ਸ਼ੱਕੀ ਹਾਲਾਤ ’ਚ ਜ਼ਖ਼ਮੀ ਮਿਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈਡ ਗ੍ਰੰਥੀ ਭਾਈ

Home » Blog » ਸ਼ੱਕੀ ਹਾਲਾਤ ’ਚ ਜ਼ਖ਼ਮੀ ਮਿਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈਡ ਗ੍ਰੰਥੀ ਭਾਈ
ਸ਼ੱਕੀ ਹਾਲਾਤ ’ਚ ਜ਼ਖ਼ਮੀ ਮਿਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈਡ ਗ੍ਰੰਥੀ ਭਾਈ

ਸ਼ੱਕੀ ਹਾਲਾਤ ’ਚ ਜ਼ਖ਼ਮੀ ਮਿਲੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹੈਡ ਗ੍ਰੰਥੀ ਭਾਈਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ 70 ਸਾਲਾ ਹੈੱਡ ਗ੍ਰੰਥੀ ਭਾਈ ਰਜਿੰਦਰ ਸਿੰਘ ਨੂੰ ਆਪਣੇ ਕਮਰੇ ’ਚ ਸ਼ੱਕੀ ਹਾਲਾਤ ’ਚ ਜ਼ਖ਼ਮੀ ਪਾਇਆ ।

ਉਨ੍ਹਾਂ ਨੂੰ ਇਲਾਜ ਲਈ ਪਟਨਾ ਮੈਡੀਕਲ ਕਾਲਜ ਹਸਪਤਾਲ (ਪੀਐੱਮਸੀਐੱਚ) ’ਚ ਦਾਖ਼ਲ ਕਰਵਾਇਆ ਗਿਆ ਹੈ। ਗੰਭੀਰ ਰੂਪ ’ਚ ਜ਼ਖ਼ਮੀ ਹੈੱਡ ਗ੍ਰੰਥੀ ਨੂੰ ਸਾਹ ਲੈਣ ’ਚ ਤਕਲੀਫ਼ ਹੋਣ ਅਤੇ ਖਾਣੇ ਵਾਲੀ ਨਲੀ ਨੂੰ ਨੁਕਸਾਨ ਹੋਣ ਕਾਰਨ ਗਲੇ ਦਾ ਆਪ੍ਰੇਸ਼ਨ ਕਰ ਕੇ ਬਾਹਰੋਂ ਮਸਨੂਈ ਨਲੀ ਲਾਈ ਗਈ ਹੈ। ਡਾਕਟਰ ਅਗਲੇ 48 ਘੰਟੇ ਮਹੱਤਵਪੂਰਨ ਦੱਸ ਕੇ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖ ਰਹੇ ਹਨ। ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾ ਕੇ ਕਿਸੇ ਦੂਜੇ ਵਿਅਕਤੀ ਨੂੰ ਨਿਯੁਕਤ ਕੀਤੇ ਜਾਣ ਦੀ ਕਾਰਵਾਈ ਤੋਂ ਬਾਅਦ ਹੋਏ ਝਗੜੇ ਤੇ ਤਣਾਅ ਨੂੰ ਘਟਨਾ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਹੈੱਡ ਗ੍ਰੰਥੀ ਦੀ ਪਤਨੀ ਵੀਣਾ ਕੌਰ ਤੇ ਉਨ੍ਹਾਂ ਦੇ ਕੁੜਮ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਤੇ ਗੁਰਦੁਆਰਾ ਕੰਪਲੈਕਸ ਸਥਿਤ ਕਮਰਾ ਖ਼ਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ਜਿਸ ਪਿੱਛੋਂ ਉਹ ਮਾਨਸਿਕ ਰੂਪ ’ਚ ਕਾਫ਼ੀ ਪਰੇਸ਼ਾਨ ਸਨ।

Leave a Reply

Your email address will not be published.