ਵੱਡੇ ਕਿਸਾਨ ਆਗੂ ਦੀ ‘ਆਪ’ ‘ਚ ਸ਼ਾਮਲ ਹੋਣ ਦੀ ਚਰਚਾ, ਹੋ ਸਕਦੈ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ

Home » Blog » ਵੱਡੇ ਕਿਸਾਨ ਆਗੂ ਦੀ ‘ਆਪ’ ‘ਚ ਸ਼ਾਮਲ ਹੋਣ ਦੀ ਚਰਚਾ, ਹੋ ਸਕਦੈ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ
ਵੱਡੇ ਕਿਸਾਨ ਆਗੂ ਦੀ ‘ਆਪ’ ‘ਚ ਸ਼ਾਮਲ ਹੋਣ ਦੀ ਚਰਚਾ, ਹੋ ਸਕਦੈ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ

ਜਲੰਧਰ / ਮਿਸ਼ਨ 2022 ਤਹਿਤ ਆਮ ਆਦਮੀ ਪਾਰਟੀ ਲਗਾਤਾਰ ਨਵੇਂ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਰਹੀ ਹੈ।

ਇਸੇ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਕ ਨਾਮਵਰ ਕਿਸਾਨ ਆਗੂ ਜਲਦ ‘ਆਪ’ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਗੱਲ ਦਾ ਅੰਦਾਜ਼ਾ ਇਥੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਪਹੁੰਚੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮੌਕੇ ਇਹ ਗੱਲ ਕਹੀ ਸੀ ਕਿ ਪੰਜਾਬ ਵਿੱਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਦਾ ਉਮੀਦਵਾਰ ਹੋਵੇਗਾ ਅਤੇ ਸਾਰਿਆਂ ਨੂੰ ਉਸ ਉੱਤੇ ਮਾਣ ਹੋਵੇਗਾ। ਉਦੋਂ ਤੋਂ ਹੀ ਸਿਆਸੀ ਹਲਕਿਆਂ ਵਿੱਚ ਇਸ ‘ਚਿਹਰੇ’ ਨੂੰ ਲੈ ਕੇ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਚਰਚਾਵਾਂ ਚੱਲ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਇੱਕ ਵੱਡੇ ਕਿਸਾਨ ਆਗੂ ਨੂੰ ਪਾਰਟੀ ‘ਚ ਸ਼ਾਮਲ ਕਰ ਸਕਦੀ ਹੈ।ਜੇਕਰ ਅਜਿਹਾ ਹੁੰਦਾ ਹੈ ਤਾਂ ਸੰਭਾਵਨਾ ਹੈ ਕਿ ਇਹ ਆਗੂ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਚਿਹਰਾ ਹੋਵੇ। ਗੌਰਤਲਬ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨਾਲ ਪੰਜਾਬ ਸਮੇਤ ਕਈ ਰਾਜਾਂ ਦੇ ਲੋਕਾਂ ਦੀ ਹਮਦਰਦੀ ਬਣ ਚੁੱਕੀ ਹੈ।

ਇਸ ਮੌਕੇ ਦਾ ਲਾਹਾ ਹਰ ਪਾਰਟੀ ਲੈਣਾ ਚਾਹੁੰਦੀ ਹੈ। “ਆਪ’ ਜਾਣਦੀ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਸਾਨ ਆਗੂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਨਾਲ ਵੱਡਾ ਫ਼ਾਇਦਾ ਹੋ ਸਕਦਾ ਹੈ।ਦੂਜਾ ਪੱਖ ਇਹ ਵੀ ਹੈ ਕਿ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ, ਜੋ ਮੁੱਖ ਮੰਤਰੀ ਉਮੀਦਵਾਰ ਦੀ ਦਾਅਵੇਦਾਰੀ ਜਤਾ ਰਹੇ ਹਨ, ਦਾ ਵਿਰੋਧ ਹੁੰਦਾ ਰਿਹਾ ਹੈ ਜਿਸ ਕਾਰਨ ਪਾਰਟੀ ਕਿਸੇ ਐਸੇ ਆਗੂ ਨੂੰ ਮੋਹਰੇ ਲਿਆਉਣਾ ਚਾਹੁੰਦੀ ਹੈ ਜਿਸ ਨਾਲ ਸਾਰਿਆਂ ਦੀ ਸਹਿਮਤੀ ਬਣ ਸਕੇ। ਇਸ ਤਰ੍ਹਾਂ ਪਾਰਟੀ ਅੰਦਰ ਬਗਾਵਤ ਦੀਆਂ ਸੰਭਾਵਨਾਵਾਂ ਵੀ ਘੱਟ ਜਾਣਗੀਆਂ। ‘ਆਪ’ ਲਈ ਇਹ ਵੱਡੀ ਚੁਣੌਤੀ ਵੀ ਹਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਤਾਕ ‘ਚ ‘ਆਪ’ ਕਿਸਾਨ ਆਗੂ ਨੂੰ ਪਾਰਟੀ ‘ਚ ਸ਼ਾਮਿਲ ਕਰਕੇ ‘ਆਪ’ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਤਾਕ ਵਿੱਚ ਹੈ।ਇਸ ਨਾਲ ਪਾਰਟੀ ਅੰਦਰ ਇਸ ਆਗੂ ਦੇ ਵਿਰੋਧ ਦੀਆਂ ਸੰਭਾਵਨਾਵਾਂ ਤਾਂ ਘੱਟ ਹੋਣਗੀਆਂ ਹੀ ਸਗੋਂ ਕਿਸਾਨਾਂ ਦੀ ਹਿਮਾਇਤ ਵੀ ਮਿਲ ਸਕਦੀ ਹੈ। ਸਿੱਧੇ ਤੌਰ ‘ਤੇ ਸਿਆਸਤ ਤੋਂ ਦੂਰ ਰਹੇ ਕਿਸਾਨ ਆਗੂ ਨੂੰ ਪਾਰਟੀ ‘ਚ ਸ਼ਾਮਿਲ ਕਰਕੇ ਵਿਰੋਧੀਆਂ ਨੂੰ ਚਿੱਤ ਕਰਣ ਦੀ ਰਣਨੀਤੀ ਤਹਿਤ ‘ਆਪ’ ਨਵਾਂ ਪੈਂਤੜਾ ਚੱਲ ਸਕਦੀ ਹੈ।

Leave a Reply

Your email address will not be published.