ਸਹੁਲਤਾਂ ਤੋਂ ਵਾਂਝੇ ਅਤੇ ਆਰਥਿਕ ਕਮਜੋਰ ਪਰਿਵਾਰਾਂ ਨੇ ਕੀਤਾ ਅੱਟਵਾਲ ਦੀ ਅਗਵਾਈ ਵਿੱਚ ਜੁਨੇਜਾ ਨਾਲ ਚੱਲਣ ਦਾ ਐਲਾਨ

Home » Blog » ਸਹੁਲਤਾਂ ਤੋਂ ਵਾਂਝੇ ਅਤੇ ਆਰਥਿਕ ਕਮਜੋਰ ਪਰਿਵਾਰਾਂ ਨੇ ਕੀਤਾ ਅੱਟਵਾਲ ਦੀ ਅਗਵਾਈ ਵਿੱਚ ਜੁਨੇਜਾ ਨਾਲ ਚੱਲਣ ਦਾ ਐਲਾਨ
ਸਹੁਲਤਾਂ ਤੋਂ ਵਾਂਝੇ ਅਤੇ ਆਰਥਿਕ ਕਮਜੋਰ ਪਰਿਵਾਰਾਂ ਨੇ ਕੀਤਾ ਅੱਟਵਾਲ ਦੀ ਅਗਵਾਈ ਵਿੱਚ ਜੁਨੇਜਾ ਨਾਲ ਚੱਲਣ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸ਼ਹਿਰੀ ਉਮੀਦਵਾਰ ਹਰਪਾਲ ਜੁਨੇਜਾ ਵਾਰਡ ਨੰਬਰ 22 ਅਧੀਨ ਆਉਂਦੇ ਨਾਲੇ ਦੇ ਨਾਲ ਸ਼ਹੀਦ ਭਗਤ ਸਿੰਘ ਕਲੋਨੀ ਵਿਖੇ ਸਰਕਲ ਪ੍ਰਧਾਨ ਰਾਜੀਵ ਅੱਟਵਾਲ ਜੋਨੀ ਦੀ ਪ੍ਰਧਾਨਗੀ ਵਿੱਚ ਇਲਾਕੇ ਦੇ ਸਮੂੰਹ ਪਰਿਵਾਰਾਂ ਨਾਲ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੌਰ *ਤੇ ਪਹੁੰਚੇ।

ਜਿੱਥੇ ਕਾਂਗਰਸ ਸਰਕਾਰ ਦੀਆਂ ਗਰੀਬ, ਲੋਕ ਮਾਰੂ ਨੀਤੀਆਂ ਤੋਂ ਦੁੱਖੀ ਹੋ ਕੇ ਪਾਣੀ ਅਤੇ ਸੀਵਰੇਜ ਆਦਿ ਸਮੱਸਿਆਵਾਂ ਨਾਲ ਜੁੱਝ ਰਹੇ ਇਲਾਕਾ ਵਾਸੀਆਂ ਵਲੋਂ ਜਲਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨਾਲ ਚੱਲਣ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਤੇ ਇਲਾਕਾ ਵਾਸੀਆਂ ਵਲੋਂ ਕਲੋਨੀ ਵਿੱਚ ਹੋਣ ਵਾਲੇ ਕਾਰਜਾਂ ਸਬੰਧੀ ਇੱਕ ਸੂਚੀ ਵੀ ਹਰਪਾਲ ਜੁਨੇਜਾ ਨੂੰ ਸੌਂਪੀ ਗਈ। ਕਾਂਗਰਸ ਦੀ ਸਰਕਾਰ ਤੇ ਵਰ੍ਹਦਿਆਂ ਹਰਪਾਲ ਜੁਨੇਜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੋਣੇ ਪੰਜ ਸਾਲ ਮੁੱਖ ਮੰਤਰੀ ਰਹੇ, ਪਰ ਆਪਣੇ ਹੀ ਸ਼ਹਿਰ ਦੀਆਂ ਗਰੀਬ ਬਸਤੀਆਂ ਦੇ ਹਾਲਤਾਂ ਨੂੰ ਜਾਨਣ ਲਈ ਉਨ੍ਹਾਂ ਵੱਲੋਂ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਵਲੋਂ ਸਮਾਂ ਹੀ ਨਹੀਂ ਨਿਕਲਿਆ, ਕਿ ਕਿਵੇਂ ਗਰੀਬ ਪਰਿਵਾਰ ਪਾਣੀ ਸੀਵਰੇਜ ਤੇ ਹੋਰ ਸਹੁਲਤਾਂ ਨੂੰ ਤਰਸ ਰਹੇ ਤੇ ਗੰਦਗੀ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਿਹੜਾ ਇੱਥੇ ਸਮੂੰਹ ਪਰਿਵਾਰਾਂ ਨੇ ਭਾਰੀ ਇਕੱਠ ਕਰ ਅਕਾਲੀ ਦਲ ਤੇ ਬਸਪਾ ਤੇ ਭਰੋਸਾ ਪ੍ਰਗਟਾਇਆ ਹੈ ਉਸ ਭਰੋਸੇ ਤੇ ਪਾਰਟੀ ਪਹਿਲ ਦੇ ਆਧਾਰ ਤੇ ਖਰਾ ਉਤਰੇਗੀ।

