ ਦੇ ਅੰਗਰੇਜ਼ੀ ਭਾਸ਼ਣ ਡੇਟਾ ‘ਤੇ ਸਿਖਲਾਈ ਦਿੱਤੀ ਗਈ ਹੈ। ਗਿਜਮੋਛੀਣਾ ਅਨੁਸਾਰ ਇਸ ਤੋਂ ਇਲਾਵਾ, ਇਹ ਸਪੀਕਰ ਦੀ ਭਾਵਨਾ ਅਤੇ ਟੋਨ ਦੀ ਨਕਲ ਕਰ ਸਕਦਾ ਹੈ।

ਹਾਲਾਂਕਿ, ਇਸ ਨਵੀਂ ਤਕਨੀਕ ਦੇ ਆਉਣ ਤੋਂ ਬਾਅਦ, ਇਸਦੇ ਦੁਰਵਰਤੋਂ ਸਮੇਤ ਇਸਦੇ ਪ੍ਰਭਾਵਾਂ ਨੂੰ ਲੈ ਕੇ ਕੁਝ ਚਿੰਤਾਵਾਂ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਨਵਾਂ ਟੂਲ ਕਿਸੇ ਦੀ ਵੀ ਆਵਾਜ਼ ਨੂੰ ਤਿੰਨ ਸਕਿੰਟਾਂ ‘ਚ ਕਾਪੀ ਕਰ ਸਕਦਾ ਹੈ।

ਜਿਸ ਨਾਲ ਬਾਅਦ ‘ਚ ਇਸ ਦੀ ਵਰਤੋਂ ਕੀਤੀ ਜਾ ਸਕੇਗੀ। ਦੱਸਣਯੋਗ ਗੱਲ ਇਹ ਹੈ ਕਿ  ਵਾਲ-ਈ ਲੋਕਾਂ ਦੀਆਂ ਅਸਲ ਆਵਾਜ਼ਾਂ ਦੀ ਨਕਲ ਕਰਦਾ ਹੈ, ਜਿਸ ਨਾਲ ਸਪੈਮ ਕਾਲਾਂ ਅਤੇ ਔਨਲਾਈਨ ਘੁਟਾਲੇ ਹੋ ਸਕਦੇ ਹਨ।

ਇਸ ਤੋਂ ਇਲਾਵਾ ਸਿਆਸਤਦਾਨਾਂ ਅਤੇ ਜਨਤਕ ਸ਼ਖਸੀਅਤਾਂ ਦੀਆਂ ਆਵਾਜ਼ਾਂ ਦੀ ਨਕਲ ਕਰਕੇ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਵਰਤਿਆ ਜਾ ਸਕਦਾ ਹੈ। 

ਦੱਸ ਦੇਈਏ ਕੁਝ ਬੈਂਕ ਕਾਲਰ ਦੀ ਪਛਾਣ ਦੀ ਤਸਦੀਕ ਕਰਨ ਲਈ ਅਵਾਜ਼ ਪਛਾਣ ਤਕਨਾਲੋਜੀ ਦੀ ਵਰਤੋਂ ਕਰਦੇ ਹਨ, ਪਰ ਹੁਣ ਏ.ਆਈ ਦੁਆਰਾ ਤਿਆਰ ਕੀਤੀਆਂ ਆਵਾਜ਼ਾਂ ਰਹੀ ਇਹ ਪਤਾ ਲਗਾਉਣਾ ਮੁਸ਼ਕਲ ਹੋ ਸਕਦਾ ਹੈ ਕਿ ਕਾਲਰ ਅਸਲੀ ਹੈ ਜਾਂ ਨਹੀਂ।

ਇਸ  ਵਾਲ-ਈ ਸਬੰਧੀ ਕੰਪਨੀ ਦਾ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਇਸ ਟੈਕਨਾਲੋਜੀ ਨੂੰ ਸਹੀ ਮਕਸਦ ਲਈ ਵਰਤਿਆ ਜਾਵੇ ਤਾਂ ਇਸ ਦਾ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।

Leave a Reply

Your email address will not be published. Required fields are marked *