—-ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲਾ—-

—-ਲੁਧਿਆਣਾ ਕੋਰਟ ਬੰਬ ਧਮਾਕਾ ਮਾਮਲਾ—-

ਐਨਆਈਏ ਦਾ ਐਲਾਨ, ਸੁਰਾਗ ਦੇਣ ਵਾਲੇ ਨੂੰ 5 ਲੱਖ ਰੁਪਏ ਮਿਲਣਗੇ

ਚੰਡੀਗੜ੍ਹ- ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਵਿੱਚ ਹੁਣ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ। 

ਇਸ ਤੋਂ ਬਾਅਦ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ  ਨੇ ਇਸ ਮਾਮਲੇ ‘ਚ ਅਹਿਮ ਸੁਰਾਗ ਦੇਣ ਵਾਲੇ ਵਿਅਕਤੀ ਨੂੰ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਹ ਧਮਾਕਾ 23 ਦਸੰਬਰ 2021 ਨੂੰ ਹੋਇਆ ਸੀ। ਇਸ ਵਿਚ ਬੰਬ ਲਗਾਉਣ ਦੀ ਯੋਜਨਾ ਬਣਾਉਂਦੇ ਹੋਏ ਗਗਨਦੀਪ ਸਿੰਘ ਨਾਂ ਦਾ ਵਿਅਕਤੀ ਮਾਰਿਆ ਗਿਆ ਸੀ। ਜਦਕਿ ਛੇ ਹੋਰ ਜ਼ਖ਼ਮੀ ਹੋ ਗਏ ਸੀ। ਇਨਾਮ ਦਾ ਐਲਾਨ ਕਰਦੇ ਹੋਏ ਐਨਆਈਏ ਦੀ ਤਰਫੋਂ ਕਿਹਾ ਗਿਆ ਕਿ ਜੇਕਰ ਕਿਸੇ ਕੋਲ ਉਕਤ ਘਟਨਾ ‘ਚ ਕਿਸੇ ਦੀ ਸ਼ਮੂਲੀਅਤ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਏਜੰਸੀ ਨਾਲ ਸਾਂਝੀ ਕਰ ਸਕਦਾ ਹੈ। ਸੁਰਾਗ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਐਨਆਈਏ ਨੇ ਇਸਦੇ ਲਈ ਦੋ ਸੰਪਰਕ 011-24368800, 0172-2682901 ਅਤੇ ਇੱਕ ਵਟਸਐਪ ਨੰਬਰ 85585931100 ਵੀ ਪ੍ਰਦਾਨ ਕੀਤਾ ਹੈ। ‘ਦਿ ਟਾਈਮਜ਼ ਆਫ਼ ਇੰਡੀਆ’ ਨੇ ਐਨਆਈਏ ਦੇ ਸੀਨੀਅਰ ਪੁਲਿਸ ਕਪਤਾਨ ਤਜਿੰਦਰ ਸਿੰਘ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਪਹਿਲਾਂ ਤਾਂ ਲੁਧਿਆਣਾ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਨੰਬਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਸੀ ਪਰ 13 ਜਨਵਰੀ ਨੂੰ ਐਨਆਈਏ ਨੇ ਇਸ ਮਾਮਲੇ ਵਿੱਚ ਵੱਖਰੀ ਐਫਆਈਆਰ ਦਰਜ ਕੀਤੀ ਸੀ। ਪੁਲੀਸ ਜਾਂਚ ਦੌਰਾਨ ਲੁਧਿਆਣਾ ਜੇਲ੍ਹ ਦੇ ਕੁਝ ਕੈਦੀ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਸਨ, ਜੋ ਗਗਨਦੀਪ ਦੇ ਨਾਲ ਜੇਲ੍ਹ ਵਿੱਚ ਬੰਦ ਸਨ।

Leave a Reply

Your email address will not be published.