ਰਾਜਧਾਨੀ ’ਚ ਕੋਰੋਨਾ ਵਿਸਫੋਟ, 12 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ, 43 ਮਰੀਜ਼ਾਂ ਦੀ ਮੌਤ

ਰਾਜਧਾਨੀ ਦਿੱਲੀ ਵਿਚ ਕੋਰੋਨਾ ਲਾਗ ਦੇ ਮਾਮਲਿਆਂ ’ਚ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ।

ਬੀਤੇ 24 ਘੰਟਿਆਂ ਵਿਚ ਦਿੱਲੀ ਕੋਰੋਨਾ ਦੇ 12 ਹਜ਼ਾਰ 308 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸੇ ਦੇ ਨਾਲ 43 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਸਰਗਰਮ ਮਾਮਲੇ 68 ਹਜ਼ਾਰ 730 ਹਨ, ਜਦਕਿ ਪਾਜ਼ੇਟਿਵਿਟੀ ਰੇਟ 21.48 ਫ਼ੀਸਦੀ ਹੈ। ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦੀ ਗਿਣਤੀ 2730 ਤੋਂ ਵੱਧ ਕੇ 2734 ਹੋ ਗਈ ਹੈ। ਇਸ ਕਾਰਨ ਹਸਪਤਾਲਾਂ ਵਿਚ 17.52 ਫ਼ੀਸਦੀ ਬੈੱਡ ਭਰੇ ਹੋਏ ਹਨ। ਉੱਥੇ, 82.48 ਫ਼ੀਸਦੀ ਬੈੱਡ ਖ਼ਾਲੀ ਹਨ। ਮੌਜੂਦਾ ਸਮੇਂ ’ਚ 908 ਮਰੀਜ਼ ਆਕਸੀਜਨ ਸਪੋਰਟ ’ਤੇ ਹਨ। ਜਿਸ ਵਿੱਚੋਂ 147 ਮਰੀਜ਼ ਵੈਂਟੀਲੇਟਰ ਸਪੋਰਟ ’ਤੇ ਹਨ।

Leave a Reply

Your email address will not be published. Required fields are marked *