ਮਾਣ ਦੀ ਗੱਲ, ਭਾਰਤੀ ਮੂਲ ਦੇ ਪ੍ਰੋਫੈਸਰ ਚੁਣੇ ਗਏ ਆਸਟ੍ਰੇਲੀਅਨ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ

Home » Blog » ਮਾਣ ਦੀ ਗੱਲ, ਭਾਰਤੀ ਮੂਲ ਦੇ ਪ੍ਰੋਫੈਸਰ ਚੁਣੇ ਗਏ ਆਸਟ੍ਰੇਲੀਅਨ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ
ਮਾਣ ਦੀ ਗੱਲ, ਭਾਰਤੀ ਮੂਲ ਦੇ ਪ੍ਰੋਫੈਸਰ ਚੁਣੇ ਗਏ ਆਸਟ੍ਰੇਲੀਅਨ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ

ਇੰਟਰਨੈਸ਼ਨਲ ਡੈਸਕ / ਆਸਟ੍ਰੇਲੀਆ ਵਿਚ ਭਾਰਤੀ ਮੂਲ ਦੇ ਪ੍ਰੋਫੈਸਰ ਆਸਟ੍ਰੇਲੀਅਨ ਅਕੈਡਮੀ ਆਫ ਸਾਇੰਸ ਦੇ ਪ੍ਰਧਾਨ ਚੁਣੇ ਗਏ ਹਨ।

ਤੇਲਗੂ ਦੇ ਮੂਲ ਨਿਵਾਸੀ ਚੇਨੂਪਤੀ ਜਗਦੀਸ਼ ਨੂੰ ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸਿਜ਼ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਹ ਉਪਲਬਧੀ ਹਾਸਲ ਕਰਨ ਵਾਲੇ ਉਹ ਪਹਿਲੇ ਭਾਰਤੀ ਹਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਮੁੱਖ ਨੈਨੋ ਤਕਨਾਲੋਜੀ ਅਤੇ ਭੌਤਿਕ ਵਿਿਗਆਨ ਖੋਜੀ ਅਤੇ ਉੱਘੇ ਪ੍ਰੋਫੈਸਰ ਚੇਨੁਪਤੀ ਜਗਦੀਸ਼ ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸਿਜ਼ ਦੇ ਅਗਲੇ ਪ੍ਰਧਾਨ ਵਜੋਂ ਬਣੇ ਰਹਿਣਗੇ। ਇਹ ਜ਼ਿੰਮੇਵਾਰੀ ਸੰਭਾਲਣ ਵਾਲੇ ਭਾਰਤੀ ਮੂਲ ਦੇ ਪਹਿਲੇ ਆਸਟ੍ਰੇਲੀਅਨ ਹੋਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਹ ਅਗਲੇ ਸਾਲ ਮਈ ਵਿੱਚ ਅਹੁਦਾ ਸੰਭਾਲਣਗੇ। ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸਿਜ਼ ਦੇਸ਼ ਦੀਆਂ ਪ੍ਰਮੁੱਖ ਵਿਿਗਆਨ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਆਸਟ੍ਰੇਲੀਅਨ ਸੰਸਦ ਸਮੇਤ ਲੋਕਾਂ ਨੂੰ ਸੁਤੰਤਰ ਵਿਿਗਆਨਕ ਸਲਾਹ ਪ੍ਰਦਾਨ ਕਰਦੀ ਹੈ। ਏ.ਐਨ.ਯੂ. ਦੇ ਵਾਈਸ-ਚਾਂਸਲਰ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਬ੍ਰਾਇਨ ਸਮਿਥ ਨੇ ਕਿਹਾ ਕਿ ਪ੍ਰੋਫੈਸਰ ਜਗਦੀਸ਼ ਅਕੈਡਮੀ ਆਫ ਸਾਇੰਸਿਜ਼ ਦੀ ਅਗਵਾਈ ਕਰਨ ਲਈ ਸਹੀ ਵਿਅਕਤੀ ਹਨ। ਉਹਨਾਂ ਨੇ ਕਿਹਾ ਕਿ ਆਸਟ੍ਰੇਲੀਅਨ ਵਿਿਗਆਨ ਅਤੇ ਵਿਿਗਆਨਕ ਖੋਜ ਜਗਦੀਸ਼ ਦੇ ਹੱਥਾਂ ਵਿੱਚ ਸੁਰੱਖਿਅਤ ਹੈ।

ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ਵਿੱਚ ਪੈਦਾ ਅਤੇ ਵੱਡੇ ਹੋਏ ਜਗਦੀਸ਼ 31 ਸਾਲ ਪਹਿਲਾਂ ਆਸਟ੍ਰੇਲੀਆ ਗਏ ਅਤੇ ਉੱਥੇ ਹੀ ਵਸ ਗਏ। ਵਲਲੂਰੂ ਪਾਲਮ ਕ੍ਰਿਸ਼ਨਾ ਜ਼ਿਲ੍ਹੇ ਦਾ ਇੱਕ ਦੂਰ-ਦੁਰਾਡੇ ਦਾ ਪਿੰਡ ਹੈ। ਉਹਨਾਂ ਨੇ ਨਾਗਾਰਜੁਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਆਪਣੀ ਐਮ[ਐਸ[ਸੀ[ ਆਂਧਰਾ ਯੂਨੀਵਰਸਿਟੀ ਤੋਂ 1977 ਵਿੱਚ ਕੀਤੀ। ਉਹਨਾਂ ਨੇ 1988 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਪੂਰੀ ਕੀਤੀ ਅਤੇ ਕਈ ਸਾਲਾਂ ਤੱਕ ਕੈਨੇਡਾ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ। ਫਿਰ ਉਹ ਆਪਟੋਇਲੈਕਟ੍ਰੋਨਿਕਸ ਅਤੇ ਨੈਨੋ ਤਕਨਾਲੋਜੀ ਦੇ ਖੇਤਰਾਂ ਵਿੱਚ ਇੱਕ ਖੋਜ ਸੰਸਥਾ ਦੀ ਸਥਾਪਨਾ ਕਰਨ ਲਈ 1990 ਵਿੱਚ ਆਸਟ੍ਰੇਲੀਆ ਚਲੇ ਗਏ। ਆਪਣੀ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰੋਫੈਸਰ ਚੇਨੂਪਤੀ ਜਗਦੀਸ਼ ਨੇ ਕਿਹਾ ਕਿ ਦੋ ਸਾਲ ਦੇ ਬੱਚੇ ਅਤੇ ਦੋ ਸਾਲਾਂ ਦੇ ਇਕਰਾਰਨਾਮੇ ਦੇ ਨਾਲ, ਮੈਂ 31 ਸਾਲ ਪਹਿਲਾਂ ਆਸਟ੍ਰੇਲੀਆ ਦੀ ਅਕੈਡਮੀ ਆਇਆ ਸੀ।

ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਹੁਣ ਇਸਦੀ ਅਗਵਾਈ ਕਰਾਂਗਾ। ਜਗਦੀਸ਼ ਨੇ ਸਪੱਸ਼ਟ ਕੀਤਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ ਲਈ ਸਖ਼ਤ ਮਿਹਨਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨੌਜਵਾਨ ਵਿਿਗਆਨੀਆਂ ਦੀ ਅਗਲੀ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਵੀ ਉਨ੍ਹਾਂ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ। ਉਂਝ ਜਗਦੀਸ਼ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਭੌਤਿਕ ਵਿਿਗਆਨ ਦੇ ਪ੍ਰੋਫੈਸਰ ਹਨ ਅਤੇ ਓਪਟੋਇਲੈਕਟ੍ਰੋਨਿਕਸ ਅਤੇ ਨੈਨੋਤਕਨਾਲੋਜੀ ਦੇ ਸੈਮੀਕੰਡਕਟਰ ਵਿਭਾਗ ਦੇ ਮੁਖੀ ਅਤੇ ਆਸਟ੍ਰੇਲੀਅਨ ਨੈਸ਼ਨਲ ਫੈਬਰੀਕੇਸ਼ਨ ਫੈਸਿਿਲਟੀ ਦੇ ਡਾਇਰੈਕਟਰ ਵਜੋਂ ਕੰਮ ਕਰਦੇ ਹਨ। ਉਹਨਾਂ ਨੇ ਆਸਟ੍ਰੇਲੀਆਈ ਖੋਜ ਕੌਂਸਲ ਤੋਂ ਫੈਡਰੇਸ਼ਨ ਫੈਲੋਸ਼ਿਪ (2004-09) ਅਤੇ ਲਾਰੇਟ ਫੈਲੋਸ਼ਿਪ (2009-14) ਪ੍ਰਾਪਤ ਕੀਤੀ ਹੈ। ਆਸਟ੍ਰੇਲੀਆ ਦੇ ਰਾਸ਼ਟਰੀ ਦਿਵਸ ਦੇ ਮੌਕੇ ਜਗਦੀਸ਼ ਨੂੰ ਆਸਟ੍ਰੇਲੀਆ ਸਰਕਾਰ ਦੁਆਰਾ 2016 ਵਿੱਚ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

Leave a Reply

Your email address will not be published.