ਅਮਰੀਕੀ ਰਾਜ ਵਿੱਚ ਹੁਣ ਤੋਂ ਫਰਵਰੀ ਮਹੀਨੇ ਨੂੰ ਪੰਜਾਬੀ ਮਹੀਨੇ ਵਜੋਂ ਮਨਾਇਆ ਜਾਵੇਗਾ।
ਪੰਜਾਬੀਆਂ ਲਈ ਇਹ ਇੱਕ ਬਹੁਤ ਹੀ ਸਿਰ ਉੱਚਾ ਕਰਨ ਵਾਲੀ ਗੱਲ ਹੈ ਕਿ ਵਿਦੇਸ਼ ਵਿੱਚ ਉਸ ਦੀ ਮਾਂ-ਬੋਲੀ ਨੂੰ ਇੰਨਾ ਮਾਣ ਮਿਲ ਰਿਹਾ ਹੈ। ਦਰਅਸਲ ਯੂ ਐਸ ਏ ਵੱਲੋਂ ਫ਼ਰਵਰੀ ਮਹੀਨੇ ਨੂੰ ਪੰਜਾਬੀ ਮਹੀਨਾ ਐਲਾਨਿਆ ਗਿਆ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਪੰਜਾਬੀ ਦੁਨੀਆ ਵਿੱਚ ਨੌਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਭਾਰਤ, ਪਾਕਿਸਤਾਨ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਇਸ ਭਾਸ਼ਾ ਦੇ ਬੋਲਣ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ।