ਭਾਰਤੀ ਸਟਾਕ ਮਾਰਕੀਟ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਸਟਾਕ ਮਾਰਕੀਟ ਬਣ

ਮੁੰਬਈ :  ਭਾਰਤੀ ਸ਼ੇਅਰ ਬਾਜਾ਼ਰ ਨੇ ਪਹਿਲੀ ਵਾਰ ਮਾਰਕੀਟ ਕੈਪ ਦੇ ਮਾਮਲੇ ’ਚ ਬ੍ਰਿਟਿਸ਼ ਸਟਾਕ ਮਾਰਕੀਟ ਨੂੰ ਪਿੱਛੇ ਛੱਡ ਦਿੱਤਾ ਹੈ।

3 ਟ੍ਰਿਲੀਅਨ ਦਾ ਮਾਈਲ ਸਟੋਨ ਪਾਰ ਕਰਨ ਦੇ ਨਾਲ ਹੀ ਭਾਰਤੀ ਸਟਾਕ ਮਾਰਕੀਟ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਸਟਾਕ ਮਾਰਕੀਟ ਬਣ ਗਿਆ। ਯੂਕ੍ਰੇਨ ’ਤੇ ਰੂਸੀ ਹਮਲੇ ਕਾਰਨ ਕੌਮਾਂਤਰੀ ਇਕਵਿਟੀ ’ਚ ਲਗਾਤਾਰ ਗਿਰਾਵਟ ਦਰਮਿਆਨ ਭਾਰਤ ਨੇ ਯੂਨਾਈਟੇਡ ਕਿੰਗਡਮ ਨੂੰ ਪਿੱਛੇ ਛੱਡ ਦਿੱਤਾ। 
ਬਲੂਮਬਰਗ ਦੇ ਅੰਕੜਿਆਂ ਮੁਤਾਬਕ ਭਾਰਤ ਦਾ ਮਾਰਕੀਟ ਕੈਪ 3.166 ਟ੍ਰਿਲੀਅਨ ਡਾਲਰ ਸੀ, ਜਦਕਿ ਯੂ. ਕੇ. ਦਾ 3.1102 ਟ੍ਰਿਲੀਅਨ ਡਾਲਰ ਸੀ। ਪਿਛਲੇ ਮਹੀਨੇ ਜਿਓਪਾਲਿਟੀਕਲ ਟੈਨਸ਼ਨ ਵਧਣ ਤੋਂ ਬਾਅਦਗ ਭਾਰਤ ਨੂੰ ਮਾਰਕੀਟ ਕੈਪ ਦੇ ਲਿਹਾਜ ਨਾਲ ਲਗਭਗ 357.05 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉੱਥੇ ਹੀ 1 ਫਰਵਰੀ ਤੋਂ ਬ੍ਰਿਟਿਸ਼ ਬਾਜ਼ਾਰਾਂ ਨੂੰ 410 ਬਿਲੀਅਨ ਡਾਲਰ ਦਾ ਨੁਕਸਾਨ ਉਠਾਉਣਾ ਪਿਆ ਹੈ।

ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ

46.01 ਟ੍ਰਿਲੀਅਨ ਡਾਲਰ ਦੇ ਮਾਰਕੀਟ ਕੈਪ ਨਾਲ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਇਸ ਤੋਂ ਬਾਅਦ ਚੀਨ 11.31 ਟ੍ਰਿਲੀਅਨ ਡਾਲਰ, ਜਾਪਾਨ 5.78 ਟ੍ਰਿਲੀਅਨ ਡਾਲਰ, ਹਾਂਗਕਾਂਗ 5.50 ਟ੍ਰਿਲੀਅਨ ਡਾਲਰ ਅਤੇ ਸਾਊਦੀ ਅਰਬ 3.25 ਟ੍ਰਿਲੀਅਨ ਡਾਲਰ ਹੈ। ਕਰੂਡ ਆਇਲ ਕੀਮਤਾਂ ਦੇ ਰਿਕਾਰਡ ਪੱਧਰ ’ਤੇ ਪਹੁੰਚਣ ਦਾ ਸਿੱਧਾ ਫਾਇਦਾ ਸਾਊਦੀ ਅਰਬ ਨੂੰ ਹੋਇਆ ਹੈ। ਸਾਊਦੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਕੱਚਾ ਤੇਲ ਬਰਾਮਦਕਾਰ ਹੈ। ਇਸ ਕਾਰਨ ਪਿਛਲੇਇਕ ਮਹੀਨੇ ’ਚ ਉਸ ਦੇ ਮਾਰਕੀਟ ਕੈਪ ’ਚ ਕਰੀਬ 442 ਅਰਬ ਡਾਲਰ ਦਾ ਵਾਧਾ ਹੋਇਆ ਹੈ।

