ਕੰਨਿਆਕੁਮਾਰੀ, 18 ਮਾਰਚ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕੰਨਿਆਕੁਮਾਰੀ ਦੇ ਕੰਢੇ ਸਥਿਤ ਸਵਾਮੀ ਵਿਵੇਕਾਨੰਦ ਮੈਮੋਰੀਅਲ ਦਾ ਦੌਰਾ ਕੀਤਾ। ਜ਼ਿਕਰਯੋਗ ਹੈ ਕਿ 1970 ਵਿਚ ਚੱਟਾਨ ‘ਤੇ ਸਥਾਪਿਤ ਕੀਤੇ ਗਏ ਸਾਵੰਤ ਦੇ ਸਮਾਰਕ ‘ਚ ਪੋਂਪੂਹਾਰ ਸ਼ਿਪਿੰਗ ਕਾਰਪੋਰੇਸ਼ਨ ਦੇ ਲਾਂਚ ਲਈ ਰਾਸ਼ਟਰਪਤੀ ਨੂੰ ਸੱਦਿਆ ਗਿਆ ਸੀ।
ਸਮਾਰਕ ਦਾ ਦੌਰਾ ਕਰਨ ਮਗਰੋਂ ਮੁਰਮੂ ਨੇ ਕਿਹਾ,’ਵਿਵੇਕਾਨੰਦ ਰੌਕ ਮੈਮੋਰੀਅਲ ਦਾ ਦੌਰਾ ਮੇਰੇ ਲਈ ਯਾਦਗਾਰੀ ਬਣ ਗਿਆ ਹੈ। ਮੈਂ ਮਰਹੂਮ ਏਕਨਾਥ ਰਾਨਾਡੇ ਜੀ ਵੱਲੋਂ ਬਣਾਈ ਗਈ ਇਮਾਰਤ ਤੋਂ ਕਾਫੀ ਪ੍ਰਭਾਵਿਤ ਹੋਈ ਹਾਂ।’
ਉਨ੍ਹਾਂ ਕਿਹਾ, ‘ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ ਜਿਸ ਨੂੰ ਸਵਾਮੀ ਵਿਵੇਕਾਨੰਦ ਦੇ ਮਹਾਨ ਮਿਸ਼ਨ ਨੂੰ ਮਹਿਸੂਸ ਕਰਨ ਦਾ ਮੌਕਾ ਮਿਲਿਆ ਹੈ, ਮੈਂ ਉਨ੍ਹਾਂ ਲੋਕਾਂ ਦੀ ਪ੍ਰਸ਼ੰਸਾ ਕਰਦੀ ਹਾਂ ਜੋ ਵਿਵੇਕਾਨੰਦ ਕੇਂਦਰ ਦੀਆਂ ਸਰਗਰਮੀਆਂ ਰਾਹੀਂ ਸਵਾਮੀ ਜੀ ਦੇ ਸੁਨੇਹੇ ਦਾ ਪਾਸਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੰਨਿਆਕੁਮਾਰੀ ਪੁੱਜਣ ਮਗਰੋਂ ਵਿਵੇਕਾਨੰਦ 24 ਦਸੰਬਰ 1892 ਨੂੰ ਅੱਧਾ ਸਮੁੰਦਰ ਤੈਰ ਕੇ ਚੱਟਾਨ ਤੱਕ ਪੁੱਜੇ ਸਨ ਅਤੇ ਤਿੰਨ ਦਿਨਾਂ ਤੱਕ ਧਿਆਨ ‘ਚ ਲੀਨ ਹੋਏ। ਇਹ ਸਮਾਰਕ ਸੰਤ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਹੈ। ਮੁਰਮੂ ਨੇ ਯਾਦਗਾਰ ਦੇ ਅੰਦਰ ਸਥਿਤ ਧਿਆਨ ਮੰਡਪਮ ਦਾ ਦੌਰਾ ਕੀਤਾ ਤੇ ਕੁਝ ਸਮਾਂ ਧਿਆਨ ਲਗਾਇਆ। ਕੇਰਲਾ ਤੋਂ ਕੰਨਿਆਕੁਮਾਰੀ ਪੁੱਜਣ ‘ਤੇ ਤਮਿਲ ਨਾਡੂ ਦੇ ਰਾਜਪਾਲ ਆਰ ਐਨ ਰਵੀ, ਆਈਟੀ ਮੰਤਰੀ ਥੰਗਾਰਾਜ ਸਣੇ ਹੋਰ ਅਧਿਕਾਰੀਆਂ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। -ਪੀਟੀਆਈ