ਵਿਵਾਦਾਂ ‘ਚ ਘਿਰੀ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ ‘ਫਿਲੌਰੀ

ਵਿਵਾਦਾਂ ‘ਚ ਘਿਰੀ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ ‘ਫਿਲੌਰੀ

ਮੁੰਬਈ : ਅਨੁਸ਼ਕਾ ਸ਼ਰਮਾ ਨਾ ਸਿਰਫ ਮਾਡਲਿੰਗ-ਐਕਟਿੰਗ ਦੀ ਦੁਨੀਆ ‘ਚ ਸਫਲ ਹੈ, ਸਗੋਂ ਫਿਲਮ ਨਿਰਮਾਤਾ ਵੀ ਰਹਿ ਚੁੱਕੀ ਹੈ। ਅਨੁਸ਼ਕਾ ਨੇ ਆਪਣੇ ਭਰਾ ਕਰਨੇਸ਼ ਸ਼ਰਮਾ ਨਾਲ ਮਿਲ ਕੇ ਪ੍ਰੋਡਕਸ਼ਨ ਹਾਊਸ ‘ਕਲੀਨ ਸਲੇਟ ਫਿਲਮਸ’ ਦਾ ਨਿਰਮਾਣ ਕੀਤਾ ਸੀ।ਇਸ ਦੇ ਬੈਨਰ ਹੇਠ ਕਈ ਪ੍ਰੋਜੈਕਟ ਬਣਾਏ ਗਏ ਅਤੇ ਕਾਮਯਾਬ ਵੀ ਹੋਏ। ਹਾਲਾਂਕਿ ਹਾਲ ਹੀ ‘ਚ ਅਨੁਸ਼ਕਾ ਨੇ ਪ੍ਰੋਡਕਸ਼ਨ ਤੋਂ ਬਾਹਰ ਹੋ ਕੇ ‘ਕਲੀਨ ਸਲੇਟ ਫਿਲਮਸ’ ਦੀ ਕਮਾਨ ਪੂਰੀ ਤਰ੍ਹਾਂ ਆਪਣੇ ਭਰਾ ਨੂੰ ਸੌਂਪ ਦਿੱਤੀ ਹੈ। 5 ਸਾਲ ਪਹਿਲਾਂ ਅਨੁਸ਼ਕਾ ਨੇ ਫਿਲਮ ‘ਫਿਲੌਰੀ’ ਬਣਾਈ ਸੀ ਜੋ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਸੀ। ਅਨੁਸ਼ਕਾ ਸ਼ਰਮਾ ਨੇ ਦਿਲਜੀਤ ਦੋਸਾਂਝ ਨੂੰ ਲੈ ਕੇ ਫਿਲਮ ‘ਫਿਲੌਰੀ’ ਬਣਾਈ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ। ਦਰਅਸਲ, 24 ਮਾਰਚ 2017 ਨੂੰ ਜਦੋਂ ਅਨੁਸ਼ਕਾ ਇਸ ਫ਼ਿਲਮ ਦੀ ਰਿਲੀਜ਼ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕਰ ਰਹੀ ਸੀ, ਉਸੇ ਦੌਰਾਨ ਇੱਕ ਪ੍ਰੋਡਕਸ਼ਨ ਹਾਊਸ ਨੇ ਫ਼ਿਲਮ ਦੀ ਰਿਲੀਜ਼ ਨੂੰ ਰੋਕਣ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਰਿਪੋਰਟਾਂ ਮੁਤਾਬਕ ਗਾਇਤਰੀ ਸਿਨੇ ਪ੍ਰੋਡਕਸ਼ਨ ਨੇ ਫਿਲਮ ਦੀ ਰਿਲੀਜ਼ ਨੂੰ ਰੋਕਣ ਲਈ ਬੰਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਲੋਕਾਂ ਨੇ ਦੋਸ਼ ਲਾਇਆ ਕਿ ‘ਫਿਲੌਰੀ’ ਦੇ ਨਿਰਮਾਤਾਵਾਂ ਨੇ ਉਨ੍ਹਾਂ ਦੀ ਫਿਲਮ ‘ਮੰਗਲ ਫੇਰਾ’ ਦੀ ਸਕ੍ਰਿਪਟ ਚੋਰੀ ਕਰ ਲਈ ਹੈ।ਜਿਹੇ ‘ਚ ਅਨੁਸ਼ਕਾ ਦਾ ਪਰੇਸ਼ਾਨ ਹੋਣਾ ਤੈਅ ਸੀ ਪਰ ਕੋਰਟ ਨੇ ਇਹ ਕਹਿੰਦੇ ਹੋਏ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਹੁਣ ਰਿਲੀਜ਼ ਡੇਟ ਬਹੁਤ ਨੇੜੇ ਹੈ, ਇਸ ਲਈ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਇੰਨਾ ਹੀ ਨਹੀਂ ਅਦਾਲਤ ਨੇ ਸਮਾਂ ਬਰਬਾਦ ਕਰਨ ਲਈ ਪਟੀਸ਼ਨ ਦਾਇਰ ਕਰਨ ਵਾਲਿਆਂ ‘ਤੇ ਹੀ 5 ਲੱਖ ਦਾ ਜ਼ੁਰਮਾਨਾ ਲਗਾਇਆ ਹੈ। ਰੋਮਾਂਟਿਕ ਕਾਮੇਡੀ ਫਿਲਮ ‘ਫਿਲੌਰੀ’ ਇਕ ਅਜਿਹੇ ਲੜਕੇ ਦੀ ਕਹਾਣੀ ਹੈ ਜੋ ਮੰਗਲਿਕ ਹੈ ਅਤੇ ਮੰਗਲ ਦੋਸ਼ ਨੂੰ ਖਤਮ ਕਰਨ ਲਈ ਇਕ ਦਰੱਖਤ ਨਾਲ ਵਿਆਹ ਕਰਵਾ ਲੈਂਦਾ ਹੈ। ਪਰ ਇੱਕ ਆਤਮਾ ਰੁੱਖ ਉੱਤੇ ਰਹਿੰਦੀ ਹੈ। ਜੋ ਵਿਆਹ ਤੋਂ ਬਾਅਦ ਲੜਕੇ ਦਾ ਪਿੱਛਾ ਕਰਨ ਲੱਗ ਪੈਂਦੀ ਹੈ। ਇਸ ਆਤਮਾ ਦਾ ਕਿਰਦਾਰ ਅਨੁਸ਼ਕਾ ਸ਼ਰਮਾ ਨੇ ਨਿਭਾਇਆ ਹੈ। ਇਸ ਦੇ ਨਾਲ ਹੀ ‘ਮੰਗਲ ਫੇਰਾ’ ਫਿਲਮ ਦੀ ਕਹਾਣੀ ਵੀ ਦਰੱਖਤ ਨਾਲ ਵਿਆਹ ਕਰਵਾਉਣ ਦੀ ਰਵਾਇਤ ‘ਤੇ ਬਣੀ ਹੈ।

Leave a Reply

Your email address will not be published.