ਰਵੀ ਦਾਹੀਆ ਫਾਈਨਲ ‘ਚ ਤਗਮਾ ਪੱਕਾ

Home » Blog » ਰਵੀ ਦਾਹੀਆ ਫਾਈਨਲ ‘ਚ ਤਗਮਾ ਪੱਕਾ
ਰਵੀ ਦਾਹੀਆ ਫਾਈਨਲ ‘ਚ ਤਗਮਾ ਪੱਕਾ

ਚੀਬਾ / ਰਵੀ ਦਾਹੀਆ (23) ਉਲੰਪਿਕ ਦੇ ਖ਼ਿਤਾਬੀ ਮੁਕਾਬਲੇ ‘ਚ ਪਹੁੰਚਣ ਵਾਲੇ ਕੇਵਲ ਦੂਜਾ ਭਾਰਤੀ ਪਹਿਲਵਾਨ ਬਣ ਗਿਆ ਹੈ |

ਰਵੀ ਨੇ ਸੈਮੀਫਾਈਨਲ ‘ਚ ਕਜ਼ਾਕਿਸਤਾਨ ਦੇ ਨੂਰੀਸਲਾਮ ਸਨਾਯੇਵ ਨੂੰ 57 ਕਿੱਲੋ ਭਾਰ ਵਰਗ ਦੇ ਮੁਕਾਬਲੇ ‘ਚ ਹਰਾ ਕੇ ਉਲਟਫੇਰ ਕੀਤਾ | ਰਵੀ ਦਹੀਆ ਤੋਂ ਪਹਿਲਾਂ ਹਰਿਆਣਾ ਦਾ ਸੁਨੀਲ ਕੁਮਾਰ 2012 ਦੀਆਂ ਉਲੰਪਿਕ ਖੇਡਾਂ ‘ਚ ਇਹ ਕਾਰਨਾਮਾ ਕਰ ਚੁੱਕਾ ਹੈ ਪਰ ਉਹ ਸੋਨ ਤਗਮਾ ਜਿੱਤਣ ਤੋਂ ਖੁੰਝ ਗਿਆ ਸੀ | ਚੌਥਾ ਦਰਜਾ ਪ੍ਰਾਪਤ ਭਾਰਤੀ ਪਹਿਲਵਾਨ 2-9 ਨਾਲ ਪਿੱਛੇ ਚਲ ਰਿਹਾ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਬਿਨਾ ਘਬਰਾਏ ਜ਼ਬਰਦਸਤ ਮਾਨਸਿਕ ਸ਼ਕਤੀ ਦਾ ਨਮੂਨਾ ਪੇਸ਼ ਕਰਦਿਆਂ ਨਾਟਕੀ ਢੰਗ ਨਾਲ ਮੈਚ ਦਾ ਨਤੀਜਾ ਆਪਣੇ ਪੱਖ ‘ਚ ਕਰਨ ‘ਚ ਕਾਮਯਾਬ ਰਿਹਾ | ਰਵੀ ਨੇ ਵਿਰੋਧੀ ਪਹਿਲਵਾਨ ਦੇ ਪੈਰਾਂ ‘ਤੇ ਹਮਲਾ ਕਰਦਿਆਂ ਉਸ ਨੂੰ ਪਿੱਠ ਭਾਰ ਸੁੱਟ ਕੇ ‘ਪਿਨ’ ਦੇ ਨਾਲ ਮੁਕਾਬਲਾ ਖ਼ਤਮ ਕੀਤਾ |

ਦਹੀਆ ਨੇ ਆਪਣੇ ਪਹਿਲੇ ਮੁਕਾਬਲੇ ‘ਚ ਕੋਲੰਬੀਆ ਦੇ ਟਾਈਗਰੋਸ ਅਰਬਾਨੋ ਨੂੰ 13-2 ਨਾਲ ਤੇ ਦੂਜੇ ਮੁਕਾਬਲੇ ‘ਚ ਬੁਲਗਾਰੀਆ ਦੇ ਜਾਰਜੀ ਵੈਲਨਟੀਨੋਵ ਵੈਂਜਲੋਵ ਨੂੰ 14-4 ਨਾਲ ਮਾਤ ਦੇ ਇਕਤਰਫ਼ਾ ਜਿੱਤਾਂ ਦਰਜ ਕੀਤੀਆਂ | ਇਸ ਦੇ ਨਾਲ ਹੀ ਰਵੀ ਦਹੀਆ, ਕੇ.ਡੀ. ਜਾਧਵ (ਕਾਂਸੀ, 1952 ਹੇਲਸਿੰਕੀ), ਸੁਸ਼ੀਲ ਕੁਮਾਰ (ਕਾਂਸੀ, 2008 ਬੀਜਿੰਗ, ਚਾਂਦੀ, 2012 ਲੰਡਨ), ਯੋਗੇਸ਼ਵਰ ਦੱਤ (ਕਾਂਸੀ, 2012 ਲੰਡਨ) ਤੇ ਸਾਕਸ਼ੀ ਮਲਿਕ (ਕਾਂਸੀ, 2016 ਰੀE) ਤੋਂ ਬਾਅਦ ਉਲੰਪਿਕ ਤਗਮਾ ਜਿੱਤਣ ਵਾਲਾ ਕੇਵਲ 5ਵਾਂ ਭਾਰਤੀ ਪਹਿਲਵਾਨ ਬਣ ਗਿਆ ਹੈ | ਜਾਧਵ ਨੇ ਜਦੋਂ 1952 ਦੀਆਂ ਹੇਲਸਿੰਕੀ ਖੇਡਾਂ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ ਤਾਂ ਉਹ ਪਹਿਲੇ ਭਾਰਤੀ ਪਹਿਲਵਾਨ ਹੋਣ ਦੇ ਨਾਲ-ਨਾਲ ਵਿਅਕਤੀਗਤ ਤੌਰ ‘ਤੇ ਵੀ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ |

Leave a Reply

Your email address will not be published.