ਮਨਕੀਰਤ ਨੇ ਤੋੜੀ ਚੁੱਪੀ, ਬੋਲੇ- ‘ਮੈਨੂੰ ਮਾਰਨ ਨਾਲ ਜੇ ਰਾਂਝਾ ਰਾਜ਼ੀ ਹੁੰਦੈ, ਤਾਂ ਕਰ ਲਓ’

ਮਨਕੀਰਤ ਨੇ ਤੋੜੀ ਚੁੱਪੀ, ਬੋਲੇ- ‘ਮੈਨੂੰ ਮਾਰਨ ਨਾਲ ਜੇ ਰਾਂਝਾ ਰਾਜ਼ੀ ਹੁੰਦੈ, ਤਾਂ ਕਰ ਲਓ’

ਲੁਧਿਆਣਾ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜ਼ਿੰਮੇਵਾਰੀ ਲੈਣ ਮਗਰੋਂ ਪੰਜਾਬੀ ਗਾਇਕ ਮਨਕੀਰਤ ਔਲਖ ਵੀ ਚਰਚਾ ਵਿੱਚ ਆ ਗਏ।

ਉਨ੍ਹਾਂ ‘ਤੇ ਵਿਰੋਧੀਆਂ ਵੱਲੋਂ ਕਈ ਤਰ੍ਹਾਂ ਦੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਬਿਸ਼ਨੋਈ ਤੇ ਔਲਖ ਦੀਆਂ ਤਸਵੀਰਾਂ ਪੋਸਟ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਖਾਸ ਦੋਸਤ ਹਨ।ਹਾਲਾਂਕਿ ਔਲਖ ਦੀ ਕਾਲਜ ਦੀ ਦੋਸਤ ਵਕੀਲ ਸਿਮਰਨਜੀਤ ਕੌਰ ਗਿੱਲ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਹ ਲੋਕ ਪੁਰਾਣੇ ਜਾਣਕਾਰ ਸਨ। ਮਨਕੀਰਤ ਨੂੰ ਕੀ ਪਤਾ ਸੀ ਕਿ ਲਾਰੈਂਸ ਅੱਗੇ ਜਾ ਕੇ ਗੈਂਗਸਟਰ ਬਣ ਜਾਏਗਾ। ਹੁਣ ਔਲਖ ਨੇ ਵੀ ਇਸ ਮੁੱਦੇ ‘ਤੇ ਚੁੱਪੀ ਤੋੜਦਿਆਂ ਲਾਈਵ ਹੋ ਕੇ ਕਿਹਾ ਕਿ ਮੂਸੇਵਾਲਾ ਦੇ ਕਤਲ ‘ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਜਵਾਨ ਪੁੱਤ ਦਾ ਮਾਪਿਆਂ ਤੋਂ ਵੱਖ ਹੋਣਾ ਬਹੁਤ ਦੁੱਖ ਵਾਲੀ ਗੱਲ ਹੈ। ਪਰ ਮੇਰੇ ਬਾਰੇ ਗਲਤ ਤਰੀਕੇ ਨਾਲ ਖਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਮੇਰੇ ਖਿਲਾਫ ਲਿਖਿਆ ਜਾ ਰਿਹਾ ਹੈ ਕਿ ਮੇਰਾ ਕੋਈ ਮੈਨੇਜਰ ਸੀ।

ਉਨ੍ਹਾਂ ਕਿਹਾ ਕਿ ਪਹਿਲਾਂ ਵੈਰੀਫਾਈ ਕਰ ਲਓ, ਮੇਰਾ ਕਿਹੜਾ ਮੈਨੇਜਰ ਸੀ। ਕਿਉਂ ਝੂਠੀਆਂ ਗੱਲਾਂ ਫੈਲਾ ਰਹੇ ਹਨ।ਉਨ੍ਹਾਂ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਕਿ ਇੱਦਾਂ ਨਾ ਕਰੋ। ਸਾਰਾ ਪੰਜਾਬ ਸਦਮੇ ‘ਚ ਹੈ। ਕਿਸੇ ਦੇ ਪੁੱਤ ਦੀ ਮੌਤ ਹੋਈ ਹੈ ਤੇ ਮੇਰੇ ਖਿਲਾਫ ਲਿਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਮਾਰ ਦੇਵੇ ਤੇ ਉਸ ਨਾਲ ਤੁਹਾਡਾ ਰਾਂਝਾ ਰਾਜੀ ਹੋ ਜਾਏ ਤਾਂ ਕਰ ਲਓ। ਮਨਕੀਰਤ ਨੇ ਕਿਹਾ ਕਿ ਮੇਰੇ ਖਿਲਾਫ ਬਹੁਤ ਖਬਰਾਂ ਛਪੀਆਂ ਪਰ ਮੈਂ ਕਦੇ ਕੋਈ ਜਵਾਬ ਨਹੀਂ ਦਿੱਤਾ ਪਰ ਅੱਜ ਜਵਾਬ ਦਿੱਤੇ ਬਿਨਾਂ ਰਿਹਾ ਨਹੀਂ ਗਿਆ। ਅਸੀਂ ਅੱਜ ਜੋ ਹਾਂ, ਸਖਤ ਮਿਹਨਤ ਦੇ ਦਮ ‘ਤੇ ਹਾਂ। ਜੋ ਇਹ ਬੋਲ ਰਹੇ ਹਨ ਕਿ ਉਹ ਇਸ ਗਰੁੱਪ ਦਾ ਹੈ, ਉਸ ਗਰੁੱਪ ਦਾ ਹੈ, ਇੱਦਾਂ ਕੁਝ ਨਹੀਂ ਹੈ। ਪਹਿਲਾਂ ਜਦੋਂ ਸਿੱਧੂ ਜਿਊਂਦਾ ਸੀ ਤਾਂ ਉਸ ਦੇ ਖਿਲਾਫ ਲਖਦੇ ਸਨ ਕਿ ਉਹ ਇੱਦਾਂ ਕਰਦਾ, ਇਹ ਕਰਦਾ ਏ।

Leave a Reply

Your email address will not be published.