ਯੂਕ੍ਰੇਨ ਦੇ ਰਾਸ਼ਟਰਪਤੀ ਨੇ ਰੂਸ ‘ਤੇ ਹਮਲੇ ਦੀ ਦੱਸੀ ਤਰੀਕ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ- ਤੁਰੰਤ ਛੱਡੋ ਦੇਸ਼

ਯੂਕ੍ਰੇਨ ਦੇ ਰਾਸ਼ਟਰਪਤੀ ਨੇ ਰੂਸ ‘ਤੇ ਹਮਲੇ ਦੀ ਦੱਸੀ ਤਰੀਕ, ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਿਹਾ- ਤੁਰੰਤ ਛੱਡੋ ਦੇਸ਼

ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਨੇ  ਯੂਕ੍ਰੇਨ ਵਿੱਚ ਸੰਭਾਵਿਤ ਰੂਸੀ ਹਮਲੇ ਦੇ ਮੱਦੇਨਜ਼ਰ ਉੱਥੇ ਰਹਿ ਰਹੇ ਆਪਣੇ ਸਟਾਫ ਨੂੰ ਅਸਥਾਈ ਤੌਰ ‘ਤੇ ਤਬਦੀਲ ਕਰ ਦਿੱਤਾ ਹੈ।

ਹਾਲਾਂਕਿ, ਦੋਵਾਂ ਸੰਸਥਾਵਾਂ ਨੇ ਕਿਹਾ ਹੈ ਕਿ ਯੂਕ੍ਰੇਨ ਲਈ ਉਨ੍ਹਾਂ ਦਾ ਸਮਰਥਨ ਜਾਰੀ ਰਹੇਗਾ। ਦੂਜੇ ਪਾਸੇ, ਯੂਕ੍ਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, “16 ਫਰਵਰੀ ਯੂਕ੍ਰੇਨ ਵਲੋਂ ਰੂਸ ਤੇ ਹਮਲੇ ਦਾ ਦਿਨ ਹੋਵੇਗਾ। ਜ਼ੇਲੇਂਸਕੀ ਨੇ ਆਪਣੀ ਪੋਸਟ ‘ਚ ਇਹ ਵੀ ਕਿਹਾ ਕਿ ਉਹ ਸਾਰੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਨ।ਵਿਸ਼ਵ ਬੈਂਕ ਨੇ ਜਾਰੀ ਆਪਣੇ ਅੰਦਰੂਨੀ ਜਾਣਕਾਰੀ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਯੂਕ੍ਰੇਨ ਵਿੱਚ ਆਪਣੇ ਸਟਾਫ ਮਿਸ਼ਨ ਨੂੰ ਰੱਦ ਕਰ ਦਿੱਤਾ ਹੈ ਅਤੇ ਸਰਹੱਦ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਜਿੱਥੇ ਰੂਸੀ ਸੁਰੱਖਿਆ ਨੂੰ ਤਾਇਨਾਤ ਕੀਤਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ, “ਇਸਦੇ ਸਟਾਫ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਵਿਸ਼ਵ ਬੈਂਕ ਸਮੂਹ ਲਈ ਇੱਕ ਪ੍ਰਮੁੱਖ ਤਰਜੀਹ ਹੈ। ਪਰ ਇਹ ਨਹੀਂ ਦੱਸਿਆ ਗਿਆ ਕਿ ਕਿੱਥੇ ਅਤੇ ਕਿੰਨੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ। ਆਈਐਮਐਫ ਨੇ ਵੀ ਅਸਥਾਈ ਤੌਰ ‘ਤੇ ਯੂਕ੍ਰੇਨ ਵਿੱਚ ਆਪਣੇ ਪ੍ਰਤੀਨਿਧੀ ਵਹਿਰਾਮ ਸਟੈਪਨਯਾਨ ਦਾ ਤਬਾਦਲਾ ਕਰ ਦਿੱਤਾ ਹੈ।

