ਭਾਰਤ ਚ ਬੇਲਗਾਮ ਹੋਣ ਲੱਗਿਆ ਕੋਰੋਨਾ, 1.17 ਲੱਖ ਨਵੇਂ ਮਾਮਲੇ ਸਾਹਮਣੇ ਆਏ, 302 ਮਰੀਜਾਂ ਦੀ ਮੌਤ

Home » Blog » ਭਾਰਤ ਚ ਬੇਲਗਾਮ ਹੋਣ ਲੱਗਿਆ ਕੋਰੋਨਾ, 1.17 ਲੱਖ ਨਵੇਂ ਮਾਮਲੇ ਸਾਹਮਣੇ ਆਏ, 302 ਮਰੀਜਾਂ ਦੀ ਮੌਤ
ਭਾਰਤ ਚ ਬੇਲਗਾਮ ਹੋਣ ਲੱਗਿਆ ਕੋਰੋਨਾ, 1.17 ਲੱਖ ਨਵੇਂ ਮਾਮਲੇ ਸਾਹਮਣੇ ਆਏ, 302 ਮਰੀਜਾਂ ਦੀ ਮੌਤ

ਭਾਰਤ ’ਚ ਕੋਰੋਨਾ ਬੇਲਗਾਮ ਹੋਣ ਲੱਗ ਗਿਆ ਹੈ। ਬੀਤੇ 24 ਘੰਟੇ ’ਚ ਦੇਸ਼ ’ਚ 1 ਲੱਖ 17 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 30,836 ਲੋਕ ਠੀਕ ਹੋ ਗਏ ਹਨ, ਜਦਕਿ 302 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ 6 ਜੂਨ 2021 ਨੂੰ ਕੋਰੋਨਾ ਦੇ ਕੁੱਲ 1 ਲੱਖ 636 ਮਾਮਲੇ ਸਾਹਮਣੇ ਆਏ ਸੀ।

ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਦੇ ਕੁੱਲ 1,17,100 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ’ਚ ਹੁਣ ਤੱਕ ਕੁੱਲ 3,52,26,386 ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਐਕਟਿਵ ਮਰੀਜ਼ਾਂ ਦੀ ਗਿਣਤੀ 3,71,363 ਹੋ ਗਈ ਹੈ। ਇਸ ਤੋਂ ਇਲਾਵਾ 3,43,71,845 ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਤੇ 4,83,178 ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਰਤੀ ਚਿਕਿਤਸਾ ਅਨੁਸੰਧਾਨ ਪਰਿਸ਼ਦ(ਆਈਸੀਐੱਮਆਰ) ਨੇ ਦੱਸਿਆ ਕਿ ਭਾਰਤ ’ਚ ਵੀਰਵਾਰ ਨੂੰ ਕੋਰੋਨਾ ਵਾਇਰਸ ਲਈ 15,13,377 ਸੈਂਪਲ ਟੈਸਟ ਕੀਤੇ ਗਏ ਸੀ। 6 ਜਨਵਰੀ ਤੱਕ ਕੁੱਲ 68,68,19,128 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ਮਹਾਰਾਸ਼ਟਰ ’ਚ ਆ ਰਹੇ ਸਭ ਤੋਂ ਜ਼ਿਆਦਾ ਕੇਸ

ਦੱਸਣਯੋਗ ਹੈ ਕਿ ਵੀਰਵਾਰ ਨੂੰ ਮਹਾਰਾਸ਼ਟਰ ’ਚ 36,265 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ ਮੁੰਬਈ ’ਚ ਹੀ ਕੋਰੋਨਾ ਦੇ 20,181 ਨਵੇਂ ਮਾਮਲੇ ਦਰਜ ਕੀਤੇ ਗਏ। ਮਹਾਰਾਸ਼ਟਰ ਤੋਂ ਬਾਅਦ ਪੱਛਮੀ ਬੰਗਾਲ ’ਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਕਲਕੱਤਾ ’ਚ ਵੀ ਕੋਰੋਨਾ ਦੇ 6,569 ਮਾਮਲੇ ਸਾਹਮਣੇ ਆਏ ਹਨ।

ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ’ਚ ਵੀਰਵਾਰ ਨੂੰ 15,097 ਨਵੇਂ ਮਾਮਲੇ ਸਾਹਮਣੇ ਆਏ ਹਨ। ਪ੍ਰਦੇਸ਼ ’ਚ ਐਕਸਿਵ ਕੇਸ ਵਧ ਕੇ 31,498 ਹੋ ਗਏ ਹਨ।

Leave a Reply

Your email address will not be published.