ਅਹਿਮਦਾਬਾਦ, 24 ਜਨਵਰੀ
ਮੰਨੇ-ਪ੍ਰਮੰਨੇ ਇਮਾਰਤਸਾਜ਼ (ਆਰਕੀਟੈਕਟ) ਤੇ ਪਦਮ ਭੂਸ਼ਣ ਨਾਲ ਸਨਮਾਨਿਤ ਬਾਲਕ੍ਰਿਸ਼ਨ ਦੋਸ਼ੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਅੱਜ ਇੱਥੇ ਆਪਣੇ ਘਰ ‘ਚ ਅੰਤਿਮ ਸਾਹ ਲਏ। ਦੱਸਣਯੋਗ ਹੈ ਕਿ ਬੀਵੀ ਦੋਸ਼ੀ ਨੇ ਲੀ ਕਾਰਬੂਜੀਏ ਤੇ ਲੁਇਸ ਕਾਹਨ ਜਿਹੀਆਂ ਮਹਾਨ ਹਸਤੀਆਂ ਨਾਲ ਕੰਮ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ੀ ਦੇ ਦੇਹਾਂਤ ਉਤੇ ਉਨ੍ਹਾਂ ਨੂੰ ਸਿਜਦਾ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨੇ ਅੱਜ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਆਧੁਨਿਕ ਭਾਰਤ ਦੇ ਸਭ ਤੋਂ ਬਿਹਤਰੀਨ ਇਮਾਰਤਸਾਜ਼ ਮੰਨੇ ਜਾਂਦੇ ਦੋਸ਼ੀ ਨੂੰ ਅੱਜ ਅਣਗਿਣਤ ਲੋਕਾਂ ਨੇ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਦੋਸ਼ੀ ਦਾ ਜਨਮ ਪੁਣੇ ਵਿਚ 1927 ‘ਚ ਹੋਇਆ ਸੀ। ਉਨ੍ਹਾਂ ਲੁਇਸ ਕਾਹਨ ਨਾਲ ਮਿਲ ਕੇ ਆਈਆਈਐਮ-ਅਹਿਮਦਾਬਾਦ ਨੂੰ ਡਿਜ਼ਾਈਨ ਕੀਤਾ। -ਪੀਟੀਆਈ