ਯੂਪੀ ’ਚ ਕਾਂਗਰਸ ਦਾ ਸੀਐੱਮ ਚਿਹਰਾ ਹੋਵੇਗੀ ਪਿ੍ਅੰਕਾ ਗਾਂਧੀ ਵਾਡਰਾ

Home » Blog » ਯੂਪੀ ’ਚ ਕਾਂਗਰਸ ਦਾ ਸੀਐੱਮ ਚਿਹਰਾ ਹੋਵੇਗੀ ਪਿ੍ਅੰਕਾ ਗਾਂਧੀ ਵਾਡਰਾ
ਯੂਪੀ ’ਚ ਕਾਂਗਰਸ ਦਾ ਸੀਐੱਮ ਚਿਹਰਾ ਹੋਵੇਗੀ ਪਿ੍ਅੰਕਾ ਗਾਂਧੀ ਵਾਡਰਾ

ਕਾਂਗਰਸ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੇ ਇਸ਼ਾਰਿਆਂ ’ਚ ਹੀ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਰਸਮੀ ਐਲਾਨ ਹੋਵੇ ਜਾਂ ਨਾ ਹੋਵੇ ਪਰੰਤੂ ਯੂਪੀ ’ਚ ਉਹੀ ਪਾਰਟੀ ਦਾ ਚੋਣ ਚਿਹਰਾ ਹਨ। ਹਾਲਾਂਕਿ ਉਨ੍ਹਾਂ ਵਿਧਾਨ ਸਭਾ ਚੋਣਾਂ ਲੜਨ ’ਤੇ ਜਾਰੀ ਦੁਚਿੱਤੀ ਖ਼ਤਮ ਕਰ ਦਿੱਤੀ।

ਯੂਪੀ ’ਚ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਯੋਗੀ ਆਦਿੱਤਿਆਨਾਥ ਵੀ ਚੋਣ ਲੜ ਰਹੇ ਹਨ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ। ਇਸ ਹਾਲਤ ’ਚ ਜ਼ਾਹਰ ਤੌਰ ’ਤੇ ਜਦੋਂ ਪਿ੍ਅੰਕਾ ਤੋਂ ਪੁੱਛਿਆ ਗਿਆ ਕਿ ਚੋਣਾਂ ’ਚ ਕਾਂਗਰਸ ਦਾ ਚਿਹਰਾ ਕੌਣ ਹੈ ਤਾਂ ਉਨ੍ਹਾਂ ਕਿਹਾ, ‘ਕੀ ਹੋਰ ਕੋਈ ਚਿਹਰਾ ਦਿਸ ਰਿਹਾ ਹੈ, ਹਰ ਜਗ੍ਹਾ ਤਾਂ ਮੇਰੇ ਹੀ ਚਰਚੇ ਦਿਸ ਰਹੇ ਹਨ।’ ਇਸ ਸਵਾਲੀਆ ਜਵਾਬ ਜ਼ਰੀਏ ਪਿ੍ਅੰਕਾ ਨੇ ਸੂਬੇ ’ਚ ਚਿਹਰੇ ਵਜੋਂ ਕਾਂਗਰਸ ਦੀ ਅਗਵਾਈ ਕਰਨ ਦੀ ਗੱਲ ਲਗਪਗ ਸਾਫ਼ ਕਰ ਦਿੱਤੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਯੂਪੀ ਦੇ ਚੋਣ ਅਖਾੜੇ ਦੀਆਂ ਦੋ ਵੱਡੀਆਂ ਪਾਰਟੀਆਂ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਚੋਣ ਮੈਦਾਨ ’ਚ ਹਨ ਤਾਂ ਇਸ ਹਾਲਤ ’ਚ ਕੀ ਕਾਂਗਰਸ ਵੱਲੋਂ ਉਹ ਵਿਧਾਨ ਸਭਾ ਚੋਣਾਂ ਲੜਨਗੇ? ਇਸ ’ਤੇ ਪਿ੍ਅੰਕਾ ਨੇ ਕਿਹਾ ਕਿ ਅਜੇ ਇਸ ਬਾਰੇ ਫ਼ੈਸਲਾ ਨਹੀਂ ਹੋਇਆ ਤੇ ਜਦੋਂ ਫ਼ੈਸਲਾ ਹੋ ਜਾਵੇਗਾ ਤਾਂ ਸਾਰਿਆਂ ਨੂੰ ਪਤਾ ਲੱਗ ਜਾਵੇਗਾ।

Leave a Reply

Your email address will not be published.