ਇਸ ਮੌਕੇ ਅਕਾਲੀ ਦਲ ਐਸ.ਸੀ. ਵਿੰਗ ਦੇ ਜਿਲਾ ਪ੍ਰਧਾਨ ਹੈਪੀ ਲੋਹਟ ਅਤੇ ਸਰਕਲ ਪ੍ਰਧਾਨ ਰਾਜੀਵ ਅੱਟਵਾਲ ਜੋਨੀ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਆਪਣੇ ਹੀ ਸ਼ਹਿਰ ਦਾ ਹੋਵੇ ਤਾਂ ਵਿਕਾਸ ਅਤੇ ਸਹੁਲਤਾਂ ਸਬੰਧੀ ਲੋਕਾਂ ਦੀਆਂ ਉਮੀਦਾਂ ਹੋਰ ਵੀ ਵੱਧ ਜਾਂਦੀਆਂ ਹਨ, ਪਰ ਜਦੋਂ ਸਰਕਾਰ ਦੀਆਂ ਨਿਰਾਸ਼ ਕਰ ਦੇਣ ਵਾਲੀਆਂ ਨੀਤੀਆਂ ਲਾਗੂ ਕਰ ਦਿੱਤੀਆਂ ਜਾਦੀਆਂ ਹਨ, ਤਾਂ ਜਰੂਰਤਮੰਦਾਂ ਨੂੰ ਦੁਖੀ ਹੋਣਾ ਜਾਇਜ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਾਰਜਕਾਲ ਵਿੱਚ ਗਰੀਬ ਪਰਿਵਾਰਾਂ ਨੂੰ ਜਿਹੜੀ ਸੁਵਿਧਾਵਾ ਦਿੱਤੀਆਂ ਗਈਆਂ ਸਨ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਮੌਕੇ ਵਾਰਡ ਨੰ: 51 ਪ੍ਰਧਾਨ ਰੋਹਿਤ ਅੱਟਵਾਲ, ਮਨਜੀਤ ਕੌਰ, ਅਨੀਲ ਕੁਮਾਰ, ਅਭਿ ਹੰਸ, ਜਤਿਨ, ਮਹੇਸ਼ ਕੁਮਾਰ, ਮਨੋਹਰ ਲਾਲ, ਸੋਨੂੰ ਅੱਟਵਾਲ, ਬਸਪਾ ਦੇ ਜਨਰਲ ਸਕੱਤਰ ਕੁਸ਼ਵਿੰਦਰ ਕਲਿਆਣ, ਪਵਨ ਕੁਮਾਰ ਭੁਮਕ, ਹਰਸ਼ ਚੋਧਰੀ, ਸ਼ੇਖਰ, ਮੋਹਨ ਲਾਲ, ਆਸ਼ੂ, ਲਛਮੀ ਆਦਿ ਹਾਜਰ ਸਨ।
ਜਾਰੀ ਕਰਤਾ : ਸਰਬਜੀਤ ਚੋਪੜਾ

Leave a Reply

Your email address will not be published.