ਮਾੜੇ ਵਤੀਰੇ ਤੋਂ ਤੰਗ ਹੋ ਕੇ ਮਾਪਿਆਂ ਘਰ ਗਈ ਪਤਨੀ ਨੂੰ ਸਨਕੀ ਪਤੀ ਨੇ ਡਾਇਨਾਮਾਈਟ ਲਾ ਕੇ ਉੱਡਾ ਦਿੱਤਾ

ਮਾੜੇ ਵਤੀਰੇ ਤੋਂ ਤੰਗ ਹੋ ਕੇ ਮਾਪਿਆਂ ਘਰ ਗਈ ਪਤਨੀ ਨੂੰ ਸਨਕੀ ਪਤੀ ਨੇ ਡਾਇਨਾਮਾਈਟ ਲਾ ਕੇ ਉੱਡਾ ਦਿੱਤਾ

ਮਾੜੇ ਵਤੀਰੇ ਤੋਂ ਤੰਗ-ਪਰੇਸ਼ਾਨ ਹੋ ਕੇ ਮਾਪਿਆਂ ਘਰ ਗਈ ਪਤਨੀ ਨੂੰ ਉਸਦੇ ਸਨਕੀ ਪਤੀ ਨੇ ਡਾਇਨਾਮਾਈਟ ਲਾ ਕੇ ਉੱਡਾ ਦਿੱਤਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਪਤੀ ਵੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਡਿਪਟੀ ਸੁਪਰਡੈਂਟ ਭਰਤ ਬਸਿਆ ਨੇ ਦੱਸਿਆ ਕਿ ਉੱਤਰ ਗੁਜਰਾਤ ਦੇ ਮੋਡਾਸਾ ਦੇ ਮੁਲੋਜ ਪਿੰਡ ਨਿਵਾਸੀ ਲਾਲਾਭਾਈ ਸੋਮਾਭਾਈ ਦੀ ਪਤਨੀ ਸ਼ਾਰਦਾਬੇਨ ਪਤੀ ਦੇ ਮਾੜੇ ਵਤੀਰੇ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੀ ਮਾਪਿਆਂ ਚਲੀ ਗਈ ਸੀ।

ਸੋਮਾਭਾਈ ਵਿਸਫੋਟਕ ਡਾਇਨਾਮਾਈਟ ਤੇ ਜੈਲੇਟਿਨ ਸਟਿਕਸ ਦੀ ਇਕ ਬੈਲਟ ਲੈ ਕੇ ਪਤਨੀ ਦੇ ਪਿੰਡ ਅਰਵੱਲੀ ਜ਼ਿਲ੍ਹੇ ਦੀ ਮੇਘਰਜ ਤਹਿਸੀਲ ਸਥਿਤ ਬੀਟੀ ਛਾਪੜਾ ਪਹੁੰਚ ਗਿਆ। ਘਰ ਦੇ ਬਾਹਰ ਖੜ੍ਹੇ ਹੋ ਕੇ ਉਸਨੇ ਪਤਨੀ ਨੂੰ ਆਵਾਜ਼ ਦਿੱਤੀ। ਜਦੋਂ ਉਹ ਬਾਹਰ ਆ ਕੇ ਪਤੀ ਦੇ ਸਾਹਮਣੇ ਖੜ੍ਹੀ ਹੋਈ ਉਦੋਂ ਹੀ ਸੋਮਾਭਾਈ ਨੇ ਡਾਇਨਾਮਾਈਟ ਤੇ ਜੈਲੇਟਿਨ ਦਾ ਬੈਲਟ ਉਸ ’ਤੇ ਲਪੇਟ ਕੇ ਧਮਾਕਾ ਕਰ ਦਿੱਤਾ, ਜਿਸ ਨਾਲ ਉਸਦੇ ਚੀਥੜੇ ਉੱਡ ਗਏ।

ਇਸ ਘਟਨਾ ’ਚ ਸੋਮਾਭਾਈ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉਥੇ ਇਕੱਠੇ ਹੋ ਗਏ। ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਅਨੁਸਾਰ ਹੱਤਿਆ ਦਾ ਮੁਲਜ਼ਮ ਪਤੀ ਸਨਕੀ ਹੈ। ਪਰਿਵਾਰਿਕ ਝਗੜੇ ਨੂੰ ਤੂਲ ਦੇ ਕੇ ਉਸਨੇ ਪਤਨੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.