Connect with us

ਪੰਜਾਬ

ਮੰਤਰੀ ਮੰਡਲ ਵੱਲੋਂ ਪ੍ਰਸਤਾਵਿਤ ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦਾ ਵਿਕਾਸ ਤੇ ਭਲਾਈ’ (ਯੋਜਨਾਬੰਦੀ, ਨਿਰਧਾਰਨ ਅਤੇ ਵਿੱਤੀ ਸੋਮਿਆਂ ਦੀ ਵਰਤੋਂ) ਉਪ-ਵੰਡ ਆਰਡੀਨੈਂਸ-2022 ਦੀ ਰੂਪ-ਰੇਖਾ ਨੂੰ ਪ੍ਰਵਾਨਗੀ

Published

on

ਅਨੁਸੂਚਿਤ ਜਾਤੀ ਸਬ ਪਲਾਨ ਪ੍ਰਭਾਵੀ ਢੰਗ ਨਾਲ ਤਿਆਰ ਕਰਕੇ ਲਾਗੂ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਤਰੀ ਮੰਡਲ ਨੇ ਪ੍ਰਸਤਾਵਿਤ ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦਾ ਵਿਕਾਸ ਤੇ ਭਲਾਈ’ (ਯੋਜਨਾਬੰਦੀ, ਨਿਰਧਾਰਨ ਅਤੇ ਵਿੱਤੀ ਸੋਮਿਆਂ ਦੀ ਵਰਤੋਂ) ਉਪ-ਵੰਡ ਆਰਡੀਨੈਂਸ-2022 ਦੀ ਰੂਪ-ਰੇਖਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 

ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਨਵਾਂ ਕਾਨੂੰਨ ਅਨੁਸੂਚਿਤ ਜਾਤੀਆਂ ਸਬ ਪਲਾਨ (ਐਸ.ਸੀ.ਐਸ.ਪੀ.) ਨੂੰ ਹਰ ਪੱਧਰ ਉਤੇ ਲਾਗੂ ਕਰਨ ਸਬੰਧੀ ਪਾਰਦਰਸ਼ਤਾ ਅਤੇ ਜ਼ਿੰਮੇਵਾਰੀ ਨੂੰ ਯਕੀਨੀ ਬਣਾਵੇਗਾ ਅਤੇ ਸਲਾਹੁਣਯੋਗ ਕਾਰਗੁਜ਼ਾਰੀ ਲਈ ਉਤਸ਼ਾਹ ਵਧਾਉਣ ਦੀ ਵਿਵਸਥਾ ਵੀ ਹੋਵੇਗੀ। ਇਸ ਤੋਂ ਇਲਾਵਾ ਐਸ.ਸੀ.ਐਸ.ਪੀ. ਨੂੰ ਲਾਗੂ ਕਰਨ ਵਾਲਾ ਵਿਭਾਗ ਸਬ ਪਲਾਨ ਨੂੰ ਸੱਚੀ ਭਾਵਨਾ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹੋ ਜਾਵੇਗਾ ਤਾਂ ਕਿ ਇਸ ਦਾ ਲਾਭ ਸਾਰੇ ਭਾਈਵਾਲਾਂ ਜਿਵੇਂ ਕਿ ਸੂਬੇ ਦੀ ਸਮੁੱਚੀ ਅਨੁਸੂਚਿਤ ਜਾਤੀਆਂ ਦੀ ਆਬਾਦੀ, ਨੂੰ ਮਿਲ ਸਕੇ।

ਮੰਤਰੀ ਮੰਡਲ ਨੇ ਕਾਨੂੰਨੀ ਮਸ਼ੀਰ ਵੱਲੋਂ ਤਿਆਰ ਅਤੇ ਤਸਦੀਕ ਕੀਤੇ ਆਰਡੀਨੈਂਸ ਦੇ ਖਰੜੇ ਨੂੰ ਵਜ਼ਾਰਤ ਦੇ ਸਾਹਮਣੇ ਦੁਬਾਰਾ ਪੇਸ਼ ਕਰਨ ਦੀ ਬਜਾਏ ਪ੍ਰਵਾਨ ਕਰਨ ਲਈ ਮੁੱਖ ਮੰਤਰੀ ਨੂੰ ਅਧਿਕਾਰਤ ਕੀਤਾ ਹੈ। ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ ਦੀ ਪ੍ਰਤੀਸ਼ਤਤਾ 31.94 ਫੀਸਦੀ ਹੈ ਜੋ ਸਾਰੇ ਸੂਬਿਆਂ ਨਾਲੋਂ ਵੱਧ ਹੈ। ਪੰਜਾਬ ਸਰਕਾਰ ਸੂਬੇ ਵਿੱਚ ਅਨੁਸੂਚਿਤ ਜਾਤੀਆਂ ਦੇ ਸਮਾਜਿਕ, ਆਰਥਿਕ ਅਤੇ ਸਿੱਖਿਆ ਦੇ ਵਿਕਾਸ ਲਈ ਵਚਨਬੱਧ ਹੈ। ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਅਨੁਸੂਚਿਤ ਜਾਤੀਆਂ ਸਬ ਪਲਾਨ ਅਧੀਨ ਵੱਖ ਵੱਖ ਵਿਭਾਗਾਂ ਵੱਲੋਂ ਬਹੁਤ ਸਾਰੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹਨਾਂ ਸਕੀਮਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਵੱਲੋਂ ਐਕਟ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧ ਵਿੱਚ ਇਕ ਆਰਡੀਨੈਂਸ ਪੰਜਾਬ ਦੇ ਰਾਜਪਾਲ ਨੂੰ ਪ੍ਰਵਾਨਗੀ ਹਿੱਤ ਪੇਸ਼ ਕੀਤਾ ਜਾਵੇਗਾ। ਇਸ ਐਕਟ ਅਨੁਸਾਰ ਸੂਬੇ ਦੇ ਬਜਟ ਵਿੱਚੋਂ ਅਨੁਸੂਚਿਤ ਜਾਤੀਆਂ ਦੀ ਵਸੋਂ ਦੀ ਪ੍ਰਤੀਸ਼ਤਤਾ ਦੇ ਬਰਾਬਰ ਦੀ ਰਾਸ਼ੀ ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਨਿਰਧਾਰਤ ਕੀਤੀ ਜਾਵੇਗੀ। ਐਕਟ ਦਾ ਲਾਭ ਰਾਜ ਵਿੱਚ ਐਸ.ਸੀ.ਐਸ.ਪੀ. ਦੀ ਬਣਤਰ ਅਤੇ ਲਾਗੂਕਰਨ ਨੂੰ ਸਾਰੇ ਪਹਿਲੂਆਂ ਤੋਂ ਵਿਧੀਪੂਰਵਕ ਅਤੇ ਵਿਆਪਕ ਢੰਗ ਨਾਲ ਤਿਆਰ ਕਰਨ ਦੀ ਵਿਉਂਤਬੰਦੀ ਕਰਨਾ ਹੋਵੇਗਾ।

ਰਜਿਸਟਰਡ ਉਸਾਰੀ ਕਿਰਤੀਆਂ ਨੂੰ ਅੰਤਰਿਮ ਵਿੱਤੀ ਰਾਹਤ ਵਜੋਂ ਹਰੇਕ ਰਜਿਸਟਰਡ ਉਸਾਰੀ ਕਿਰਤੀ ਨੂੰ 3-3 ਹਜ਼ਾਰ ਰੁਪਏ ਦੇਣ ਦੀ ਮਨਜ਼ੂਰੀ ਮੰਤਰੀ ਮੰਡਲ ਨੇ ਅੰਤਰਿਮ ਵਿੱਤੀ ਰਾਹਤ ਵਜੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ (ਬੀ.ਓ.ਸੀ.ਡਬਲਿਊ.) ਨਾਲ ਰਜਿਸਟਰਡ ਪ੍ਰਤੀ ਲਾਈਵ ਰਜਿਸਟਰਡ ਉਸਾਰੀ ਕਿਰਤੀ ਨੂੰ 3000 ਰੁਪਏ ਜਾਰੀ ਕਰਨ ਅਤੇ ਵੰਡਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਕੋਵਿਡ-19 ਕਾਰਨ ਪੈਦਾ ਹੋਈ ਚੁਣੌਤੀਪੂਰਨ ਸਥਿਤੀ ਦੇ ਮੱਦੇਨਜ਼ਰ ਕਈ ਥਾਵਾਂ ‘ਤੇ ਚੱਲ ਰਹੇ ਨਿਰਮਾਣ ਪ੍ਰੋਜੈਕਟਾਂ ਦੀ ਪ੍ਰਗਤੀ ਜਾਂ ਤਾਂ ਰੁਕ ਗਈ ਹੈ ਜਾਂ ਅਸਥਾਈ ਤੌਰ ‘ਤੇ ਮੱਠੀ ਪੈ ਗਈ ਹੈ, ਜਿਸ ਨਾਲ ਸੂਬੇ ਭਰ ਵਿੱਚ ਉਸਾਰੀ ਕਾਰਜਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਨਤੀਜੇ ਵਜੋਂ, ਬਹੁਤ ਸਾਰੇ ਨਿਰਮਾਣ ਕਾਮਿਆਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ। ਉਸਾਰੀ ਕਿਰਤੀ ਅਜੇ ਵੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਤੀਜੀ ਲਹਿਰ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਪ੍ਰਚਲਿਤ ਸਥਿਤੀ ਨੇ ਪਹਿਲਾਂ ਹੀ ਕੰਮਕਾਜੀ ਮਾਹੌਲ ਨੂੰ ਹੋਰ ਵਿਗਾੜ ਦਿੱਤਾ ਹੈ ਅਤੇ ਸਮਾਜ ਦੇ ਪੱਛੜੇ ਵਰਗਾਂ ਖਾਸ ਤੌਰ ‘ਤੇ ਰਜਿਸਟਰਡ ਉਸਾਰੀ ਕਾਮਿਆਂ ਲਈ ਕੰਮ ਦੇ ਮੌਕਿਆਂ ਨੂੰ ਘਟਾ ਦਿੱਤਾ ਹੈ ਜਿਸ ਕਾਰਨ ਉਹਨਾਂ ਨੂੰ ਗੰਭੀਰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਜ਼ੀਕਲ ਟਰੇਨਿੰਗ ਇੰਸਟ੍ਰਕਟਰਾਂ ਦੀਆਂ 2000 ਅਸਾਮੀਆਂ ਸਿਰਜਣ ਦੀ ਮਨਜ਼ੂਰੀ
ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਮੰਤਰੀ ਮੰਡਲ ਨੇ ਅੱਜ ਸਕੂਲ ਸਿੱਖਿਆ ਵਿਭਾਗ ਦੇ ਭਰਤੀ ਵਿੰਗ ਡਾਇਰੈਕਟੋਰੇਟ ਵੱਲੋਂ 29200 ਰੁਪਏ ਪ੍ਰਤੀ ਮਹੀਨਾ ਤਨਖਾਹ ਮੈਟ੍ਰਿਕਸ ਨਾਲ ਫਿਜ਼ੀਕਲ ਟਰੇਨਿੰਗ ਇੰਸਟ੍ਰਕਟਰ (ਪੀ.ਟੀ.ਆਈ.) ਦੀਆਂ 2000 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਸਿਰਜੀਆ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਪਰੋਕਤ ਅਸਾਮੀਆਂ ਦੀ ਸਿਰਜਣਾ ਲਈ ਸਾਲਾਨਾ 70.08 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਇਹਨਾਂ ਨਵੇਂ ਨਿਯੁਕਤੀਆਂ ਨੂੰ ਉਹਨਾਂ ਦੀ ਤਿੰਨ ਸਾਲਾਂ ਦੇ ਪਰਖ ਕਾਲ ਦੌਰਾਨ ਲਾਗੂ ਤਨਖਾਹ ਮੈਟ੍ਰਿਕਸ ਦੀ ਘੱਟੋ ਘੱਟ ਤਨਖਾਹ ਪ੍ਰਦਾਨ ਕੀਤੀ ਜਾਣੀ ਹੈ, ਇਸ ਲਈ ਪਹਿਲੇ ਤਿੰਨ ਸਾਲਾਂ ਲਈ 210.24 ਕਰੋੜ ਰੁਪਏ ਦੇ ਵਿੱਤੀ ਬੋਝ ਪਵੇਗਾ।    

Continue Reading
Advertisement
Click to comment

Leave a Reply

Your email address will not be published. Required fields are marked *

ਮਨੋਰੰਜਨ9 hours ago

ਨਵੇਂ ਪੰਜਾਬੀ ਗੀਤ 2022 | ਪਾਣੀ ਵਾਂਗੂ | ਜਗਵੀਰ ਗਿੱਲ ਫੀਟ ਗੁਰਲੇਜ਼ ਅਖਤਰ | ਨਵੀਨਤਮ ਪੰਜਾਬੀ ਗੀਤ 2022