60 ਹਜ਼ਾਰ ਤੱਕ ਪਹੁੰਚਿਆ ਸੀ ਸੈਂਸੈਕਸ

ਲਗਭਗ 6 ਮਹੀਨੇ ਪਹਿਲਾਂ ਹੀ ਭਾਰਤੀ ਸਟਾਕ ਮਾਰਕੀਟ ਨੇ ਫ੍ਰਾਂਸ ਨੂੰ ਪਿੱਛੇ ਛੱਡਿਆ ਸੀ। 6 ਮਹੀਨੇ ਪਹਿਲਾਂ ਤੱਕ ਦੁਨੀਆ ਦੇ ਮਾਰਕੀਟ ਕੈਪ ’ਚ ਭਾਰਤੀ ਬਾਜ਼ਾਰ ਦਾ ਯੋਗਦਾਨ 2.89 ਫੀਸਦੀ ਸੀ। ਫ੍ਰਾਂਸ ਦਾ ਯੋਗਦਾਨ 2.84 ਫੀਸਦੀ ਸੀ। ਕੈਨੇਡਾ ਦਾ ਯੋਗਦਾਨ 2.65 ਫੀਸਦੀ ਸੀ। ਚੀਨ ਦਾ ਯੋਗਦਾਨ 10.43 ਫੀਸਦੀ ਜਦ ਕਿ ਜਾਪਾਨ ਦਾ 6.19 ਅਤੇ ਹਾਂਗਕਾਂਗ ਦਾ 5.39 ਫੀਸਦੀ ਯੋਗਦਾਨ ਸੀ। ਪਿਛਲੇ ਸਾਲ ਜਨਵਰੀ ’ਚ ਸੈਂਸੈਕਸ 47,864 ਅੰਕ ’ਤੇ ਬੰਦ ਹੋਇਆ ਸੀ ਪਰ 6 ਮਹੀਨਿਆਂ ਬਾਅਦ ਹੀ ਇਹ ਪਹਿਲੀ ਵਾਰ 59 ਹਜ਼ਾਰ ਤੋਂ ਪਾਰ ਬੰਦ ਹੋਇਆ ਸੀ। ਯੂਕ੍ਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਨੇ ਕਿਹਾ ਕਿ ਉਹ ਹੁਣ ਨਾਟੋ ਮੈਂਬਰਸ਼ਿਪ ਲਈ ਦਬਾਅ ਨਹੀਂ ਬਣਾ ਰਹੇ ਹਨ, ਲਿਹਾਜਾ ਸ਼ੇਅਰ ਬਾਜ਼ਾਰ ’ਚ ਵਾਪਸ ਹਰਿਆਲੀ ਪਰਤੀ ਹੈ। ਪੰਜ ਸੂਬਿਆਂ ਦੇ ਚੋਣ ਨਤੀਜਿਆਂ ’ਤੇ ਕਰੀਬੀ ਨਜ਼ਰ ਨਾਲ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਨਾਲ ਖੁੱਲ੍ਹੇ। ਵੀਰਵਾਰ ਨੂੰ ਤੁਰਕੀ ’ਚ ਹੋਣ ਵਾਲੀ ਯੂਕ੍ਰੇਨ ਅਤੇ ਰੂਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਸਕਾਰਾਤਮਕ ਗੱਲਬਾਤ ਦੀ ਉਮੀਦ ’ਚ ਕੱਚੇ ਤੇਲ ’ਚ ਰਾਹਤ ਦੇਖਣ ਨੂੰ ਮਿਲੀ ਹੈ।

Leave a Reply

Your email address will not be published. Required fields are marked *