ਮੋਦੀ ਸਰਕਾਰ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 6 ਯੂ-ਟਿਊਬ ਚੈਨਲਾਂ ‘ਤੇ ਲਗਾਈ ਪਾਬੰਦੀ

ਨਵੀਂ ਦਿੱਲੀ : ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 6 ਯੂ-ਟਿਊਬ ਚੈਨਲਾਂ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਇਨ੍ਹਾਂ ਯੂਟਿਊਬ ਚੈਨਲ ਚੋਣਾਂ, ਸੁਪਰੀਮ ਕੋਰਟ, ਸੰਸਦ ਦੀ ਕਾਰਵਾਈ ਅਤੇ ਸਰਕਾਰ ਦੇ ਕੰਮਕਾਜ ਬਾਰੇ ਫਰਜ਼ੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਸਨ।

ਇਨ੍ਹਾਂ ਛੇ ਚੈਨਲਾਂ ਦੇ 20 ਲੱਖ ਤੋਂ ਵੱਧ ਸਬਸਕ੍ਰਾਈਬਰਸ ਸਨ। ਇਹ ਯੂਟਿਊਬ ਚੈਨਲ ਚੋਣਾਂ, ਸੁਪਰੀਮ ਕੋਰਟ ਅਤੇ ਸੰਸਦ ਦੀ ਕਾਰਵਾਈ ਅਤੇ ਸਰਕਾਰ ਦੇ ਕੰਮਕਾਜ ਬਾਰੇ ਫਰਜ਼ੀ ਖ਼ਬਰਾਂ ਫੈਲਾਉਂਦੇ ਹੋਏ ਪਾਏ ਗਏ ਸਨ।

ਇਨ੍ਹਾਂ ਚੈਨਲਾਂ ਵਿੱਚ 5.57 ਲੱਖ ਤੋਂ ਵੱਧ ਸਬਸਕ੍ਰਾਈਬਰਸ ਵਾਲਾ ਨੇਸ਼ਨ ਟੀਵੀ, 10.9 ਲੱਖ ਸਬਸਕ੍ਰਾਈਬਰਸ ਵਾਲਾ ਸੰਵਾਦ ਟੀਵੀ, ਸਰੋਕਾਰ ਭਾਰਤ ‘ਤੇ 21,100, ਨੇਸ਼ਨ 24 ਚੈਨਲ ‘ਤੇ 25,400, ਸਵਰਨੀਮ ਭਾਰਤ 6,070 ਅਤੇ ਸੰਚਾਰ ਸਮਾਚਾਰ ‘ਤੇ 3.48 ਲੱਖ ਸਬਸਕ੍ਰਾਈਬਰਸ ਸ਼ਾਮਲ ਸਨ। 

ਦੱਸਿਆ ਜਾ ਰਿਹਾ ਹੈ, ਉਪਰੋਕਤ ਚੈਨਲਾਂ ਦੇ ਵੀਡੀਓ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਤੇ ਪਾਬੰਦੀ ਦੇ ਝੂਠੇ ਦਾਅਵੇ ਅਤੇ ਰਾਸ਼ਟਰਪਤੀ ਅਤੇ ਭਾਰਤ ਦੇ ਚੀਫ਼ ਜਸਟਿਸ ਸਮੇਤ ਸੀਨੀਅਰ ਸੰਵਿਧਾਨਕ ਅਧਿਕਾਰੀਆਂ ਦੁਆਰਾ ਝੂਠੇ ਬਿਆਨ ਸ਼ਾਮਲ ਹਨ।

ਇਹ ਚੈਨਲ ਦਰਸ਼ਕਾਂ ਨੂੰ ਗੁੰਮਰਾਹ ਕਰਨ ਲਈ ਜਾਅਲੀ, ਕਲਿੱਕਬਾਟ ਅਤੇ ਸਨਸਨੀਖੇਜ਼ ਥੰਬਨੇਲ ਅਤੇ ਟੀਵੀ ਚੈਨਲਾਂ ਦੇ ਨਿਊਜ਼ ਐਂਕਰਾਂ ਦੀਆਂ ਤਸਵੀਰਾਂ ਦੀ ਵਰਤੋਂ ਵੀ ਕਰਦੇ ਸਨ। 

ਜਾਣਕਾਰੀ ਅਨੁਸਾਰ ਇਹ ਛੇ ਚੈਨਲ ਤਾਲਮੇਲ ਨਾਲ ਕੰਮ ਕਰ ਰਹੇ ਸਨ ਅਤੇ ਗਲਤ ਜਾਣਕਾਰੀ ਫੈਲਾ ਰਹੇ ਸਨ ਅਤੇ ਇਨ੍ਹਾਂ ਦੀਆਂ ਵੀਡੀਓਜ਼ ਨੂੰ 51 ਕਰੋੜ ਤੋਂ ਵੱਧ ਵਾਰ ਦੇਖਿਆ ਗਿਆ ਸੀ।

ਫਰਜ਼ੀ ਖ਼ਬਰਾਂ ਰਾਹੀਂ ਇਹ ਚੈਨਲ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵੱਲੋਂ ਜਾਰੀ ਕੀਤੇ ਗਏ ਵੀਡੀਓਜ਼ ਦੇਖਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਪੈਸੇ ਕਮਾ ਸਕਣ।

ਪਿਛਲੇ ਮਹੀਨੇ, ਯੂਨਿਟ ਨੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਤਿੰਨ ਚੈਨਲਾਂ ਦਾ ਪਰਦਾਫਾਸ਼ ਕੀਤਾ ਸੀ ਅਤੇ ਉਨ੍ਹਾਂ ‘ਤੇ ਪਾਬੰਦੀ ਲਗਾਉਣ ਲਈ ਯੂਟਿਊਬ ਨੂੰ ਲਿਖਿਆ ਸੀ।

Leave a Reply

Your email address will not be published. Required fields are marked *