ਮਹਾਰਾਣੀ ਐਲਿਜ਼ਾਬੈੱਥ ਨੇ ਆਪਣਾ 95ਵਾਂ ਜਨਮ ਦਿਨ ਸਾਦੇ ਢੰਗ ਨਾਲ ਮਨਾਇਆ

ਲੰਡਨ/ਲੈਸਟਰ / ਸਨਿੱਚਰਵਾਰ ਨੂੰ ਪਿ੍ੰਸ ਫਿਲਿਪ ਦੇ ਅੰਤਿਮ ਸੰਸਕਾਰ ਤੋਂ ਬਾਅਦ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਦੂਜੀ ਨੇ ਆਪਣਾ 95ਵਾਂ ਜਨਮ ਦਿਨ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ |

ਇਸ ਮੌਕੇ ਬਕਿੰਘਮ ਪੈਲਿਸ ਵਲੋਂ ਪਿ੍ੰਸ ਫਿਲਿਪ ਤੋਂ ਬਿਨਾਂ ਇਕੱਲੀ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਜਾਰੀ ਕੀਤੀ ਹੈ, ਜੋ ਫਰਵਰੀ 2020 ਵਿਚ ਖਿੱਚੀ ਗਈ ਸੀ | ਹਾਲਾਂਕਿ ਡਿਊਕ ਆਫ਼ ਐਡਿਨਬਰਗ ਦੀ ਯਾਦ ਵਿਚ ਰਾਸ਼ਟਰੀ ਸੋਗ ਦਾ ਸਮਾਂ ਐਤਵਾਰ ਨੂੰ ਖ਼ਤਮ ਹੋ ਗਿਆ ਸੀ ਪਰ ਸ਼ਾਹੀ ਪਰਿਵਾਰ ਸ਼ੁੱਕਰਵਾਰ ਤੱਕ ਸੋਗ ਮਨਾ ਰਿਹਾ ਹੈ | ਮਹਾਰਾਣੀ ਦੇ ਜਨਮ ਦਿਨ ਮੌਕੇ ਪਿ੍ੰਸ ਆਫ਼ ਵੇਲਜ਼ ਪਿ੍ੰਸ ਚਾਰਲਸ, ਡਿਊਕ ਆਫ਼ ਕੈਂਬਿ੍ਜ਼ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਫ਼ੋਨ ਰਾਹੀਂ ਮਹਾਰਾਣੀ ਨੂੰ ਮੁਬਾਰਕਬਾਦ ਦਿੱਤੀ | ਜਦਕਿ ਪਿ੍ੰਸ ਐਂਡਰਿਊ, ਪਿ੍ੰਸ ਐਡਵਰਡ ਅਤੇ ਉਨ੍ਹਾਂ ਦੀ ਪਤਨੀ ਪਿ੍ੰਸਸ ਸੋਫ਼ੀ ਨੇ ਵਿੰਡਸਰ ਕਾਂਸਲ ਵਿਚ ਆ ਕੇ ਮੁਬਾਰਕਬਾਦ ਦਿੱਤੀ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਟਵੀਟ ਕਰ ਕੇ ਵਧਾਈਆਂ ਦਿੰਦਿਆਂ ਕਿਹਾ ਕਿ , ‘’ਮੈਂ ਮਹਾਰਾਣੀ ਨੂੰ ਉਨ੍ਹਾਂ ਦੇ 95ਵੇਂ ਜਨਮ ਦਿਨ ‘ਤੇ ਨਿੱਘੀਆਂ ਵਧਾਈਆਂ ਭੇਜਣਾ ਚਾਹੁੰਦਾ ਹਾਂ | ਮੈਂ ਉਨ੍ਹਾਂ ਦਾ ਅਤੇ ਦੇਸ਼ ਅਤੇ ਰਾਸ਼ਟਰਮੰਡਲ ਲਈ ਉਨ੍ਹਾਂ ਦੀਆਂ ਸੇਵਾਵਾਂ ਦਾ ਡੂੰਘਾ ਸਤਿਕਾਰ ਕੀਤਾ ਹੈ |

ਮੈਨੂੰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦੇ ਕੰਮ ‘ਤੇ ਮਾਣ ਹੈ |’ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸ ਖ਼ਾਸ ਦਿਨ ਮੌਕੇ ਕੋਵਿਡ 19 ਕਾਰਨ ਮਹਾਰਾਣੀ ਦੇ ਜਨਮ ਦਿਨ ਮੌਕੇ ਹਾਈਡ ਪਾਰਕ ਅਤੇ ਟਾਵਰ ਆਫ਼ ਲੰਡਨ ਵਿਖੇ ਤੋਪਾਂ ਦੀ ਸਲਾਮੀ ਸਮਾਗਮ ਰੱਦ ਕੀਤੇ ਗਏ ਹਨ | ਮਹਾਰਾਣੀ ਐਲਿਜ਼ਾਬੈੱਥ ਨੇ ਜਨਮ ਦਿਨ ਮੌਕੇ ਪਿ੍ੰਸ ਫਿਲਿਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਲਈ ਇਹ ਦੁਖਦਾਈ ਸਮਾਂ ਹੈ, ਯੂ ਕੇ, ਰਾਸ਼ਟਰ ਮੰਡਲ ਦੇਸ਼ਾਂ ਅਤੇ ਵਿਸ਼ਵ ਭਰ ਤੋਂ ਸ਼ੋਕ ਸੁਨੇਹੇ ਆਏ ਹਨ | ਮੈਂ ਅਤੇ ਮੇਰਾ ਪਰਿਵਾਰ ਸਾਰੇ ਸਹਿਯੋਗੀਆਂ ਅਤੇ ਦਿਆਲਤਾ ਵਿਖਾਉਣ ਵਾਲਿਆਂ ਦਾ ਧੰਨਵਾਦ ਕਰਦੇ ਹਾਂ | ਜ਼ਿਕਰਯੋਗ ਹੈ ਕਿ ਮਹਾਰਾਣੀ ਐਲਿਜ਼ਾਬੈੱਥ ਦਾ ਜਨਮ 21 ਅਪੈ੍ਰਲ 1926 ਨੂੰ ਸਵੇਰੇ 2:40 ਵਜੇ 17 ਬਰਟਨ ਸਟਰੀਟ ਮੇਅਰਫੇਅਰ ਲੰਡਨ ਵਿਖੇ ਹੋਇਆ ਸੀ | ਉਹ ਡਿਊਕ ਅਤੇ ਡਿਊਚਸ ਆਫ਼ ਯੌਰਕ ਦੀ ਪਹਿਲੀ ਸੰਤਾਨ ਸਨ, ਜੋ ਬਾਅਦ ਵਿਚ ਬਰਤਾਨੀਆ ਦੇ ਸ਼ਾਸਕ ਜਰਜ ਚੌਥੇ ਬਣੇ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਐਲਿਜ਼ਾਬੈੱਥ ਦੂਜੀ ਮਹਾਂਰਾਣੀ ਬਣੀ |

Leave a Reply

Your email address will not be published.