ਭੁਪੇਂਦਰ ਪਟੇਲ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

Home » Blog » ਭੁਪੇਂਦਰ ਪਟੇਲ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼
ਭੁਪੇਂਦਰ ਪਟੇਲ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਗਾਂਧੀਨਗਰ / ਵਿਜੇ ਰੂਪਾਨੀ ਦੇ ਅਸਤੀਫ਼ੇ ਤੋਂ ਦੋ ਦਿਨ ਬਾਅਦ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਭੁਪੇਂਦਰ ਪਟੇਲ ਨੇ ਸੋਮਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ।

ਲੰਘੇ ਦਿਨ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਪਟੇਲ (59) ਨੂੰ ਇਕ ਸਾਦੇ ਸਮਾਗਮ ਦੌਰਾਨ ਰਾਜਪਾਲ ਅਚਾਰੀਆ ਦੇਵਵ੍ਰਤ ਨੇ ਗੁਜਰਾਤ ਦੇ 17ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਦਿਵਾਈ। ਰਾਜਭਵਨ ‘ਚ ਹੋਏ ਸਹੁੰ ਚੁੱਕ ਸਮਾਗਮ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਸ਼ਾਸਿਤ ਕੁਝ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਿਲ ਸਨ। ਪਾਰਟੀ ਦੇ ਨਿਰਣੇ ਅਨੁਸਾਰ ਕੇਵਲ ਪਟੇਲ ਨੇ ਅਹੁਦੇ ਦੀ ਸਹੁੰ ਚੁੱਕੀ। ਭਾਜਪਾ ਸੂਤਰਾਂ ਅਨੁਸਾਰ ਮੰਤਰੀਆਂ ਦੀ ਕੌਂਸਲ ਉਨ੍ਹਾਂ ਦੇ ਨਾਵਾਂ ‘ਤੇ ਅੰਤਿਮ ਫ਼ੈਸਲਾ ਹੋਣ ਦੇ ਕੁਝ ਦਿਨਾਂ ਬਾਅਦ ਅਹੁਦੇ ਦੀ ਸਹੁੰ ਚੁੱਕੇਗੀ। ਭੁਪੇਂਦਰਭਾਈ ਪਟੇਲ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਸਰਕਾਰ ਦੇ ਗਠਨ ਦਾ ਪ੍ਰਸਤਾਵ ਲਿਆਂਦਾ, ਜਿਸ ਨੂੰ ਸਵੀਕਾਰ ਕਰਦਿਆਂ ਪਟੇਲ ਨੇ ਅੱਜ ਬਾਅਦ ਦੁਪਹਿਰ 2.20 ਵਜੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੱਕੀ। ਭਾਜਪਾ ਸ਼ਾਸਿਤ ਸੂਬਿਆਂ ‘ਚ ਕੋਰੋਨਾ ਮਹਾਂਮਾਰੀ ਦੌਰਾਨ ਅਹੁਦੇ ਤੋਂ ਹਟਾਏ ਜਾਣ ਵਾਲੇ ਵਿਜੇ ਰੂਪਾਨੀ ਚੌਥੇ ਮੁੱਖ ਮੰਤਰੀ ਹਨ। ਦਸੰਬਰ 2022 ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਭਾਜਪਾ ਹੁਣ ਪਟੇਲ ਦੇ ਤੌਰ ‘ਤੇ ਇਕ ਪਾਟੀਧਰ ‘ਤੇ ਨਿਰਭਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਪੇਂਦਰ ਪਟੇਲ ਨੂੰ ਗੁਜਰਾਤ ਦਾ ਨਵਾਂ ਮੁੱਖ ਮੰਤਰੀ ਬਣਨ ‘ਤੇ ਮੁਬਾਰਕਬਾਦ ਦਿੱਤੀ।

Leave a Reply

Your email address will not be published.