ਰੋਹਤਕ: ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ

ਚੰਡੀਗੜ੍ਹ, 24 ਜਨਵਰੀ

ਹਰਿਆਣਾ ਦੇ ਰੋਹਤਕ ਵਿੱਚ ਮੰਗਲਵਾਰ ਨੂੰ ਪਤੀ-ਪਤਨੀ ਦੇ ਉਨ੍ਹਾਂ ਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੂੰ ਸ਼ੱਕ ਹੈ ਕਿ ਪਤੀ ਨੇ ਪਤਨੀ ਤੇ ਬੱਚਿਆਂ ਦੀ ਹੱਤਿਆ ਮਗਰੋਂ ਖੁਦਕੁਸ਼ੀ ਕਰ ਲਈ ਹੈ। ਇੰਸਪੈਕਟਰ ਦੇਸਰਾਜ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਨੋਦ (32) ਤੇ ਉਸ ਦੀ ਪਤਨੀ ਸੋਨੀਆ (30) ਵਜੋਂ ਹੋਈ ਹੈ। ਇਸ ਜੋੜੇ ਦੀ 8 ਵਰ੍ਹਿਆਂ ਦੀ ਧੀ ਤੇ ਛੇ ਵਰ੍ਹਿਆਂ ਦਾ ਪੁੱਤਰ ਵੀ ਮ੍ਰਿਤਕ ਪਾਏ ਗਏ ਹਨ। -ਪੀਟੀਆਈ

Leave a Reply

Your email address will not be published. Required fields are marked *

Generated by Feedzy