ਵਟਸਐਪ ਦੀ 18.58 ਲੱਖ ਭਾਰਤੀ ਖਾਤਿਆਂ ‘ਤੇ ਸਰਜੀਕਲ ਸਟ੍ਰਾਇਕ

ਵਟਸਐਪ ਨੇ ਜਨਵਰੀ 2022 ‘ਚ 18.58 ਲੱਖ ਭਾਰਤੀ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਕੰਪਨੀ ਨੇ ਇਹ ਕਾਰਵਾਈ ਆਪਣੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੋਕਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਯੂਜ਼ਰਸ ਤੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਹੈ। ਵਟਸਐਪ ਨੇ ਜਾਰੀ ਆਪਣੀ ਮਹੀਨਾਵਾਰ ਰਿਪੋਰਟ ‘ਚ ਕਿਹਾ ਕਿ ਕੰਪਨੀ ਨੇ ਨੁਕਸਾਨਦੇਹ ਵਿਵਹਾਰ ਦੇ ਆਧਾਰ ‘ਤੇ 18.58 ਲੱਖ ਖਾਤਿਆਂ ‘ਚੋਂ ਜ਼ਿਆਦਾਤਰ ਨੂੰ ਬੈਨ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਵਟਸਐਪ ਨੂੰ 495 ਭਾਰਤੀ ਅਕਾਊਂਟਸ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ’ਚੋਂ 285 ਅਕਾਊਂਟਸ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਉਨ੍ਹਾਂ ’ਚੋਂ 24 ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ 18.58 ਲੱਖ ਅਕਾਊਂਟਸ ’ਚੋਂ ਜ਼ਿਆਦਾਤਰ ਨੂੰ ਕੰਪਨੀ ਨੇ ਆਪਣੇ ਸਰੋਤਾਂ ਰਾਹੀਂ ਨੁਕਸਾਨਦੇਹ ਵਿਵਹਾਰ ਦੇ ਆਧਾਰ ’ਤੇ ਬੈਨ ਕੀਤਾ ਹੈ।

ਦੱਸਣਯੋਗ ਹੈ ਕਿ ਬੀਤੇ ਸਾਲ ਦਸੰਬਰ ਮਹੀਨੇ ’ਚ ਵੀ ਕੰਪਨੀ ਨੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ’ਤੇ ਪਾਬੰਦੀ ਲਗਾ ਦਿਤੀ ਸੀ। ਦਸੰਬਰ ਮਹੀਨੇ ’ਚ 2079000 ਭਾਰਤੀ ਯੂਜ਼ਰਸ ਦੇ ਦਸੰਬਰ ਮਹੀਨੇ ’ਚ ਅਕਾਊਂਟ ਬੈਨ ਕੀਤੇ ਗਏ। ਨਵੇਂ ਆਈ.ਟੀ. ਨਿਯਮਾਂ 2021 ਮੁਤਾਬਕ, ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਫਰਜ਼ੀ ਅਕਾਊਂਟਸ ਲਈ 528 ਸ਼ਿਕਾਇਤਾਂ ਦੀ ਰਿਪੋਰਟ ਮਿਲੀ ਸੀ, ਜਿਨ੍ਹਾਂ ’ਚੋਂ 24 ’ਤੇ ਉਸੇ ਮਹੀਨੇ ਐਕਸ਼ਨ ਲੈ ਲਿਆ ਗਿਆ ਸੀ।ਇਸ ਤੋਂ ਪਹਿਲਾਂ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਨੇ ਭਾਰਤ ‘ਚ 13 ਤਰ੍ਹਾਂ ਦੀ ਨੀਤੀ ਦਾ ਪਾਲਣ ਨਾ ਕਰਨ ‘ਤੇ ਜਨਵਰੀ ‘ਚ ਫੇਸਬੁੱਕ ‘ਤੇ 11.6 ਕਰੋੜ ਤੋਂ ਜ਼ਿਆਦਾ ਕੰਟੈਂਟ ‘ਤੇ ਕਾਰਵਾਈ ਕੀਤੀ ਸੀ। ਇਸ ਵਿੱਚ ਧੱਕੇਸ਼ਾਹੀ ਅਤੇ ਪਰੇਸ਼ਾਨੀ, ਬੱਚਿਆਂ ਨੂੰ ਖਤਰੇ ਵਿੱਚ ਪਾਉਣਾ, ਖਤਰਨਾਕ ਸੰਸਥਾਵਾਂ ਅਤੇ ਜਿਨਸੀ ਗਤੀਵਿਧੀਆਂ ਸ਼ਾਮਲ ਹਨ।ਇਸ ਦੇ ਨਾਲ ਹੀ ਹੁਣ ਵਟਸਐਪ ਨੇ ਵੀ ਭਾਰਤੀਆਂ ਦੇ 18.58 ਲੱਖ ਖਾਤਿਆਂ ਨੂੰ ਬੈਨ ਕਰ ਦਿੱਤਾ ਗਿਆ। ਮੈਟਾ, ਆਈਟੀ ਨਿਯਮਾਂ ‘ਤੇ ਆਪਣੀ ਮਹੀਨਾਵਾਰ ਰਿਪੋਰਟ ਵਿੱਚ ਦੱਸਿਆ ਕਿ ਹੋਰ ਖੇਤਰਾਂ ਵਿੱਚ ਨਫ਼ਰਤ ਭਰੇ ਭਾਸ਼ਣ, ਆਤਮ-ਹੱਤਿਆ ਅਤੇ ਖੁਦ ਨੂੰ ਨੁਕਸਾਨ ਪਹੁੰਚਾਉਣ, ਸਪੈਮ ਅਤੇ ਹਿੰਸਾ ਨਾਲ ਗ੍ਰਾਫਿਕਸ ਸਮੱਗਰੀ ਸ਼ਾਮਲ ਹਨ।

Leave a Reply

Your email address will not be published. Required fields are marked *