ਰਵੀ ਖਾਲਸਾ ਯੂਕਰੇਨ ‘ਚ ਫਸੇ ਲੋਕਾਂ ਲਈ ਆਏ ਅੱਗੇ, ਬੋਲੇ ‘ਇਹ ਰਾਜਨੀਤੀ ਨਹੀਂ, ਮਨੁੱਖਤਾ ਦਾ ਸਮਾਂ’

ਰਵੀ ਖਾਲਸਾ ਯੂਕਰੇਨ ‘ਚ ਫਸੇ ਲੋਕਾਂ ਲਈ ਆਏ ਅੱਗੇ, ਬੋਲੇ ‘ਇਹ ਰਾਜਨੀਤੀ ਨਹੀਂ, ਮਨੁੱਖਤਾ ਦਾ ਸਮਾਂ’

ਖਾਲਸਾ ਏਡ ਦੇ ਸੀ. ਈ. ਓ. ਰਵੀ ਸਿੰਘ ਖਾਲਸਾ ਨੇ ਯੂਕਰੇਨ ‘ਚ ਵਿਗੜ ਰਹੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਜੰਗ ਵਿਚ ਫਸੇ ਸਾਰੇ ਲੋਕਾਂ ਦੀ ਸੁਰੱਖਿਆ ਦੀ ਵੀ ਕਾਮਨਾ ਕੀਤੀ।

ਯੂਕਰੇਨ ‘ਚ ਫਸੇ ਲੋਕਾਂ ਦੀ ਮਦਦ ਰਵੀ ਸਿੰਘ ਖਾਲਸਾ ਅੱਗੇ ਆਏ ਹਨ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਯੂਕਰੇਨ ‘ਚ ਕਈ ਡਰੇ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਕੰਮ ਲੋਕਾਂ ਦੀ ਜਾਨ ਬਚਾਉਣਾ ਤੇ ਉਨ੍ਹਾਂ ਨੂੰ ਉਮੀਦ ਦੇਣਾ ਹੈ। ਅਸੀਂ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਭਾਰਤ ਸਰਕਾਰ ਸਮੇਤ ਕਿਸੇ ਨਾਲ ਵੀ ਕੰਮ ਕਰਾਂਗੇ। ਇਹ ਰਾਜਨੀਤੀ ਦਾ ਨਹੀਂ, ਮਨੁੱਖਤਾ ਦਾ ਸਮਾਂ ਹੈ !

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਤੇ ਇਥੇ ਬੈਠੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕਰਨ ਲਈ ਫੋਨ ਨੰਬਰ ਜਾਰੀ ਕੀਤੇ ਸਨ, ਤਾਂਜੋ ਉਹ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਣ ਤੇ ਮਦਦ ਲੈ ਸਕਣ। ਖਾਲਸਾ ਏਡ ਵੱਲੋਂ ਯੂਕਰੇਨ ਸ਼ਹਿਰ ਦੇ ਲਵੀਵ ਵਿੱਚ ਮੌਜੂਦ ਪੰਜਾਬੀਆਂ ਦੀ ਮਦਦ ਲਈ +44 7487 270969 ਨੰਬਰ ਜਾਰੀ ਕੀਤਾ ਗਿਆ ਹੈ, ਤਾਂ ਜੋ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਗੌਰਤਲਬ ਹੈ ਕਿ ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ। ਕੋਰੋਨਾ ਕਾਲ ਵਿਚ ਵੀ ਖਾਲਸਾ ਏਡ ਨੇ ਲੋਕਾਂ ਦੀ ਮਦਦ ਕੀਤੀ ਤੇ ਹੁਣ ਯੂਕਰੇਨ-ਰੂਸ ਜੰਗ ਵਿਚਾਲੇ ਵੀ ਖਾਲਸਾ ਏਡ ਵੱਲੋਂ ਲੋਕਾਂ ਨੂੰ ਮਦਦ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published.