ਮੇਟਾ (meta) ਕ੍ਰੈਸ਼ ਹੋਣ ਨਾਲ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ ਹੋਏ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ

ਭਾਰਤੀ ਬਿਜ਼ਨੈੱਸ ਟਾਇਕੂਨ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਹੁਣ ਫੇਸਬੱਕ ਦੇ ਬੌਸ ਮਾਰਕ ਜ਼ਕਰਬਰਗ ਤੋਂ ਵੱਧ ਅਮੀਰ ਹਨ।

ਫੋਰਬਸ ਦੀ ਰੀਅਲ ਟਾਈਮ ਬਿਲੇਨੀਅਰਸ ਦੀ ਸੂਚੀ ਮੁਤਾਬਕ ਮੇਟਾ ਪਲੇਟਫਾਰਮ ਇੰਕ ਦੇ ਸ਼ੇਅਰਾਂ ਵਿਚ ਇੱਕ ਦਿਨ ਦੀ ਰਿਕਾਰਡ ਗਿਰਾਵਟ ਤੋਂ ਬਾਅਦ ਅਮੀਰਾਂ ਦੀ ਲਿਸਟ ਵਿਚ ਜ਼ਕਰਬਰਗ ਹੁਣ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਤੋਂ ਹੇਠਾਂ ਆ ਗਏ ਹਨ।

ਮੇਟਾ ਦੇ ਸ਼ੇਅਰ 3 ਫਰਵਰੀ ਨੂੰ 26 ਫੀਸਦੀ ਤੱਕ ਡਿੱਗ ਗਏ। ਇਸ ਨਾਲ ਜ਼ਕਰਬਰਗ ਦੀ ਸੰਪਤੀ ‘ਚ 29 ਅਰਬ ਡਾਲਰ ਦੀ ਕਮੀ ਆ ਗਈ। ਫੋਰਬਸ ਮੁਤਾਬਕ ਫੇਸਬੁੱਕ ਦੇ ਫਾਊਂਡਰ ਅਤੇ ਚੀਫ ਐਗਜ਼ੀਕਿਟਊਵ ਆਫਿਸ ਜ਼ਕਬਰਗ ਦੀ ਸੰਪਤੀ ਹੁਣ ਘਟ ਕੇ 85 ਅਰਬ ਡਾਲਰ ‘ਤੇ ਆ ਗਈ ਹੈ। ਗੌਤਮ ਅਡਾਨੀ ਦੀ ਸੰਪਤੀ ਹੁਣ 90.1 ਅਰਬ ਡਾਲਰ ਹੈ। ਉਥੇ ਮੁਕੇਸ਼ ਅੰਬਾਨੀ ਦੀ ਜਾਇਦਾਦ 90 ਅਰਬ ਡਾਲਰ ਹੈ। ਮੈਟਾ ਕਰੈਸ਼ ਹੋਣ ਤੋਂ ਬਾਅਦ ਜ਼ਕਰਬਰਗ ਦਾ ਨਾਂ ਫੋਰਬਸ ਦੀ ਸੂਚੀ ਵਿਚ 12ਵੇਂ ਨੰਬਰ ‘ਤੇ ਆ ਗਿਆ ਹੈ।

ਮੇਟਾ ਦੇ ਕ੍ਰੈਸ਼ ਹੋਣ ਤੋਂ ਇੱਕ ਦਿਨ ਵਿਚ 200 ਅਰਬ ਡਾਲਰ ਪਾਣੀ ਵਿਚ ਵਹਿ ਗਏ ਹਨ। ਮੈਟਾ ਨੂੰ ਪਹਿਲਾਂ ਫੇਸਬੁੱਕ ਦੇ ਨਾਂ ਨਾਲ ਜਾਣਦੇ ਸਨ। ਇਸ ਕੰਪਨੀ ਵਿਚ ਜ਼ਕਰਬਰਗ ਦੀ ਹਿੱਸੇਦਾਰੀ 12.8 ਫੀਸਦੀ ਹੈ।

Leave a Reply

Your email address will not be published. Required fields are marked *