ਵਿਜੀਲੈਂਸ ਨੇ 200 ਕਰੋੜ ਦੇ ਘੁਟਾਲੇ ਦੇ ਮੁੱਖ ਦੋਸ਼ੀ  ਨੂੰ ਕੀਤਾ ਗ੍ਰਿਫਤਾਰ

ਫਰੀਦਾਬਾਦ : ਫਰੀਦਾਬਾਦ ਨਗਰ ਨਿਗਮ ‘ਚ 200 ਕਰੋੜ ਰੁਪਏ ਦੇ ਘਪਲੇ ‘ਚ ਵਿਜੀਲੈਂਸ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ।

ਮੁੱਖ ਠੇਕੇਦਾਰ ਸਤਬੀਰ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਹਰਿਦੁਆਰ ਤੋਂ ਕਾਬੂ ਕੀਤਾ ਹੈ। ਦੱਸ ਦੇਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਹੁਕਮਾਂ ਤੋਂ ਬਾਅਦ ਪਿਛਲੇ ਡੇਢ ਸਾਲ ਤੋਂ ਵਿਜੀਲੈਂਸ ਵਿਭਾਗ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਸੀ। ਇਸ ਮਾਮਲੇ ‘ਚ ਬਣਾਈ ਗਈ ਸਪੈਸ਼ਲ ਇਨਵੇਸਟੀਗੇਸ਼ਨ ਟੀਮ, ਡੇਢ ਸਾਲ ਦੀ ਜਾਂਚ ਤੋਂ ਬਾਅਦ ਆਖਿਰਕਾਰ ਮੁੱਖ ਠੇਕੇਦਾਰ ਸਤਬੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ਵਿੱਚ ਨਗਰ ਨਿਗਮ ਦੇ ਕਈ ਵੱਡੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਆਖਰਕਾਰ ਫਰੀਦਾਬਾਦ ਨਗਰ ਨਿਗਮ ‘ਚ 200 ਕਰੋੜ ਦੇ ਘਪਲੇ ਵਿੱਚ ਵਿਜੀਲੈਂਸ ਵਿਭਾਗ ਨੇ ਮੁਖ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸਤਬੀਰ ਠੇਕੇਦਾਰ ਨੂੰ ਵਿਜੀਲੈਂਸ ਵਿਭਾਗ ਨੇ ਐਡੀਸ਼ਨਲ ਐੱਸ.ਪੀ ਅਨਿਲ ਯਾਦਵ ਦੀ ਅਗਵਾਈ ‘ਚ ਹਰਿਦੁਆਰ ਤੋਂ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ‘ਚ ਕਈ ਵੱਡੀਆਂ ਨਗਰ ਨਿਗਮਾਂ ਦੇ ਅਧਿਕਾਰੀਆਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਦੀ ਅਜੇ ਪੂਰੀ ਜਾਂਚ ਹੋਣੀ ਬਾਕੀ ਹੈ। ਜਾਂਚ ਤੋਂ ਬਾਅਦ ਇਸ ਪੂਰੇ ਮਾਮਲੇ ‘ਚ ਕਈ ਵੱਡੇ ਅਤੇ ਅਫਸਰ ਗ੍ਰਿਫਤਾਰ ਹੋ ਸਕਦੇ ਹਨ।ਦੱਸ ਦੇਈਏ ਕਿ ਪਿਛਲੇ ਡੇਢ ਸਾਲ ਤੋਂ ਫਰੀਦਾਬਾਦ ਦਾ ਨਗਰ ਨਿਗਮ ਘੋਟਾਲਾ ਸੁਰਖੀਆਂ ਵਿੱਚ ਸੀ। ਕਿਉਂਕਿ ਸਤਬੀਰ ਠੇਕੇਦਾਰ ਨੇ ਬਿਨਾਂ ਕੋਈ ਕੰਮ ਕੀਤੇ ਨਗਰ ਨਿਗਮ ਤੋਂ ਕਰੀਬ 200 ਕਰੋੜ ਰੁਪਏ ਦੀ ਪੇਮੈਂਟ ਲੈ ਲਈ ਸੀ। ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਦਖਲ ਦੇਣਾ ਪਿਆ ਸੀ, ਜਿਸ ਤੋਂ ਬਾਅਦ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਆਖ਼ਰ ਮੁੱਖ ਠੇਕੇਦਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਖਣਾ ਇਹ ਹੋਵੇਗਾ ਕਿ ਕੀ ਉਨ੍ਹਾਂ ਵੱਡੇ ਅਫ਼ਸਰਾਂ ਖ਼ਿਲਾਫ਼ ਕੁਝ ਕਾਰਵਾਈ ਹੁੰਦੀ ਹੈ ਜਿਨ੍ਹਾਂ ਦੀ ਸੁਰੱਖਿਆ ਹੇਠ ਇਸ ਠੇਕੇਦਾਰ ਨੂੰ 200 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਸੀ।

Leave a Reply

Your email address will not be published. Required fields are marked *