ਪੰਜਾਬ9 hours ago

ਭਗਵੰਤ ਮਾਨ ਵਰਗੇ ਕਾਮੇਡੀਅਨ ਦੀ ਸੂਬੇ ਨੂੰ ਲੋੜ ਨਹੀਂ: ਕੈਪਟਨ

ਭਾਰਤ9 hours ago

ਹਰਮੀਤ ਸਿੰਘ ਕਾਲਕਾ ਬਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਭਾਰਤ11 hours ago

ਸੰਯੁਕਤ ਸਮਾਜ ਮੋਰਚੇ ਵਲੋਂ ਵਧਿਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ਦੁਨੀਆ11 hours ago

ਟੈਕਸਾਸ ‘ਚ ਹਥਿਆਰਬੰਦ ਨੇ ਪ੍ਰਾਰਥਨਾ ਕਰ ਰਹੇ ਲੋਕਾਂ ਨੂੰ 10 ਘੰਟੇ ਬੰਧਕ ਬਣਾ ਕੇ ਰੱਖਿਆ

ਭਾਰਤ12 hours ago

ਈਵੀਐੱਮਜ਼ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ

ਪੰਜਾਬ12 hours ago

ਉਮੀਦਵਾਰਾਂ ਦੀ ਪਿਹਲੀ ਸੂਚੀ ਨੇ ਹੀ ਲਿਆਂਦਾ ਪੰਜਾਬ ਕਾਂਗਰਸ `ਚ ਭੂਚਾਲ

ਕੈਨੇਡਾ14 hours ago

ਕੈਨੇਡਾ ਦੇ ਬਾਰਡਰ ’ਤੇ ਚਾਰ ਭਾਰਤੀਆਂ ਦੀ ਦੁਖਦ ਮੌਤ ਨੂੰ ਜਸਟਿਨ ਟਰੂਡੋ ਨੇ ਦੱਸਿਆ ਝੰਜੋੜ ਦੇਣ ਵਾਲੀ ਤ੍ਰਾਸਦੀ

ਭਾਰਤ14 hours ago

ਮਨੀਪੁਰ ‘ਚ ਅੱਤਵਾਦੀ ਵੀ ਪਾ ਸਕਣਗੇ ਵੋਟਾਂ

ਟੈਕਨੋਲੋਜੀ14 hours ago

ਰਿਲਾਇੰਸ ਇੰਡਸਟਰੀਜ਼ ਦਾ ਸ਼ੁੱਧ ਲਾਭ 41 ਫੀਸਦ ਵਧ ਕੇ 18,549 ਕਰੋੜ ਰੁਪਏ ਹੋਇਆ

ਦੁਨੀਆ14 hours ago

ਚੀਨ ਨੇ ਕਰ ਦਿੱਤੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ

ਭਾਰਤ14 hours ago

70 ਸਾਲਾ ਬਜ਼ੁਰਗ ਦਾ ਨੂੰਹ ਨੇ ਕੀਤਾ ਕਤਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਮਨੋਰੰਜਨ14 hours ago

ਵਿਆਹ ਦੇ 3 ਸਾਲ ਬਾਅਦ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਬਣੀ ਮਾਂ

ਭਾਰਤ14 hours ago

ਮੁੰਬਈ ਦੀ 20 ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, 7 ਦੀ ਮੌਤ

ਦੁਨੀਆ14 hours ago

ਆਸਟ੍ਰੇਲੀਆ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕੰਮਕਾਜੀ ਛੁੱਟੀਆਂ ਕੱਟਣ ਵਾਲਿਆਂ ਲਈ ‘ਵੀਜ਼ਾ ਫੀਸ ਰੀਫੰਡ’ ਦੀ ਕੀਤੀ ਪੇਸ਼ਕਸ਼

