ਰਾਜਾ ਵੜਿੰਗ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੀ ਪਤਨੀ ਅੰਮ੍ਰਿਤਾ ਵੜਿੰਗ

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਵਾਹਿਗੁਰੂ ਮਿਹਰ ਕਰੇ ਤਾਂ ਰਾਜਾ ਵੜਿੰਗ ਮੁੱਖ ਮੰਤਰੀ ਬਣ ਜਾਵੇ।

ਇਸ ਨਾਲ ਜਿਸ ਤਰੀਕੇ ਨਾਲ ਉਨ੍ਹਾਂ ਨੇ ਗਿੱਦੜਬਾਹਾ ਲਈ ਕੰਮ ਕੀਤਾ, ਉਸੇ ਤਰੀਕੇ ਨਾਲ ਉਹ ਪੂਰੇ ਪੰਜਾਬ ਲਈ ਕੰਮ ਕਰਕੇ ਸਾਰਿਆਂ ਦੇ ਸੁਪਨੇ ਪੂਰੇ ਕਰਨਗੇ। ਪੰਜਾਬ ਦਾ ਖਜ਼ਾਨਾ ਕਿਵੇਂ ਖਾਲੀ ਕੀਤਾ ਜਾਵੇ ਇਸ ਬਾਰੇ ਅਕਾਲੀ ਦਲ ਨੇ ਪੀ.ਐਚ.ਡੀ ਕੀਤੀ ਹੋਈ ਹੈ। ਸਾਡੇ ਕੋਲ ਸਮਾਂ ਘੱਟ ਸੀ, ਕੋਈ ਜੋ ਮਰਜ਼ੀ ਕਹੇ, ਕੋਈ ਫਰਕ ਨਹੀਂ ਪੈਂਦਾ, ਵਾਹਿਗੁਰੂ ਮੁੜ ਕੇ ਸਰਕਾਰ ਆਵੇ, ਜੋ ਬਚਿਆ ਹੈ, ਉਹ ਵੀ ਦਿਖਾ ਦੇਵਾਂਗੇ, ਆਉਣ ਵਾਲੇ ਸਮੇਂ ਵਿੱਚ ਜਵਾਬ ਵੀ ਦੇਵਾਂਗੇ।

ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਬਾਦਲ ਪਰਿਵਾਰ ਸੁਪਨਿਆਂ ਵਿੱਚ ਵੀ ਰਾਜਾ ਵੜਿੰਗ ਦੇਖਦਾ ਹੈ। ਬਾਦਲ ਪਰਿਵਾਰ ਨੂੰ ਜੇ ਕਿਸੇ ਨੇ ਲਲਕਾਰਿਆ ਹੈ ਤਾਂ ਉਹ ਹੈ ਰਾਜਾ ਵੜਿੰਗ, ਮੈਂ ਕਦੇ ਵੀ ਉਨ੍ਹਾਂ ਨੂੰ ਨਹੀਂ ਰੋਕਿਆ, ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹਾਂਗੀ। ਉਨ੍ਹਾਂ ਕਿਹਾ ਕਿ ਬੀਜੇਪੀ ਕੋਲ ਇੱਕੋ-ਇੱਕ ਹਥਿਆਰ ਈਡੀ ਹੈ। ਜਦੋਂ ਉਸ ਕੋਲ ਕੋਈ ਰਾਹ ਨਹੀਂ ਮਿਲਦਾ ਤਾਂ ਈਡੀ ਦੀ ਛਾਪੇਮਾਰੀ ਸ਼ੁਰੂ ਕਰਵਾ ਦਿੰਦੀ ਹੈ। ਜਿਹੜੇ ਲੋਕ ਭਾਜਪਾ ਦਾ ਹਿੱਸਾ ਨਹੀਂ, ਉਨ੍ਹਾਂ ਸਾਰਿਆਂ ਉੱਤੇ ਈਡੀ ਦੀ ਛਾਪੇਮਾਰੀ ਕਰਵਾਉਂਦੇ ਹਨ।

