ਲਤਾ ਮੰਗੇਸ਼ਕਰ ਪਿੱਛੇ ਛੱਡ ਗਈ 368 ਕਰੋੜ ਦੀ ਜਾਇਦਾਦ, ਕੌਣ ਹੋਵੇਗਾ ਉਤਰਾਧਿਕਾਰੀ

ਲਤਾ ਮੰਗੇਸ਼ਕਰ ਨੇ 92 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਉਸਨੇ 6 ਫਰਵਰੀ ਸਵੇਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਆਖ਼ਰੀ ਸਾਹ ਲਿਆ, ਜਿੱਥੇ ਉਸ ਨੂੰ ਕੋਰੋਨਾ ਨਾਲ ਸੰਕਰਮਿਤ ਹੋਣ ਤੋਂਂ ਬਾਅਦ ਦਾਖ਼ਲ ਕਰਵਾਇਆ ਗਿਆ ਸੀ। ਲਤਾ ਮੰਗੇਸ਼ਕਰ ਦੀ ਮੌਤ ਕਾਰਨ ਪੂਰੇ ਦੇਸ਼ ’ਚ ਸੋਗ ਦੀ ਲਹਿਰ ਹੈ। ਭਾਰਤ ਰਤਨ ਐਵਾਰਡੀ ਲਤਾ ਮੰਗੇਸ਼ਕਰ ਨੇ ਸਾਲ 1942 ’ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ ਫਿਲਮ ਮਹਿਲ ਦੇ ਗੀਤ ‘ਆਏਗਾ ਆਨੇ ਵਾਲਾ’ ਤੋਂਂ ਪਛਾਣ ਮਿਲੀ। ਲਤਾ ਮੰਗੇਸ਼ਕਰ ਨੇ ਦੁਨੀਆ ਭਰ ਦੀਆਂਂ 36 ਭਾਸ਼ਾਵਾਂ ’ਚ 50 ਹਜ਼ਾਰ ਤੋਂ ਵੱਧ ਗੀਤ ਗਾਏ ਹਨ।ਲਤਾ ਮੰਗੇਸ਼ਕਰ ਨੇ ਇੱਕ ਗਾਇਕਾ ਦੇ ਤੌਰ ’ਤੇ ਇੰਨੇ ਲੰਬੇ ਕਰੀਅਰ ’ਚ ਕਾਫੀ ਦੌਲਤ ਕਮਾਈ ਸੀ।

 ਇੱਕ ਰਿਪੋਰਟ ਮੁਤਾਬਕ, ਲਤਾ ਮੰਗੇਸ਼ਕਰ ਦੀ ਕੁੱਲ ਜਾਇਦਾਦ ਲਗਪਗ 50 ਮਿਲੀਅਨ ਅਮਰੀਕੀ ਡਾਲਰ ਹੈ, ਜੋ ਕਿ ਭਾਰਤੀ ਰੁਪਏ ’ਚ ਲਗਪਗ 368 ਕਰੋੜ ਰੁਪਏ ਬਣਦੀ ਹੈ। ਲਤਾ ਜੀ ਦੀ ਜ਼ਿਆਦਾਤਰ ਕਮਾਈ ਉਨ੍ਹਾਂ ਦੇ ਗੀਤਾਂ ਦੀ ਰਾਇਲਟੀ ਤੇ ਉਨ੍ਹਾਂ ਦੇ ਨਿਵੇਸ਼ਾਂ ਤੋਂਂ ਆਈ ਸੀ।ਲਤਾ ਮੰਗੇਸ਼ਕਰ ਨੇ ਸਭ ਤੋਂਂਪਹਿਲਾਂ ਮਰਾਠੀ ਫਿਲਮ ‘ਕਿਤੀ ਹਸਲ’ ਲਈ ਗਾਇਆ ਸੀ। ਹਾਲਾਂਕਿ ਉਸਦਾ ਪਹਿਲਾ ਗੀਤ ਕਦੇ ਰਿਲੀਜ਼ ਨਹੀਂ ਹੋਇਆ। ਕਿਹਾ ਜਾਂਦਾ ਹੈ ਕਿ ਲਤਾ ਮੰਗੇਸ਼ਕਰ ਦੀ ਪਹਿਲੀ ਕਮਾਈ ਸਿਰਫ 25 ਰੁਪਏ ਸੀ ਪਰ ਅੰਤ ਤਕ ਉਹ ਕਰੋੜਾਂ ਦੀ ਜਾਇਦਾਦ ਦੀ ਮਾਲਕ ਬਣ ਗਈ ਸੀ। ਆਖ਼ਰੀ ਸਮੇਂਂ’ਤੇ ਵੀ ਲਤਾ ਮੰਗੇਸ਼ਕਰ ਦੀ ਮਹੀਨਾਵਾਰ ਆਮਦਨ 40 ਲੱਖ ਰੁਪਏ ਤੇ ਸਲਾਨਾ ਆਮਦਨ 6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਸ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।ਭਾਰਤ ਰਤਨ ਲਤਾ ਜੀ ਦਾ ਦੱਖਣੀ ਮੁੰਬਈ ਦੇ ਪੇਡਰ ਰੋਡ ’ਤੇ ਪ੍ਰਭੂ ਕੁੰਜ ਭਵਨ ਨਾਂ ਦਾ ਘਰ ਹੈ। ਉਹ ਇਸ ’ਚ ਰਹਿੰਦੀ ਸੀ। ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ ਕਰੋੜਾਂ ’ਚ ਹੈ। ਲਤਾ ਮੰਗੇਸ਼ਕਰ ਕਾਰਾਂ ਦੀ ਸ਼ੌਕੀਨ ਸੀ ਤੇ ਉਨ੍ਹਾਂ ਦੇ ਨਾਂ ਇੱਕ ਸ਼ੈਵਰਲੇ, ਬੁਇਕ ਤੇ ਇੱਕ ਕ੍ਰਿਸਲਰ ਹਨ। ਗੀਤ ‘ਵੀਰ ਜ਼ਾਰਾ’ ਦੇ ਰਿਲੀਜ਼ ਹੋਣ ਤੋਂਂ ਬਾਅਦ ਲਤਾ ਮੰਗੇਸ਼ਕਰ ਨੂੰ ਫਿਲਮ ਨਿਰਮਾਤਾ ਯਸ਼ ਚੋਪੜਾ ਨੇ ਇੱਕ ਮਰਸਡੀਜ਼ ਕਾਰ ਤੋਹਫ਼ੇ ’ਚ ਦਿੱਤੀ ਸੀ।

ਲਤਾ ਮੰਗੇਸ਼ਕਰ ਨੇ ਵਿਆਹ ਨਹੀਂ ਕਰਵਾਇਆ ਇਸ ਲਈ ਹੁਣ ਉਸ ਦੇ ਪਿੱਛੇ ਭੈਣਾਂ ਤੇ ਭਰਾ ਰਹਿ ਗਈ ਹਨ। ਉਨ੍ਹਾਂ ਦੀ ਚਿਤਾ ਨੂੰ ਅਗਨੀ ਵੀ ਉਨ੍ਹਾਂ ਦੇ ਭਰਾ ਹਿਰਦੇਨਾਥ ਮੰਗੇਸ਼ਕਰ ਦੁਆਰਾ ਦਿੱਤੀ ਗਈ। ਜੋ ਉਨ੍ਹਾਂ ਦੀ ਜਾਇਦਾਦ ਦੇ ਮਾਲਕ ਬਣ ਸਕਦੇ ਹਨ। ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।

Leave a Reply

Your email address will not be published. Required fields are marked *