ਰਾਤ ਦੇ ਭੋਜਨ ਨੂੰ ਇਨ੍ਹਾਂ 3 ਸੂਪ ਨਾਲ ਕਰੋ ਰੀਪਲੇਸ ਤੇ ਆਸਾਨੀ ਨਾਲ ਘਟਾਓ ਮੋਟਾਪਾ

Home » Blog » ਰਾਤ ਦੇ ਭੋਜਨ ਨੂੰ ਇਨ੍ਹਾਂ 3 ਸੂਪ ਨਾਲ ਕਰੋ ਰੀਪਲੇਸ ਤੇ ਆਸਾਨੀ ਨਾਲ ਘਟਾਓ ਮੋਟਾਪਾ
ਰਾਤ ਦੇ ਭੋਜਨ ਨੂੰ ਇਨ੍ਹਾਂ 3 ਸੂਪ ਨਾਲ ਕਰੋ ਰੀਪਲੇਸ ਤੇ ਆਸਾਨੀ ਨਾਲ ਘਟਾਓ ਮੋਟਾਪਾ

ਭਾਰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਸਿਹਤਮੰਦ ਖਾਣੇ ਦੀ ਗੱਲ ਕਰਦਾ ਹੈ ਪਰ ਇਸ ’ਚ ਕੀ ਆਉਂਦਾ ਹੈ ਤੇ ਕਦੋਂ ਖਾਣਾ ਚਾਹੀਦਾ ਇਸ ਬਾਰੇ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ।

ਦੂਸਰੀ ਗੱਲ ਜੋ ਮੰਨਣ ਲਈ ਕਹੀ ਜਾਂਦੀ ਹੈ ਉਹ ਹੈ ਰਾਤ ਨੂੰ ਹਲਕਾ ਖਾਣਾ,ਖਾਣਾ ਚਾਹੀਦਾ ਹੈ। ਇਸ ਲਈ ਅਸੀਂ ਅੱਜ ਅਜਿਹੇ ਖਾਣੇ ਦੀ ਗੱਲ ਕਰਾਂਗੇ ਜੋ ਹਲਕਾ ਵੀ ਹੈ ਤੇ ਤੁਹਾਡਾ ਪੇਟ ਵੀ ਭਰਿਆ ਰੱਖੇਗਾ। ਇਸ ਨਾਲ ਤੁਹਾਡਾ ਭਾਰ ਵੀ ਕੰਟਰੋਲ ’ਚ ਰਹੇਗਾ। ਤਾਂ ਆਓ ਜਾਣਦੇ ਹਾਂ ਇਸ ਬਾਰੇ ’ਚ…

ਕਿਸ ਤਰ੍ਹਾਂ ਦੇ ਸੂਪ ਹੁੰਦੇ ਹਨ ਬੈਸਟ?

ਸਬਜ਼ੀਆਂ ਦੇ ਸੂਪ ਸਭ ਤੋਂ ਵਧੀਆ ਹੁੰਦੇ ਹਨ ਇਸ ਲਈ ਜਦੋਂ ਵੀ ਸੂਪ ਬਣਾਓ ਤਾਂ ਇਹ ਧਿਆਨ ਰੱਖੋ ਕਿ ਇਸ ’ਚ ਬਹੁਤ ਸਾਰੀਆਂ ਸਬਜ਼ੀਆਂ ਹੋਣ।

ਹਰੀਆਂ ਸਬਜ਼ੀਆਂ ਦਾ ਸੂਪ

ਹਰੀਆਂ ਸਬਜ਼ੀਆਂ ’ਚ ਫਾਈਬਰ ਦੀ ਮਾਤਰਾ ਬਹੁਤ ਹੁੰਦੀ ਹੈ। ਜੋ ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ। ਗੋਭੀ, ਗਾਜਰ, ਮਟਰ, ਪਾਲਕ ਨੂੰ ਹਲਕੀ ਸਟੀਮ ਦੇ ਕੇ ਤੇ ਅੱਧੀਆਂ ਨੂੰ ਮੈਸ਼ ਕਰ ਲਓ ਤੇ ਅੱਧੀਆਂ ਨੂੰ ਉਂਵੇ ਹੀ ਰਹਿਣ ਦਿਓ। ਉਬਾਲਣ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਸੁੱਟੋ ਨਹੀਂ ਬਲਕਿ ਮੈਸ਼ ਕੀਤੀਆਂ ਹੋਈਆਂ ਸਬਜ਼ੀਆਂ ’ਚ ਪਾ ਕੇ ਸੂਪ ਵਰਗਾ ਬਣਾਓ। ਜਦੋਂ ਸੂਪ ਵਰਗਾ ਨਜ਼ਰ ਆਵੇ ਤਾਂ ਇਸ ’ਚ ਸਾਬਤ ਸਬਜ਼ੀਆਂ, ਕਾਲੀ ਮਿਰਚ ਤੇ ਸਵਾਦ ਅਨੁਸਾਰ ਨਮਕ ਪਾ ਕੇ ਇਸ ਨੂੰ ਸਰਵ ਕਰੋ।

Leave a Reply

Your email address will not be published.