ਸਾਬਕਾ ਆਈਪੀਐੱਸ. ਦੇ ਘਰ ਤਲਾਸ਼ੀ ਚ ਮਿਲੇ ₹3 ਕਰੋਡ਼

Home » Blog » ਸਾਬਕਾ ਆਈਪੀਐੱਸ. ਦੇ ਘਰ ਤਲਾਸ਼ੀ ਚ ਮਿਲੇ ₹3 ਕਰੋਡ਼
ਸਾਬਕਾ ਆਈਪੀਐੱਸ. ਦੇ ਘਰ ਤਲਾਸ਼ੀ ਚ ਮਿਲੇ ₹3 ਕਰੋਡ਼

ਯੂਪੀ ਦੇ ਨੋਇਡਾ ਸੈਕਟਰ-50 ਵਿਚ ਇੱਕ ਸਾਬਕਾ ਆਈਪੀਐੱਸ. ਅਧਿਕਾਰੀ ਦੇ ਘਰ ਤਲਾਸ਼ੀ ਮੁਹਿੰਮ ਚਲਾਉਣ ਵਾਲੇ ਇਨਕਮ ਟੈਕਸ ਵਿਭਾਗ ਨੇ ਕਈ ਕਰੋੜ ਦੀ ਬੇਸਿਹਾਬ ਨਕਦੀ ਬਰਾਦ ਕੀਤੀ ਹੈ।

ਸਾਬਕਾ ਆਈਪੀਐੱਸ ਦੇ ਘਰ ਇਨਕਾਮ ਟੈਕਸ ਦੀ ਰੇਡ ਮੁਤਾਬਕ ਹੁਣ ਤੱਕ 3 ਕਰੋੜ ਰੁਪਏ ਮਿਲੇ ਹਨ।ਇਕਨਮ ਟੈਕਸ ਦੇ ਸਰਵੇ ਵਿਚ ਦੇਰ ਰਾਤ 1 ਵਜੇ ਤੱਕ 3 ਲਾਕਰ ਖੋਲ੍ਹੇ ਗਏ। ਲਾਕਰ ਤੋਂ ਲਗਭਗ 3 ਕਰੋੜ ਦੀ ਨਕਦੀ ਮਿਲੀ। ਇਹ ਲਾਕਰ ਜਿਨ੍ਹਾਂ ਦੇ ਹਨ ਆਮਦਨ ਟੈਕਸ ਵਿਭਾਗ ਨੂੰ ਉਨ੍ਹਾਂ ਦੀ ਭਾਲ ਹੈ। ਨੋਟਾਂ ਦੀ ਗਿਣਤੀ ਲਈ ਮਸ਼ੀਨ ਲਗਾਈ ਗਈ ਹੈ। ਰਾਤ ਲਗਭਗ 3 ਵਜੇ ਤੋਂ ਹੀ ਨੋਟਾਂ ਦੀ ਗਿਣਤੀ ਜਾਰੀ ਹੈ। ਇਹ ਜਾਇਦਾਦ ਤਿੰਨ ਸ਼ੱਕੀ ਲੋਕਾਂ ਦੀ ਹੈ। ਇਨਕਮ ਟੈਕਸ ਦੀ ਟੀਮ ਸ਼ੱਕੀ ਲੋਕਾਂ ਦੀਆਂ ਜਾਇਦਾਦਾਂ ਨੂੰ ਤਲਾਸ਼ਣ ਵਿਚ ਜੁਟੀ ਹੈ।

ਸੈਕਟਰ-50 ਵਿਚ ਇਕਨਮ ਟੈਕਸ ਵਿਭਾਗ ਨੇ ਮਾਨਸਮ ਕੰਪਨੀ ਦੇ ਦਫਤਰ ਵਿਚ ਸਰਵੇ ਕੀਤਾ। ਮਕਾਨ ਨੰਬਰ ਏ-6 ਦੇ ਬੇਸਮੈਂਟ ਵਿਚ ਲਗਭਗ 650 ਤੋਂ ਵੱਧ ਲਾਕਰ ਨੂੰ ਕਿਰਾਏ ‘ਤੇ ਦਿੱਤਾ ਗਿਆ ਸੀ। ਇਸ ਕੰਪਨੀ ਦੇ ਮਾਲਕ ਸਾਬਕਾ ਆਈਪੀਐੱਸ ਹੈ ਜੋ ਕਿ ਯੂਪੀ ਕੇਡਰ ਅਤੇ 1983 ਬੈਚ ਦੇ ਡੀਜੀ ਰੈਂਕ ਦੇ ਅਧਿਕਾਰੀ ਹਨ। ਗੌਰਤਲਬ ਹੈ ਕਿ ਸਾਬਕਾ ਆਈਪੀਐੱਸ. ਅਧਿਕਾਰੀ ਦੀ ਪਤਨੀ ਦੇ ਨਾਂ ‘ਤੇ ਨਿੱਜੀ ਤੌਰ ‘ਤੇ ਪ੍ਰਾਈਵੇਟ ਲਾਕਰ ਕਿਰਾਏ ‘ਤੇ ਦੇਣ ਦਾ ਕੰਮ ਕੀਤਾ ਜਾਂਦਾ ਹੈ। ਇਹ ਉਨ੍ਹਾਂ ਦਾ ਪੁਸ਼ਤੈਣੀ ਕੰਮ ਹੈ। ਇਨ੍ਹਾਂ ਵਿਚੋਂ ਕਿਸੇ ਲਾਕਰ ਵਿਚ 20 ਲੱਖ ਦੀ ਨਕਦੀ ਹੋਣ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਮਿਲੀ ਸੀ। ਇਸ ਤੋਂ ਬਾਅਦ ਟੀਮ ਨੇ ਇਨ੍ਹਾਂ ਦੇ ਲਾਕਰ ਦੀ ਜਾਂਚ ਲਈ ਛਾਪੇਮਾਰੀ ਕੀਤੀ। ਆਈਪੀਐੱਸ ਅਧਿਕਾਰੀ ਤੇ ਉਨ੍ਹਾਂ ਦਾ ਪਰਿਵਾਰ ਜਾਂਚ ਵਿਚ ਸਹਿਯੋਗ ਕਰ ਰਹੇ ਹਨ।

Leave a Reply

Your email address will not be published.