ਮਨੁੱਖੀ ਖੂਨ ਵਿੱਚ ਪਾਇਆ ਗਿਆ   ਪਲਾਸਟਿਕ, ਖੋਜ ‘ਚ ਸਾਹਮਣੇ ਆਏ ਹੈਰਾਨ ਕਰਨ ਵਾਲੇ ਨਤੀਜੇ

ਨੀਦਰਲੈਂਡ : ਪਲਾਸਟਿਕ ਦੀ ਵਰਤੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਹੋ ਰਹੀ ਹੈ। ਇਹ ਸਾਡੇ ਵਾਤਾਵਰਣ ਅਤੇ ਸਿਹਤ ਦੋਵਾਂ ਲਈ ਹੀ ਨੁਕਸਾਨਦਾਇੱਕ ਹੈ।

ਇਸ ਦੇ ਬਾਵਜੂਦ ਵੀ ਲੋਕ ਪਲਾਸਟਿਕ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ। ਪਰ ਹੁਣ ਪਾਲਸਟਿਕ ਦੀ ਵਰਤੋਂ ਇੱਕ ਚਿੰਤਾਂ ਦਾ ਵਿਸ਼ਾ ਬਣ ਗਿਆ ਹੈ। ਡੱਚ ਖੋਜਕਰਤਾਵਾਂ ਦੁਆਰਾ ਕੀਤੀ ਗਈ ਨਵੀਂ ਖੋਜ ਵਿੱਚ ਮਾਈਕ੍ਰੋਪਲਾਸਟਿਕਸ ਦੇ ਟੁਕੜਿਆਂ ਨੂੰ ਮਨੁੱਖੀ ਖੂਨ ਵਿੱਚ ਪਾਇਆ ਗਿਆ ਹੈ। ਜੋ ਕਿ ਬਹੁਤ ਖਤਰਨਾਕ ਹੈ। ਤੁਹਾਨੂੰ ਦੱਸ ਦੇਈਏ ਕਿ ਆਪਣੀ ਨਵੀਂ ਖੋਜ ਵਿੱਚ ਖੋਜਕਰਤਾਵਾਂ ਦੁਆਰਾ 22 ਸਿਹਤਮੰਦ ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ। ਇਨ੍ਹਾਂ ਵਿੱਚੋਂ 17 ਦੇ ਖੂਨ ਵਿੱਚ ਮਾਈਕ੍ਰੋਪਲਾਸਟਿਕਸ ਪਾਇਆ ਗਿਆ ਹੈ। ਇਹ ਖੋਜ ਨੀਦਰਲੈਂਡ ਵਿੱਚ ਕੀਤੀ ਗਈ ਸੀ।