ਭਗਵੰਤ ਮਾਨ ਦੇ ਮੁੱਖ ਮੰਤਰੀ ਵੱਜੋਂ ਚਿਹਰਾ ਬਣਾਉਣ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਮਾਨ ਦਾ ਚਿਹਰਾ ਸਾਹਮਣੇ ਆਉਣ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦਾ ਗ੍ਰਾਫ ਹੇਠਾਂ ਚਲਾ ਗਿਆ ਹੈ। ਵਿਧਾਨ ਸਭਾ ਚੋਣਾਂ 2022 ਵਿੱਚ ਕਾਂਗਰਸ ਪਾਰਟੀ ਜਿੱਤ ਕੇ ਮੁੜ ਸਰਕਾਰ ਬਣਾਏਗੀ।ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਵਿਰੋਧੀ ਦੋਸ਼ ਲਗਾ ਰਹੇ ਹਨ ਕਿ ਕੋਵਿਡ-19 ਹੋਣ ਦੌਰਾਨ ਵੀ ਰਾਜਾ ਵੜਿੰਗ ਲੋਕਾਂ ਨੂੰ ਮਿਲਦੇ ਰਹੇ। ਇਸ ਬਾਰੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਰ ਕੋਰੋਨਾ ਦਾ ਰੂਪ ਬਹੁਤਾ ਖ਼ਤਰਨਾਕ ਨਹੀਂ ਹੈ, ਰਾਜਾ ਵਿਆਹ ਦੀ ਮੁਹਿੰਮ ‘ਤੇ ਨਹੀਂ ਗਏ, ਸਗੋਂ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਲੋਕਾਂ ਨੂੰ ਮਿਲੇ।ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਾ ਹੈ। ਦੁਬਾਰਾ ਮੌਕਾ ਮਿਲਣ ਉੱਤੇ ਕੋਈ ਵੀ ਵਿਭਾਗ ਮਿਲਿਆ, ਉਹ ਵੀ ਟਰਾਂਸਪੋਰਟ ਵਿਭਾਗ ਵਾਂਗ ਚਮਕੇਗਾ। ਜਿਸ ਤਰ੍ਹਾਂ ਨਿੱਜੀ ਹਮਲੇ ਕੀਤੇ ਜਾ ਰਹੇ ਹਨ, ਉਹ ਦੁਖੀ ਹੈ ਪਰ ਅਜਿਹਾ ਨਹੀਂ ਹੋਣਾ ਚਾਹੀਦਾ, ਇਹ ਬਹੁਤ ਸ਼ਰਮਨਾਕ ਹੈ। ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਨੇ, ਕਦੇ ਕਿਸੇ ਨੂੰ ਧਮਕੀਆਂ ਨਹੀਂ ਦੇਣੀਆਂ ਚਾਹੀਦੀਆਂ।

ਆਪਣੇ ਚੋਣ ਲੜਣ ਬਾਰੇ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਮੈਨੂੰ ਫਿਲਹਾਲ ਚੋਣ ਲੜਨ ਦਾ ਮਨ ਨਹੀਂ ਹੈ, ਜਦੋਂ ਮੈਂ ਲੜਾਂਗੀ ਤਾਂ ਪਤਾ ਲੱਗੇਗਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਹਿੱਤ ਵਿੱਚ ਵੱਡੇ ਫੈਸਲੇ ਲਏ ਹਨ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਵਿਅਕਤੀ ਹਨ, ਦੋਹਾਂ ਵਿੱਚੋਂ ਹਾਈਕਮਾਨ ਜਿਸਨੂੰ ਵੀ ਚੁਣ ਲਵੇ , ਸਭ ਨੂੰ ਪ੍ਰਵਾਨ ਹੋਵੇਗਾ। ਕਾਂਗਰਸ ਜਿੱਤ ਕੇ ਮੁੜ ਸਰਕਾਰ ਬਣਾਏਗੀ।

Leave a Reply

Your email address will not be published. Required fields are marked *