ਰਾਮ ਮੰਦਰ ਟਰੱਸਟ ਨਾਲ ਜੁੜੇ ਘਪਲੇ ਦੀ ਜਾਂਚ ਕਰਵਾਏ

ਸੁਪਰੀਮ ਕੋਰਟ : ਪ੍ਰਿਯੰਕਾ ਗਾਂਧੀ ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਸੰਬੰਧਤ ਇਕ ਜ਼ਮੀਨ ਸੌਦੇ ‘ਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਲੈ ਕੇ ਬੁੱਧਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੂੰ ਆਪਣੀ ਨਿਗਰਾਨੀ ‘ਚ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਫੇਸਬੁੱਕ ਪੋਸਟ ‘ਚ ਕਿਹਾ,’’2 ਕਰੋੜ ਰੁਪਏ ਮੁੱਲ ਦੀ ਜ਼ਮੀਨ ਸਿਰਫ਼ 5 ਮਿੰਟ ਬਾਅਦ ਪ੍ਰਧਾਨ ਮੰਤਰੀ ਜੀ ਵਲੋਂ ਬਣਾਏ ਗਏ ਸ਼੍ਰੀਰਾਮ ਮੰਦਰ ਨਿਰਮਾਣ ਟਰੱਸਟ ਵਲੋਂ 18.5 ਕਰੋੜ ਰੁਪਏ ‘ਚ ਖਰੀਦ ਲਈ ਗਈ। ਯਾਨੀ ਜ਼ਮੀਨ ਦੀ ਕੀਮਤ 5.5 ਲੱਖ ਰੁਪਏ ਪ੍ਰਤੀ ਸੈਕਿੰਡ ਦੀ ਦਰ ਨਾਲ ਵਧ ਗਈ। ਇਹ ਸਾਰਾ ਪੈਸਾ ਹਿੰਦੁਸਤਾਨ ਦੀ ਜਨਤਾ ਵਲੋਂ ਮੰਦਰ ਨਿਰਮਾਣ ਲਈ ਦਾਨ ਦੇ ਰੂਪ ‘ਚ ਦਿੱਤਾ ਗਿਆ ਸੀ।’’ ਉਨ੍ਹਾਂ ਨੇ ਦਾਅਵਾ ਕੀਤਾ,’’ਜ਼ਮੀਨ ਦੀ ਖਰੀਦ-ਵਿਕਰੀ ਨਾਲ ਸੰਬੰਧਤ ਬੈਨਾਮੇ ਅਤੇ ਰਜਿਸਟਰੀ ‘ਚ ਗਵਾਹਾਂ ਦੇ ਨਾਮ ਸਮਾਨ ਹਨ। ਇਕ ਗਵਾਹ ਮੰਦਰ ਟਰੱਸਟ ਦੇ ਟਰੱਸਟੀ ਹਨ, ਜੋ ਆਰ.ਐੱਸ.ਐੱਸ. ਦੇ ਸਾਬਕਾ ਕਾਰਜਵਾਹਕ ਰਹੇ ਹਨ ਅਤੇ ਦੂਜੇ ਗਵਾਹ ਭਾਜਪਾ ਨੇਤਾ ਅਤੇ ਅਯੁੱਧਿਆ ਦੇ ਮਹਾਪੌਰ ਹਨ।’’

ਪ੍ਰਿਯੰਕਾ ਅਨੁਸਾਰ, ਖ਼ਬਰਾਂ ‘ਚ ਕਿਹਾ ਗਿਆ ਹੈ ਕਿ ਰਾਮ ਮੰਦਰ ਨਿਰਮਾਣ ਟਰੱਸਟ ਦੇ ਪ੍ਰਧਾਨ ਮਹੰਤ ਸ਼੍ਰੀ ਨ੍ਰਿਤਿਆ ਗੋਪਾਲ ਦਾਸ ਵਲੋਂ ਵੀ ਟਰੱਸਟ ਦੇ ਸੰਚਾਲਨ ‘ਚ ਮਨਮਾਨੀ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ,’’ਸ਼੍ਰੀ ਰਾਮ ਮੰਦਰ ਨਿਰਮਾਣ ਟਰੱਸਟ ਦਾ ਗਠਨ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ। ਪ੍ਰਧਾਨ ਮੰਤਰੀ ਜੀ ਦੇ ਬਹੁਤ ਕਰੀਬੀ ਲੋਕ ਇਸ ‘ਚ ਟਰੱਸਟੀ ਹਨ। ਟਰੱਸਟ ਦਾ ਸਿੱਧਾ ਅਰਥ ਭਰੋਸੇ ਤੋਂ ਹੁੰਦਾ ਹੈ। ਪ੍ਰਧਾਨ ਮੰਤਰੀ ਜੀ ਦੀ ਜ਼ਿੰਮੇਵਾਰੀ ਹੈ ਕਿ ਪ੍ਰਭੂ ਸ਼੍ਰੀਰਾਮ ਦੇ ਨਾਮ, ਭਗਤਾਂ ਵਲੋਂ ਚੜ੍ਹਾਈ ਗਈ ਪਾਈ-ਪਾਈ ਦਾ ਇਸਤੇਮਾਲ ਆਸਥਾ ਨਾਲ ਜੁੜੇ ਸਮੂਹਕ ਕੰਮ ‘ਚ ਹੋਵੇ, ਨਾ ਕਿ ਕਿਸੇ ਘਪਲੇ ‘ਚ।’’ ਪ੍ਰਿਯੰਕਾ ਨੇ ਕਿਹਾ ਕਿ ਆਸਥਾ ‘ਚ ਮੌਕਾ ਲੱਭਣ ਦੀ ਕੋਈ ਵੀ ਕੋਸ਼ਿਸ਼ ਕਰੋੜਾਂ ਭਾਰਤੀਆਂ ਦੀਆਂ ਆਸਥਾ ‘ਤੇ ਸੱਟ ਹੈ ਅਤੇ ਮਹਾਪਾਪ ਹੈ।’’ ਉਨ੍ਹਾਂ ਨੇ ਅਪੀਲ ਕੀਤੀ,’’ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਸ਼੍ਰੀਰਾਮ ਮੰਦਰ ਟਰੱਸਟ ਦਾ ਗਠਨ ਹੋਇਆ ਹੈ। ਦੇਸ਼ਵਾਸੀਆਂ ਵਲੋਂ ਸਾਡੀ ਮੰਗ ਹੈ ਕਿ ਸੁਪਰੀਮ ਕੋਰਟ ਇਸ ਪੂਰੇ ਘਪਲੇ ‘ਤੇ ਆਪਣੀ ਨਿਗਰਾਨੀ ‘ਚ ਜਾਂਚ ਕਰਵਾਏ।’’

Leave a Reply

Your email address will not be published. Required fields are marked *