ਖੋਜ ਵਿੱਚ ਸ਼ਾਮਿਲ ਸਾਰੇ 22 ਲੋਕ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਬਿਮਾਰੀ ਨਹੀਂ ਸੀ। ਇਸ ਤੋਂ ਬਾਅਦ ਵੀ ਜਦੋਂ ਟੈਸਟ ਸੈਂਪਲ ‘ਚ ਪਲਾਸਟਿਕ ਦੇ ਕਣ ਨਿਕਲੇ ਤਾਂ ਖੋਜਕਰਤਾ ਹੈਰਾਨ ਰਹਿ ਗਏ। ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਖੋਜ ਵਿੱਚ ਖੋਜਕਰਤਾਵਾਂ ਨੇ ਲੋਕਾਂ ਦੇ ਦਿਮਾਗ, ਪੇਟ ਅਤੇ ਇੱਥੋਂ ਤੱਕ ਕਿ ਅਣਜੰਮੇ ਬੱਚਿਆਂ ਦੇ ਪਲੇਸੈਂਟਾ ਵਿੱਚ ਮਾਈਕ੍ਰੋਪਲਾਸਟਿਕ ਕਣਾਂ ਨੂੰ ਚਿਪਕਿਆ ਹੋਇਆ ਪਾਇਆ ਸੀ। ਪਰ ਹੁਣ ਹੋਈ ਖੋਜ ਰਾਹੀਂ ਪਹਿਲੀ ਵਾਰ ਖੂਨ ਵਿੱਚ ਮਾਈਕ੍ਰੋਪਲਾਸਟਿਕਸ ਪਾਇਆ ਗਿਆ ਹੈ। ਨੀਦਰਲੈਂਡ ਦੀ ਵ੍ਰਿਜੇ ਯੂਨੀਵਰਸਿਟੀ ਐਮਸਟਰਡਮ ਦੇ ਪ੍ਰੋਫੈਸਰ ਡਿਕ ਵਾਥਕ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਕਾਫੀ ਹੈਰਾਨ ਕਰਨ ਵਾਲਾ ਹੈ। ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਹੁਣ ਇਹ ਗੰਦਗੀ ਸਾਹ ਦੇ ਨਾਲ-ਨਾਲ ਮਨੁੱਖੀ ਸਰੀਰ ਦੇ ਅੰਦਰ ਜਾਣ ਲੱਗੀ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਪਲਾਸਟਿਕ ਦੇ ਕਣ ਸਰੀਰ ਵਿੱਚ ਕਿਵੇਂ ਪਹੁੰਚੇ, ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਮਾਈਕ੍ਰੋਪਲਾਸਟਿਕਸ ਬਹੁਤ ਛੋਟੇ ਹੁੰਦੇ ਹਨ।

ਉਹ ਮਿੱਟੀ ਦੇ ਕਣਾਂ ਵਾਂਗ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਇਸ ਤੋਂ ਬਾਅਦ ਇਹ ਨਾੜੀਆਂ ਵਿੱਚ ਫਸ ਕੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਬਲੌਕ ਕਰ ਸਕਦੇ ਹਨ। ਇਸ ਖੋਜ ‘ਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਨਵੇਂ ਅਧਿਐਨ ਮੁਤਾਬਕ ਇਕ ਇਨਸਾਨ ਹਰ ਰੋਜ਼ ਕਰੀਬ 7 ਹਜ਼ਾਰ ਮਾਈਕ੍ਰੋਪਲਾਸਟਿਕ ਕਣ ਸਰੀਰ ਦੇ ਅੰਦਰ ਲੈ ਜਾਂਦਾ ਹੈ। ਇਸ ਖੋਜ ਵਿੱਚ ਅੱਠ ਸਾਲ ਦੀ ਬੱਚੀ ਦੇ ਖੂਨ ਦੀ ਵੀ ਜਾਂਚ ਕੀਤੀ ਗਈ। ਇਸ ਬੱਚੀ ਦੇ ਖੂਨ ਵਿੱਚੋਂ ਜ਼ਿਆਦਾਤਰ ਮਾਈਕ੍ਰੋਪਲਾਸਟਿਕ ਕਣ ਮਿਲੇ ਹਨ। ਦਰਅਸਲ, ਇਹ ਲੜਕੀ ਜਿਸ ਬਿਸਤਰੇ ‘ਤੇ ਸੌਂਦੀ ਸੀ ਅਤੇ ਜਿੰਨਾਂ ਖਿਡੌਣਿਆ ਨਾਲ ਉਹ ਖੇਡਦੀ ਸੀ, ਉਹ ਸਾਰੇ ਪਲਾਸਟਿਕ ਜਾਂ ਸਿਨਥੈਟਿਕ ਸਮੱਗਰੀ ਦੇ ਬਣੇ ਹੋਏ ਹਨ। ਜਿਸ ਕਰਕੇ ਇਹ ਟੁਕੜੇ ਵੱਡੀ ਮਾਤਰਾ ‘ਚ ਉਸ ਦੇ ਸਰੀਰ ਦੇ ਅੰਦਰ ਚਲੇ ਗਏ।

Leave a Reply

Your email address will not be published. Required fields are marked *