ਅਮਰੀਕਾ ਨੇ ਆਪਣੇ ਯੂਕ੍ਰੇਨੀ ਦੂਤਘਰ ਨੂੰ ਰਾਜਧਾਨੀ ਕੀਵ ਤੋਂ ਪੱਛਮੀ ਸ਼ਹਿਰ ਲਿਵ ਵਿੱਚ ਵੀ ਤਬਦੀਲ ਕਰ ਦਿੱਤਾ ਹੈ। ਆਈਐਮਐਫ ਨੇ ਯੂਕ੍ਰੇਨ ਨੂੰ 5 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਹੈ, ਜਦੋਂ ਕਿ ਵਿਸ਼ਵ ਬੈਂਕ ਨੇ ਵੀ 1.3 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ।

ਰੂਸ ਅਤੇ ਯੂਕ੍ਰੇਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ, ਜੀ 7 ਦੇ ਵਿੱਤ ਮੰਤਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਯੂਕ੍ਰੇਨ ਦੇ ਖੇਤਰ ‘ਤੇ ਰੂਸੀ ਸੈਨਿਕਾਂ ਦੁਆਰਾ ਫੌਜੀ ਹਮਲੇ ਦੀ ਸਥਿਤੀ ਵਿੱਚ ਰੂਸ ‘ਤੇ ਸਮੂਹਿਕ ਤੌਰ ‘ਤੇ ਸਖ਼ਤ ਪਾਬੰਦੀਆਂ ਲਗਾਉਣ ਲਈ ਤਿਆਰ ਹਨ। ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਯੂਨਾਈਟਿਡ ਕਿੰਗਡਮ (ਯੂ.ਕੇ.) ਅਤੇ ਸੰਯੁਕਤ ਰਾਜ ਅਮਰੀਕਾ ਸਮੂਹਿਕ ਤੌਰ ‘ਤੇ ਆਰਥਿਕ ਅਤੇ ਵਿੱਤੀ ਪਾਬੰਦੀਆਂ ਲਗਾਉਣ ਲਈ ਤਿਆਰ ਹਨ ਜਿਨ੍ਹਾਂ ਦੇ ਰੂਸੀ ਅਰਥਚਾਰੇ ਲਈ ਵਿਆਪਕ ਅਤੇ ਤੁਰੰਤ ਨਤੀਜੇ ਹੋਣਗੇ।

 70 ਜਰਮਨ ਸੈਨਿਕ ਰੂਸ ਦੇ ਨੇੜੇ ਸਥਿਤ ਨਾਟੋ ਦੇ ਮੈਂਬਰ ਦੇਸ਼ ਲਿਥੁਆਨੀਆ ਪਹੁੰਚੇ। ਕੁਝ ਦਿਨਾਂ ਵਿਚ ਜਰਮਨੀ ਦੇ 290 ਹੋਰ ਸੈਨਿਕ ਅਤੇ 100 ਤੋਪਾਂ ਉਥੇ ਪਹੁੰਚ ਜਾਣਗੀਆਂ। ਅਮਰੀਕਾ ਨੇ ਸੋਮਵਾਰ ਨੂੰ ਪੋਲੈਂਡ ਨੂੰ ਅੱਠ ਨਵੇਂ ਐਫ-15 ਲੜਾਕੂ ਜਹਾਜ਼ ਭੇਜੇ ਹਨ। ਇਸ ਦੌਰਾਨ ਰੂਸੀ ਬਲ ਵੀ ਯੂਕ੍ਰੇਨ ਦੀਆਂ ਸਰਹੱਦਾਂ ਦੇ ਨੇੜੇ ਲਗਾਤਾਰ ਅਭਿਆਸ ਕਰ ਰਹੇ ਹਨ। ਅਜਿਹੇ ‘ਚ ਅਮਰੀਕਾ ਨੇ ਕਿਸੇ ਵੀ ਸਮੇਂ ਯੂਕ੍ਰੇਨ ‘ਤੇ ਰੂਸੀ ਹਮਲੇ ਦੀ ਸੰਭਾਵਨਾ ਜਤਾਈ ਹੈ।

Leave a Reply

Your email address will not be published.