ਸਿਹਤ14 hours ago

ਅਮਰੀਕੀ ਡਾਕਟਰਾਂ ਨੇ ਬ੍ਰੇਨ ਡੈੱਡ ਵਿਅਕਤੀ ਦੇ ਲਾਇਆ ਸੂਰ ਦਾ ਗੁਰਦਾ

ਦੁਨੀਆ14 hours ago

ਅਫ਼ਗਾਨਿਸਤਾਨ ਦੇ ਸਿੱਖ…

ਕੈਨੇਡਾ5 months ago

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਮਨੋਰੰਜਨ10 months ago

Saina: Official Trailer | Parineeti Chopra | Bhushan Kumar | Releasing 26 March 2021

ਮਨੋਰੰਜਨ10 months ago

ਕਿਸਮਤ ਤੇਰੀ (ਪੂਰਾ ਵੀਡੀਓ ਗਾਣਾ): ਇੰਦਰ ਚਾਹਲ | ਸ਼ਿਵਾਂਗੀ ਜੋਸ਼ੀ | ਬੱਬੂ | ਨਵੀਨਤਮ ਪੰਜਾਬੀ ਗਾਣੇ 2021

ਮਨੋਰੰਜਨ10 months ago

ਤਾਪਸੀ ਪੰਨੂ, ਅਨੁਰਾਗ ਕਸ਼ਅਪ ਤੇ ਵਿਕਾਸ ਬਹਿਲ ‘ਤੇ ਆਮਦਨ ਕਰ ਵਿਭਾਗ ਵਲੋਂ ਛਾਪੇਮਾਰੀ

Featured10 months ago

ਕਰੋਨਾ ਦਾ ਕਹਿਰ ਮੁੜ ਵਧਿਆ, ਮੌਤਾਂ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ

ਕੈਨੇਡਾ10 months ago

ਕੈਨੇਡਾ ਇੰਮੀਗ੍ਰੇਸ਼ਨ ਨੇ ਦਿੱਤਾ ਤਕਨੀਕੀ ਮਾਹਿਰਾਂ ਨੂੰ ਵਰਕ ਪਰਮਿਟ ਤੋਂ ਬਿਨਾਂ ਪੱਕੇ ਹੋਣ ਦਾ ਮੌਕਾ

ਮਨੋਰੰਜਨ10 months ago

Hello Charlie – Official Trailer | Aadar Jain, Jackie Shroff, Shlokka Pandit, Elnaaz Norouzi

ਮਨੋਰੰਜਨ10 months ago

ਪਲੇਬੁਆਏ (ਪੂਰਾ ਗਾਣਾ) ਅਬਰਾਮ ਫੀਟ ਆਰ ਨੈਤ | ਅਫਸਾਨਾ ਖਾਨ | ਲਾਡੀ ਗਿੱਲ | ਨਵਾਂ ਪੰਜਾਬੀ ਗਾਣਾ 2021

ਸਿਹਤ10 months ago

ਕੈਨੇਡਾ ਲਈ ਮੁੜ ਆਫ਼ਤ ਬਣਿਆ ਕੋਰੋਨਾ, ਤੇਜ਼ੀ ਨਾਲ ਵਧਣ ਲੱਗੇ ਨਵੇਂ ਵੈਰੀਐਂਟ ਦੇ ਮਾਮਲੇ

ਮਨੋਰੰਜਨ9 months ago

ਡੀਡੀ 1 | ਵੀਤ ਬਲਜੀਤ | ਸ਼ਿਪਰਾ ਗੋਇਲ | ਆਫੀਸ਼ੀਅਲ ਵੀਡੀਓ | ਤਾਜਾ ਪੰਜਾਬੀ ਗਾਣਾ 2021 | ਸਟੇਟ ਸਟੂਡੀਓ

ਸਿਹਤ10 months ago

ਕਰੋਨਾ ਦਾ ਕਹਿਰ: ਨਿੱਘਰਦੀ ਸਿਆਸਤ

ਭਾਰਤ10 months ago

ਮਮਤਾ ਦਾ ਸੋਨੀਆ ਗਾਂਧੀ ਸਮੇਤ ਇਨ੍ਹਾਂ ਵਿਰੋਧੀ ਆਗੂਆਂ ਨੂੰ ਚਿੱਠੀ, ਇਹ ਹੈ ਮੁੱਦਾ

ਸਿਹਤ9 months ago

ਦੇਸ਼ ’ਚ ਵਧਿਆ ‘ਕੋਰੋਨਾ’ ਦਾ ਖ਼ੌਫ, 24 ਘੰਟਿਆਂ ’ਚ 2 ਲੱਖ ਨਵੇਂ ਕੇਸ

ਮਨੋਰੰਜਨ9 months ago

ਰੋਨਾ ਹੀ ਸੀ | ਰਣਜੀਤ ਬਾਵਾ | ਪੇਂਡੂ ਬਯਜ| ਡੀ ਹਾਰਪ | ਤਾਜਾ ਪੰਜਾਬੀ ਗਾਣੇ 2021 | ਨਵੇਂ ਗਾਣੇ 2021

ਮਨੋਰੰਜਨ10 months ago

ਸੁਰ ਤੇ ਅਦਾ ਦੀ ਸੰਗੀਤਕ ਚਿੱਤਰਕਲਾ ਸੀ ‘ਨੂਰੀ’

ਭਾਰਤ9 months ago

ਲੋਕਾਂ ‘ਚ ਫਿਰ ਤਾਲਾਬੰਦੀ ਦਾ ਖੌਫ਼

ਕੈਨੇਡਾ10 months ago

ਕੋਰੋਨਾ ਟੀਕਾ ਲੱਗਣ ਮਗਰੋਂ ਸਿੰਘ ਨੇ ‘ਭੰਗੜਾ’ ਪਾ ਕੇ ਜ਼ਾਹਰ ਕੀਤੀ ਖੁਸ਼ੀ

ਮਨੋਰੰਜਨ9 hours ago

ਨਵੇਂ ਪੰਜਾਬੀ ਗੀਤ 2022 | ਪਾਣੀ ਵਾਂਗੂ | ਜਗਵੀਰ ਗਿੱਲ ਫੀਟ ਗੁਰਲੇਜ਼ ਅਖਤਰ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ5 days ago

ਨਵੇਂ ਪੰਜਾਬੀ ਗੀਤ 2022 | ਕਰੀਬ (ਆਫੀਸ਼ੀਅਲ ਵੀਡੀਓ) ਸ਼ਿਵਜੋਤ ਫੀਟ ਸੁਦੇਸ਼ ਕੁਮਾਰੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ1 week ago

ਤੇਰੀ ਜੱਟੀ | ਆਫੀਸ਼ੀਅਲ ਵੀਡੀਓ | ਐਮੀ ਵਿਰਕ ਫੀਟ ਤਾਨੀਆ | ਮਨੀ ਲੌਂਗੀਆ | SYNC | B2gether ਪ੍ਰੋਸ

ਮਨੋਰੰਜਨ1 week ago

ਬਲੈਕ ਈਫੈਕਟ(ਆਫੀਸ਼ੀਅਲ ਵੀਡੀਓ)- ਜੌਰਡਨ ਸੰਧੂ ਫੀਟ ਮੇਹਰਵਾਨੀ | ਤਾਜ਼ਾ ਪੰਜਾਬੀ ਗੀਤ 2021 | ਨਵਾਂ ਗੀਤ 2022

ਮਨੋਰੰਜਨ1 week ago

ਕੁਲਵਿੰਦਰ ਬਿੱਲਾ – ਉਚੇ ਉਚੇ ਪਾਂਚੇ (ਪੂਰੀ ਵੀਡੀਓ)- ਤਾਜ਼ਾ ਪੰਜਾਬੀ ਗੀਤ 2021 – ਨਵੇਂ ਪੰਜਾਬੀ ਗੀਤ 2021

ਮਨੋਰੰਜਨ2 weeks ago

ਡਾਇਮੰਡ ਕੋਕਾ (ਆਫੀਸ਼ੀਅ ਵੀਡੀਓ) ਗੁਰਨਾਮ ਭੁੱਲਰ | ਗੁਰ ਸਿੱਧੂ | ਜੱਸੀ ਲੋਹਕਾ | ਦਿਲਜੋਤ |ਨਵਾਂ ਪੰਜਾਬੀ ਗੀਤ

ਮਨੋਰੰਜਨ2 weeks ago

ਵੀਕਐਂਡ : ਨਿਰਵੈਰ ਪੰਨੂ (ਅਧਿਕਾਰਤ ਵੀਡੀਓ) ਦੀਪ ਰੌਇਸ | ਤਾਜ਼ਾ ਪੰਜਾਬੀ ਗੀਤ 2022 | ਜੂਕ ਡੌਕ

ਮਨੋਰੰਜਨ3 weeks ago

ਨਵੇਂ ਪੰਜਾਬੀ ਗੀਤ 2021 | ਕਥਾ ਵਾਲੀ ਕਿਤਾਬ | ਹੁਨਰ ਸਿੱਧੂ Ft. ਜੈ ਡੀ | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ3 weeks ago

ਸ਼ਹਿਰ ਦੀ ਹਵਾ (ਪੂਰੀ ਵੀਡੀਓ) ਸੱਜਣ ਅਦੀਬ ਫੀਟ ਗੁਰਲੇਜ਼ ਅਖਤਰ | ਨਵੇਂ ਪੰਜਾਬੀ ਗੀਤ | ਨਵੀਨਤਮ ਪੰਜਾਬੀ ਗੀਤ

ਮਨੋਰੰਜਨ3 weeks ago

ਯੇ ਕਾਲੀ ਕਾਲੀ ਅੱਖਾਂ | ਅਧਿਕਾਰਤ ਟ੍ਰੇਲਰ | ਤਾਹਿਰ ਰਾਜ ਭਸੀਨ, ਸ਼ਵੇਤਾ ਤ੍ਰਿਪਾਠੀ, ਆਂਚਲ ਸਿੰਘ

ਮਨੋਰੰਜਨ3 weeks ago

ਕੁਲ ਮਿਲਾ ਕੇ ਜੱਟ – ਗੁਰਨਾਮ ਭੁੱਲਰ ਫੀਟ ਗੁਰਲੇਜ਼ ਅਖਤਰ | ਦੇਸੀ ਕਰੂ | ਨਵੀਨਤਮ ਪੰਜਾਬੀ ਗੀਤ 2022 |ਪੰਜਾਬੀ

ਮਨੋਰੰਜਨ3 weeks ago

ਬਾਪੂ (ਪੂਰੀ ਵੀਡੀਓ) | ਪ੍ਰੀਤ ਹਰਪਾਲ | ਨਵੇਂ ਪੰਜਾਬੀ ਗੀਤ 2022 | ਨਵੀਨਤਮ ਪੰਜਾਬੀ ਗੀਤ 2022

ਮਨੋਰੰਜਨ3 weeks ago

ਸ਼ੂਟਰ : ਜੈ ਰੰਧਾਵਾ (ਟੀਜ਼ਰ) ਨਵੀਨਤਮ ਪੰਜਾਬੀ ਫਿਲਮ | ਫਿਲਮ ਰਿਲੀਜ਼ 14 ਜਨਵਰੀ 2022 | ਗੀਤ MP3

ਮਨੋਰੰਜਨ3 weeks ago

ਨੌ ਗਰੰਟੀ (ਪੂਰੀ ਵੀਡੀਓ) | ਰਣਜੀਤ ਬਾਵਾ | ਨਿੱਕ ਧੰਮੂ | ਲਵਲੀ ਨੂਰ | ਨਵੀਨਤਮ ਪੰਜਾਬੀ ਗੀਤ 2021

ਮਨੋਰੰਜਨ4 weeks ago

RRR ਆਫੀਸ਼ੀਅਲ ਟ੍ਰੇਲਰ (ਹਿੰਦੀ) ਐਕਸ਼ਨ ਡਰਾਮਾ | NTR, ਰਾਮਚਰਨ, ਅਜੈ ਡੀ, ਆਲੀਆਬੀ | ਐਸਐਸ ਰਾਜਾਮੌਲੀ

ਮਨੋਰੰਜਨ4 weeks ago

ਅਨਫੋਰਗੇਟੇਬਲ (ਆਫੀਸ਼ੀਅਲ ਵੀਡੀਓ) | ਦਿਲਜੀਤ ਦੋਸਾਂਝ | ਈਨਟੈਨਸ | ਚੰਨੀ ਨਤਨ

ਮਨੋਰੰਜਨ4 weeks ago

#ਪੁਸ਼ਪਾ – ਦ ਰਾਈਜ਼ (ਹਿੰਦੀ) ਦਾ ਅਧਿਕਾਰਤ ਟ੍ਰੇਲਰ | ਅੱਲੂ ਅਰਜੁਨ, ਰਸ਼ਮੀਕਾ, ਸੁਨੀਲ, ਫਹਾਦ | ਡੀਐਸਪੀ | ਸੁਕੁਮਾਰ

Recent Posts

Trending