ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਲਾਰੈਂਸ ਦੇ ਘਰ ਪਹੁੰਚੀ ਐੱਨ.ਆਈ.ਏ  ਦੀ ਟੀਮ

ਫਾਜ਼ਿਲਕਾ : ਮੂਸੇਵਾਲਾ ਕਤਲ ਕੇਸ ਵਿੱਚ ਫੜੇ ਗਏ ਗੈਂਗਸਟਰਾਂ ਦੇ ਅੱਤਵਾਦੀ ਕੁਨੈਕਸ਼ਨ ਸਾਹਮਣੇ ਆ ਰਹੇ ਹਨ, ਜਿਸ ਦੇ ਚੱਲਦਿਆਂ ਨੈਸ਼ਨਲ ਇਨਵੇਸਟੀਗੇਸ਼ਨ ਏਜੇਂਸੀ (ਐੱਨ.ਆਈ.ਏ ) ਪੰਜਾਬ, ਹਰਿਆਣਾ ਤੇ ਦਿੱਲੀ ਸਣੇ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਇਸੇ ਕੜੀ ਵਿੱਚ  ਐੱਨ.ਆਈ.ਏ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਸ਼ੀ ਦੇ ਘਰ ਫਾਜ਼ਿਲਕਾ ਵਿਖੇ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ  ਐੱਨ.ਆਈ.ਏਦੀ ਟੀਮ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੁਤਾਰਾਂਵਾਲੀ ਵਿਖੇ ਪਹੁੰਚੀ ਹੈ ਅਤੇ ਲਾਰੈਂਸ ਬਿਸ਼ਨੋਈ ਦੇ ਘਰ ਛਾਪੇਮਾਰੀ ਕਰ ਰਹੀ ਹੈ। ਲਾਰੈਂਸ ਇਸ ਵੇਲੇ ਮੂਸੇਵਾਲਾ ਕਤਲਕਾਂਡ ਦੀ ਪੁੱਛਗਿੱਛ ਲਈ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ, ਜਿਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ। ਦੱਸ ਦੇਈਏ ਕਿ ਪੰਜਾਬ ਵਿੱਚ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿੱਚ  ਇੱਕ ਘਰ ਵਿੱਚ  ਐਨਆਈਏ ਦੀ ਟੀਮ ਵੱਲੋਂ ਸਰਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਟੀਮ ਹੱਥ ਕੀ ਸੁਰਾਗ ਲੱਗੇ ਹਨ। ਸਰਚ ਅਜੇ ਵੀ ਜਾਰੀ ਹੈ। ਸ੍ਰੀ ਮੁਕਤਸਰ ਸਾਹਿਬ ਵਿਚ ਦੋ ਥਾਵਾਂ ਤੇ ਐਨਆਈਏ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਮੂਸੇਵਾਲਾ ਕਾਂਡ ਨਾਲ ਜੁੜੇ ਗੋਲਡੀ ਬਰਾੜ ਅਤੇ ਇਕ ਹੋਰ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਐਨਆਈਏ ਨੂੰ ਸਿੱਧੂ ਮੂਸੇਵਾਲਾ ਕਤਲ ਦਾ ਕੁਨੈਕਸ਼ਨ ਅੱਤਵਾਦੀ ਸਮੂਹਾਂ ਨਾਲ ਜੁੜੇ ਹੋਣ ਦੀ ਜਾਣਕਾਰੀ ਮਿਲੀ ਹੈ। ਐਨਆਈਏ  ਨੇ ਇਸ ਮਾਮਲੇ ‘ਚ ਨੀਰਜ ਬਵਾਨਾ, ਲਾਰੈਂਸ ਬਿਸ਼ਨੋਈ ਅਤੇ ਤਾਜਪੁਰੀਆ ਗੈਂਗ ਨਾਲ ਜੁੜੇ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਹੁਣ ਤੱਕ ਕਈ ਗ੍ਰਿਫਤਾਰ ਵੀ ਹੋ ਚੁੱਕੇ ਹਨ। ਜਾਂਚ ਏਜੰਸੀ ਹੁਣ ਤੱਕ ਗੈਂਗਸਟਰਾਂ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕਰ ਚੁੱਕੀ ਹੈ। ਪਿਛਲੀਆਂ ਕੁਝ ਜਾਂਚਾਂ ਵਿੱਚ ਆਈਐਸਆਈ ਅਤੇ ਖਾਲਿਸਤਾਨੀ ਦਹਿਸ਼ਤਗਰਦਾਂ ਨਾਲ ਗੈਂਗਸਟਰਾਂ ਦੇ ਗਠਜੋੜ ਦਾ ਮਾਮਲਾ ਸਾਹਮਣੇ ਆਇਆ ਹੈ।

Leave a Reply

Your email address will not be published.