ਮਿੱਕਾ ਸਿੰਘ ਨੇ ਖਰੀਦਿਆ ਆਈਲੈਂਡ

ਨਵੀਂ ਦਿੱਲੀ : ਗਾਇਕ ਮੀਕਾ ਸਿੰਘ ਇੰਡਸਟਰੀ ਦੇ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦਾ ਇੱਕ-ਇੱਕ ਗੀਤ ਫ਼ਿਲਮ ਦੀ ਸਫ਼ਲਤਾ ਦੀ ਪੁਸ਼ਟੀ ਕਰਦਾ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ‘ਸਵਯੰਬਰ: ਮੀਕਾ ਦੀ ਵੋਹਟੀ’ ਲਈ ਕਾਫੀ ਸੁਰਖੀਆਂ ਬਟੋਰੀਆਂ ਸਨ। ਇਸ ਸ਼ੋਅ ਦੌਰਾਨ ਉਨ੍ਹਾਂ ਨੇ ਆਪਣੀ ਜੀਵਨ ਸਾਥਣ ਅਕਾਂਕਸ਼ਾ ਪੁਰੀ ਨੂੰ ਚੁਣਿਆ। ਹਾਲਾਂਕਿ ਹੁਣ ਤਕ ਇਸ ਜੋੜੇ ਨੇ ਵਿਆਹ ਨਹੀਂ ਕਰਵਾਇਆ ਹੈ ਪਰ ਮੀਕਾ ਨੇ ਸੈਟਲ ਹੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਸਿੰਗਰ ਨੇ ਆਪਣਾ ਨਿੱਜੀ ਆਈਲੈਂਡ ਖਰੀਦਿਆਂ ਹੈ। ਦੱਸਿਆ ਜਾ ਰਿਹਾ ਹੈ ਕਿ ਮੀਕਾ ਇਨ੍ਹੀਂ ਦਿਨੀਂ ਇਸ ਪ੍ਰਾਈਵੇਟ ਆਈਲੈਂਡ ‘ਤੇ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਮੀਕਾ ਸਿੰਘ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਕਿਸ਼ਤੀ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਬਾਡੀਗਾਰਡ ਵੀ ਨਜ਼ਰ ਆ ਰਹੇ ਹਨ। ਮੀਕਾ ਜਿਸ ਕਿਸ਼ਤੀ ‘ਤੇ ਸਵਾਰ ਹੈ, ਉਸ ‘ਤੇ ‘ਐੱਮਐੱਸ’ ਯਾਨੀ ਮੀਕਾ ਸਿੰਘ ਲਿਖਿਆ ਹੋਇਆ ਹੈ। ਮੀਕਾ ਸਿੰਘ ਆਪਣੇ ਛੋਟੇ ਜਿਹੇ ਪੈਰਾਡਾਈਜ਼ ‘ਤੇ ਮਜ਼ੇਦਾਰ ਮੂਡ ‘ਚ ਨਜ਼ਰ ਆ ਰਹੇ ਹਨ। 7 ਕਿਸ਼ਤੀਆਂ ਅਤੇ 10 ਘੋੜੇ ਵੀ ਖਰੀਦੇ। ਮੀਕਾ ਸਿੰਘ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਵੈਸੇ ਤੁਹਾਨੂੰ ਦੱਸ ਦੇਈਏ ਕਿ ਕਿੰਗ ਸਾਈਜ਼ ਲਾਈਫ ਜਿਉਣ ਵਾਲੇ ਮੀਕਾ ਸਿੰਘ ਆਲੀਸ਼ਾਨ ਘਰਾਂ ਅਤੇ ਵਾਹਨਾਂ ਦੇ ਮਾਲਕ ਹਨ। ਖਬਰਾਂ ਮੁਤਾਬਕ ਮੀਕਾ ਸਿੰਘ ਭਾਰਤ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਇੱਕ ਹਨ। ਮੀਕਾ ਸਿੰਘ ਇੱਕ ਬ੍ਰਾਂਡ ਦੀ ਐਡੋਰਸਮੈਂਟ ਲਈ ਲੱਖਾਂ ਰੁਪਏ ਲੈਂਦੇ ਹਨ। ਮੀਕਾ ਸਿੰਘ ਦਾ ਮੁੰਬਈ ਵਿੱਚ ਇੱਕ ਆਲੀਸ਼ਾਨ ਘਰ ਹੈ, ਜਿਸ ਵਿੱਚ ਉਹ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਈ ਜਾਇਦਾਦਾਂ ਵੀ ਹਨ। ਮੀਕਾ ਸਿੰਘ ਨੂੰ ਲਗਜ਼ਰੀ ਗੱਡੀਆਂ ਦਾ ਵੀ ਬਹੁਤ ਸ਼ੌਕ ਹੈ। ਮੀਕਾ ਸਿੰਘ ਨੇ ਆਪਣੇ ਸਵੈਮਵਰ ਵਿੱਚ ਸ਼ਾਮਲ ਹੋਣ ਲਈ ਮੋਟੀ ਰਕਮ ਵਸੂਲੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਮੀਕਾ ਸਿੰਘ ਨੇ ਸਵਯੰਬਰ ਸ਼ੋਅ ਕਰਨ ਲਈ 50 ਕਰੋੜ ਰੁਪਏ ਦੀ ਫੀਸ ਲਈ ਹੈ। ਗਾਇਕ ਨੇ ਸਿਰਫ਼ 12 ਸਾਲ ਦੀ ਉਮਰ ਵਿੱਚ ਤਬਲਾ ਅਤੇ ਹਾਰਮੋਨੀਅਮ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਮੀਕਾ ਨੇ 14 ਸਾਲ ਦੀ ਉਮਰ ਵਿੱਚ ਗਿਟਾਰ ਵਜਾਉਣਾ ਸ਼ੁਰੂ ਕਰ ਦਿੱਤਾ ਸੀ। ਮੀਕਾ ਫਿਲਮਾਂ ‘ਚ ਗਾਉਣ ਤੋਂ ਪਹਿਲਾਂ ਕੀਰਤਨ ‘ਚ ਗਾਉਂਦੇ ਸਨ ਪਰ 1998 ‘ਚ ਉਨ੍ਹਾਂ ਦੇ ਗੀਤ ‘ਸਾਵਨ ਮੈਂ ਲੱਗ ਗਈ ਆਗ’ ਨੇ ਉਨ੍ਹਾਂ ਨੂੰ ਇਕ ਪਛਾਣ ਦਿਵਾਈ। ਆਪਣੀ ਪਹਿਲੀ ਐਲਬਮ ਦੀ ਸਫਲਤਾ ਤੋਂ ਬਾਅਦ, ਮੀਕਾ ਨੇ ‘ਗਬਰੂ’, ‘ਦੁਨਾਲੀ’, ‘ਕੁਛ ਕੁਛ’ ਅਤੇ ‘ਇਸ਼ਕ ਬ੍ਰਾਂਡੀ’ ਐਲਬਮਾਂ ਲਾਂਚ ਕੀਤੀਆਂ।

Leave a Reply

Your email address will not be published. Required fields are marked *