ਮੁੰਬਈ ਚ ਲੜੀਵਾਰ 12 ਧਮਾਕਿਆਂ ਦਾ ਦੋਸ਼ੀ ਅਬੂ ਬਕਰ ਯੂਏਈ ‘ਚ ਗ੍ਰਿਫਤਾਰ, ਭਾਰਤ ਲਿਆਉਣ ਦੀ ਤਿਆਰੀ ਕਰ ਰਹਿ ਸਰਕਾਰ

ਕਰੀਬ ਤਿੰਨ ਦਹਾਕੇ ਪਹਿਲਾਂ ਬੰਬ ਧਮਾਕਿਆਂ ਨਾਲ ਮੁੰਬਈ ਨੂੰ ਹਿਲਾ ਕੇ ਰੱਖ ਦੇਣ ਵਾਲੇ ਅੱਤਵਾਦੀਆਂ ‘ਚੋਂ ਇਕ ਅਬੂ ਬਕਰ ਨੂੰ ਸੰਯੁਕਤ ਅਰਬ ਅਮੀਰਾਤ (ਯੂ ਏ ਈ) ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਇਸ ਕਰੀਬੀ ਨੂੰ ਭਾਰਤੀ ਜਾਂਚ ਏਜੰਸੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਹਾਲ ਹੀ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤੀ ਏਜੰਸੀਆਂ ਹੁਣ ਉਸ ਨੂੰ ਭਾਰਤ ਹਵਾਲੇ ਕਰਨ ਦੀ ਤਿਆਰੀ ਕਰ ਰਹੀਆਂ ਹਨ।

1993 ‘ਚ ਹੋਏ ਸੀ 12 ਲੜੀਵਾਰ ਬੰਬ ਧਮਾਕੇ

ਤੁਹਾਨੂੰ ਦੱਸ ਦੇਈਏ ਕਿ 1993 ‘ਚ ਮੁੰਬਈ ਵਿੱਚ 12 ਲੜੀਵਾਰ ਬੰਬ ਧਮਾਕੇ ਹੋਏ ਸਨ, ਜਿਨ੍ਹਾਂ ਵਿਚ 250 ਤੋਂ ਵੱਧ ਲੋਕ ਮਾਰੇ ਗਏ ਸਨ ਤੇ ਸੱਤ ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਅਬੂ ਬਕਰ ਇਸ ਅੱਤਵਾਦੀ ਘਟਨਾ ਤੋਂ ਬਾਅਦ ਹੀ ਯੂਏਈ ਤੇ ਪਾਕਿਸਤਾਨ ਵਿੱਚ ਰਹਿ ਰਿਹਾ ਸੀ। ਦੋਵਾਂ ਦੇਸ਼ਾਂ ਵਿਚ ਉਸ ਦੇ ਕਈ ਕਾਰੋਬਾਰ ਵੀ ਹਨ। ਉਹ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਸੀ। ਉਸਦਾ ਪੂਰਾ ਨਾਮ ਅਬੂ ਬਕਰ ਅਬਦੁਲ ਗ਼ਫੂਰ ਸ਼ੇਖ ਹੈ।

ਮੀਡੀਆ ਰਿਪੋਰਟਾਂ ਅਨੁਸਾਰ

ਮੁੰਬਈ ‘ਚ ਦਾਊਦ ਇਬਰਾਹਿਮ ਦੇ ਦੁਬਈ ਸਥਿਤ ਘਰ ਵਿੱਚ ਬੰਬ ਧਮਾਕਿਆਂ ਦੀ ਸਾਜ਼ਿਸ਼ ਘੜੀ ਗਈ ਸੀ। ਉਸ ਮੀਟਿੰਗ ਵਿੱਚ ਅਬੂ ਬਕਰ ਵੀ ਸ਼ਾਮਲ ਸੀ। ਉਸਨੇ ਮਕਬੂਜ਼ਾ ਕਸ਼ਮੀਰ ‘ਚ ਬੰਬ ਧਮਾਕੇ ਕਰਨ ਦੀ ਸਿਖਲਾਈ ਲਈ ਸੀ। ਉਹ ਮੁੰਬਈ ਧਮਾਕਿਆਂ ਲਈ ਆਰਡੀਐਕਸ ਦੇ ਨਾਲ ਹਥਿਆਰ ਲਿਆਇਆ ਸੀ।

ਯੂਏਈ ‘ਚ ਫੜਿਆ ਗਿਆ

ਰਿਪੋਰਟ ਮੁਤਾਬਕ ਉਸ ਨੂੰ ਹਾਲ ਹੀ ‘ਚ ਭਾਰਤੀ ਏਜੰਸੀਆਂ ਤੋਂ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਯੂਏਈ ‘ਚ ਫੜਿਆ ਗਿਆ। ਤੁਹਾਨੂੰ ਦੱਸ ਦੇਈਏ ਕਿ 2019 ‘ਚ ਵੀ ਉਸ ਨੂੰ ਯੂਏਈ ਵਿੱਚ ਸੁਰੱਖਿਆ ਏਜੰਸੀਆਂ ਨੇ ਫੜਿਆ ਸੀ, ਪਰ ਕੁਝ ਦਸਤਾਵੇਜ਼ਾਂ ਨਾਲ ਸਬੰਧਤ ਮੁੱਦਿਆਂ ਕਾਰਨ ਉਸ ਨੂੰ ਛੱਡ ਦਿੱਤਾ ਗਿਆ ਸੀ।

Leave a Reply

Your email address will not be published. Required fields are marked *