ਭਾਖੜਾ ਨਹਿਰ ‘ਚ ਡਿੱਗੀ ਕਾਰ ਮਾਂ-ਧੀ ਦੀ ਮੌਤ, ਤਿੰਨ ਲਾਪਤਾ

Home » Blog » ਭਾਖੜਾ ਨਹਿਰ ‘ਚ ਡਿੱਗੀ ਕਾਰ ਮਾਂ-ਧੀ ਦੀ ਮੌਤ, ਤਿੰਨ ਲਾਪਤਾ
ਭਾਖੜਾ ਨਹਿਰ ‘ਚ ਡਿੱਗੀ ਕਾਰ ਮਾਂ-ਧੀ ਦੀ ਮੌਤ, ਤਿੰਨ ਲਾਪਤਾ

ਪਟਿਆਲਾ / ਰਾਮਪੁਰਾ ਫੂਲ ਤੋਂ ਪਰਿਵਾਰ ਦੇ ਪੰਜ ਮੈਂਬਰ ਸਵਿਫਟ ਕਾਰ ‘ਚ ਸਵਾਰ ਹੋ ਕੇ ਮਨਸਾ ਦੇਵੀ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਕਾਰ ਸੰਗਰੂਰ ਰੋਡ ‘ਤੇ ਪਸਿਆਣਾ ਪੁਲ ਨੇੜੇ ਭਾਖੜਾ ਨਹਿਰ ‘ਚ ਡਿੱਗ ਪਈ।

ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਗਰਗ ਆਪਣੀ ਪਤਨੀ ਨੀਲਮ, ਬੇਟੀਆਂ ਸਮੀਤਾ ਗਰਗ, ਈਸ਼ਾ ਤੇ ਲੜਕੇ ਪੀਰੂ ਸਮੇਤ ਮਨਸਾ ਦੇਵੀ ਮੱਥਾ ਟੇਕਣ ਗਏ ਸੀ। ਇਸ ਹਾਦਸੇ ‘ਚ ਮਾਂ ਤੇ ਧੀ ਦੀ ਮੌਤ ਹੋ ਗਈ। ਨੀਲਮ ਤੇ ਸਮੀਤਾ ਗਰਗ ਦੀਆਂ ਲਾਸ਼ਾਂ ਕਾਰ ‘ਚੋਂ ਬਰਾਮਦ ਕਰ ਲਈਆਂ ਗਈਆਂ। ਪੁਲਿਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਲਾਸ਼ਾਂ ਨਹਿਰ ‘ਚੋਂ ਕੱਢ ਕੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਪੋਸਟਮਾਰਟਮ ਵਿਭਾਗ ਭੇਜ ਦਿੱਤੀਆਂ ਹਨ। ਜਦਕਿ ਜਸਵਿੰਦਰ ਗਰਗ, ਪੀਰੂ ਤੇ ਈਸ਼ਾ ਦੀ ਭਾਲ ਹਾਲੇ ਗੋਤਾਖੋਰਾਂ ਵਲੋਂ ਕੀਤੀ ਜਾ ਰਹੀ ਹੈ। ਇਸ ਸੰਬੰਧੀ ਥਾਣਾ ਪਸਿਆਣਾ ਦੇ ਮੁਖੀ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਰਾਤ 12 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਕਾਰ ਪਸਿਆਣਾ ਪੁਲ ਨੇੜੇ ਭਾਖੜਾ ਨਹਿਰ ‘ਚ ਡਿੱਗ ਗਈ ਹੈ, ਜਿਸ ਉਪਰੰਤ ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਗੋਤਾਖੋਰਾਂ ਦੀ ਸਹਾਇਤਾ ਨਾਲ ਸਵੇਰੇ ਕਾਰ ਨੂੰ ਨਹਿਰ ‘ਚੋਂ ਬਾਹਰ ਕਢਵਾਇਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਕਿਵੇਂ ਵਾਪਰਿਆ ਹੈ ਇਸ ਸੰਬੰਧੀ ਹਾਲੇ ਉਹ ਪੜਤਾਲ ਕਰ ਰਹੇ ਹਨ। ਫਿਲਹਾਲ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਨਸਾ ਦੇਵੀ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਰਾਮਪੁਰਾ ਫੂਲ ਦਾ ਪਰਿਵਾਰ ਰਾਮਪੁਰਾ ਫੂਲ / ਜਾਣਕਾਰੀ ਅਨੁਸਾਰ ਰਾਮਪੁਰਾ ਫੂਲ ਦੇ ਜਸਵਿੰਦਰ ਕੁਮਾਰ ਉਰਫ ਬਬਲੀ ਬਾਹੀਆ (52) ਪੁੱਤਰ ਮੋਹਨ ਲਾਲ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਨੀਲਮ (50), ਪੁੱਤਰੀ ਸਮੀਤਾ (26), ਪੁੱਤਰੀ ਈਸ਼ਾ (24) ਤੇ ਪੁੱਤਰ ਪੀਰੂ (9), ਸਮੀਤਾ ਨੂੰ ਨੌਕਰੀ ਮਿਲਣ ਦੀ ਖੁਸ਼ੀ ‘ਚ ਮਾਤਾ ਦੇ ਦਰਸ਼ਨ ਲਈ ਗਏ ਸੀ। ਉਕਤ ਘਟਨਾ ਦਾ ਪਤਾ ਲਗਦਿਆਂ ਹੀ ਰਾਮਪੁਰਾ ਫੂਲ ਸ਼ਹਿਰ ਸ਼ੋਕ ‘ਚ ਡੁੱਬ ਗਿਆ। ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸ਼ਹਿਰੀ ਕਾਂਗਰਸ ਪ੍ਰਧਾਨ ਸੁਨੀਲ ਬਿੱਟਾ, ਚੇਅਰਮੈਨ ