ਰਾਜ ਸਭਾ ‘ਚ ਹੋਇਆ ਜੰਮ ਕੇ ਹੰਗਾਮਾ ਬਾਜਵਾ ਨੇ ਡਿਪਟੀ ਸਪੀਕਰ ਵੱਲ ਸੁੱਟੀ ਰੂਲ ਬੁੱਕ

Home » Blog » ਰਾਜ ਸਭਾ ‘ਚ ਹੋਇਆ ਜੰਮ ਕੇ ਹੰਗਾਮਾ ਬਾਜਵਾ ਨੇ ਡਿਪਟੀ ਸਪੀਕਰ ਵੱਲ ਸੁੱਟੀ ਰੂਲ ਬੁੱਕ
ਰਾਜ ਸਭਾ ‘ਚ ਹੋਇਆ ਜੰਮ ਕੇ ਹੰਗਾਮਾ ਬਾਜਵਾ ਨੇ ਡਿਪਟੀ ਸਪੀਕਰ ਵੱਲ ਸੁੱਟੀ ਰੂਲ ਬੁੱਕ

ਰਾਜ ਸਭਾ ‘ਚ ਮੰਗਲਵਾਰ ਨੂੰ ਜੰਮ ਕੇ ਹੰਗਾਮਾ ਹੋਇਆ ਜਿਸ ਕਾਰਨ ਸਭਾ ਦੀ ਕਾਰਵਾਈ 5 ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ |

ਰਾਜ ਸਭਾ ਦੀ ਅੱਜ ਦੀ ਸੂਚੀ ‘ਚ ਖੇਤੀਬਾੜੀ ਕਿੱਤੇ ਦੀਆਂ ‘ਸਮੱਸਿਆਵਾਂ ਅਤੇ ਹੱਲ’ ਸਿਰਲੇਖ ਤਹਿਤ ਇਕ ਚਰਚਾ ਸੂਚੀਬੱਧ ਸੀ, ਜਿਸ ‘ਚ ਬੁਲਾਰਿਆਂ ਵਲੋਂ ਕਾਂਗਰਸ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ, ਜੈਰਾਮ ਰਮੇਸ਼ ਅਤੇ ਆਨੰਦ ਸ਼ਰਮਾ ਦੇ ਨਾਂਅ ਦਰਜ ਸਨ | ਜਦਕਿ ਕਾਂਗਰਸੀ ਆਗੂਆਂ ਜੈ ਰਾਮ ਰਮੇਸ਼ ਅਤੇ ਬਾਜਵਾ ਨੇ ਇਸ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਧਿਆਨ ਦਿਵਾE ਮਤੇ ਨੂੰ ਇਕ ਛੋਟੀ ਚਰਚਾ ਉਹ ਵੀ ਖੇਤੀਬਾੜੀ ਦੇ ਇਕ ਆਮ ਵਿਸ਼ੇ ‘ਤੇ ਚਰਚਾ ‘ਚ ਤਬਦੀਲ ਕਰ ਦਿੱਤਾ ਗਿਆ ਜਦਕਿ ਉਨ੍ਹਾਂ ਵਲੋਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਮਤਾ ਦਿੱਤਾ ਗਿਆ ਸੀ | ਉਪਰਲੇ ਸਦਨ ‘ਚ ਹੰਗਾਮਿਆਂ ਨੂੰ ਸ਼ਾਂਤ ਕਰਨ ਲਈ ਉਪ ਚੇਅਰਮੈਨ ਨੇ ਕਿਹਾ ਕਿ ਅੱਜ ਕਿਸਾਨਾਂ ਦੇ ਮਸਲੇ ‘ਤੇ ਚਰਚਾ ਸੂਚੀਬੱਧ ਹੈ, ਜੇਕਰ ਇਸ ਦੌਰਾਨ ਹੰਗਾਮਾ ਜਾਰੀ ਰਹਿੰਦਾ ਹੈ ਤਾਂ ਜਨਤਾ ‘ਚ ਗ਼ਲਤ ਸੰਦੇਸ਼ ਜਾਂਦਾ ਹੈ ਪਰ ਵਿਰੋਧੀ ਧਿਰਾਂ ਵਲੋਂ ਹੰਗਾਮਾ ਜਾਰੀ ਰੱਖਿਆ ਗਿਆ | ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਭਾ ਦੇ ਵਿਚਕਾਰ ਬੈਂਚ ‘ਤੇ ਖੜ੍ਹੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ | ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਉਹ ਡਿਪਟੀ ਸਪੀਕਰ ਵੱਲ ਰੂਲ ਬੁੱਕ ਸੁੱਟਦੇ ਵੀ ਨਜ਼ਰ ਆਏ |

ਬਾਜਵਾ ਮੁਤਾਬਿਕ ਸਰਕਾਰ ਲਗਾਤਾਰ ਨੇਮਾਂ ਦੀ ਉਲੰਘਣਾ ਕਰ ਰਹੀ ਹੈ ਅਤੇ ਸਰਕਾਰ ਨੂੰ ਨੇਮਾਂ ਨੂੰ ਸਮਝਣ ਦੀ ਲੋੜ ਹੈ | ਹਾਲਾਂਕਿ ਇਸ ਦੌਰਾਨ ਸਾਰੀਆਂ ਵਿਰੋਧੀ ਧਿਰਾਂ ਡੀ.ਐੱਮ.ਕੇ., ਟੀ.ਐੱਮ.ਸੀ., ਕਮਿਊਨਿਸਟ ਪਾਰਟੀ, ਮਾਰਕਸੀ ਪਾਰਟੀ ਅਤੇ ‘ਆਪ’ ਵੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਨਜ਼ਰ ਆਈਆਂ | ਉਪ ਸਭਾਪਤੀ ਵਲੋਂ ਹੰਗਾਮਿਆਂ ‘ਚ ਸਭਾ ਦੀ ਕਾਰਵਾਈ ਚਲਾਉਣ ਦੀ ਕੋਸ਼ਿਸ਼ ਕੀਤੀ ਪਰ 4 ਵੱਜ ਕੇ 10 ਮਿੰਟ ‘ਤੇ ਸਭਾ ਦੀ ਕਾਰਵਾਈ ਬੁੱਧਵਾਰ ਤੱਕ ਲਈ ਮੁਤਲਵੀ ਕਰ ਦਿੱਤੀ | ਟੀ.ਐੱਮ.ਸੀ. ਮੈਂਬਰ ਡੇਰੇਕ E ਬ੍ਰਾਇਨ ਨੇ ਹੰਗਾਮਿਆਂ ਦਾ ਵੀਡੀE ਟਵਿੱਟਰ ‘ਤੇ ਪੋਸਟ ਕਰਦਿਆਂ ਇਸ ਨੂੰ ਸਤੰਬਰ 2020 ਦਾ ਦੁਹਰਾਅ ਦੱਸਿਆ | ਜ਼ਿਕਰਯੋਗ ਹੈ ਕਿ ਸਤੰਬਰ 2020 ‘ਚ ਹੰਗਾਮਿਆਂ ‘ਚ ਹੀ ਤਿੰਨੋਂ ਖੇਤੀ ਕਾਨੂੰਨ ਪਾਸ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਸਰਕਾਰ ਦੇ ਇਸ ਭਰਮ ਜਾਲ ਦੇ ਖ਼ਿਲਾਫ਼ ਖੜ੍ਹੀਆਂ ਹਨ | ਜਿੱਥੇ ਕਿਸਾਨ ਸੜਕਾਂ ‘ਤੇ ਅੰਦੋਲਨ ਕਰ ਰਹੇ ਹਨ ਉੱਥੇ ਸੰਸਦ ਮੈਂਬਰ ਸੰਸਦ ਦੇ ਅੰਦਰ | ਉਨ੍ਹਾਂ ਕਿਹਾ ਕਿ ਸਰਕਾਰ ਪੈਗਾਸਸ ਤੋਂ ਅਤੇ ਖੇਤੀ ਕਾਨੂੰਨ ਖ਼ਤਮ ਕਰਨ ਤੋਂ ਭੱਜ ਰਹੀ ਹੈ |

Leave a Reply

Your email address will not be published.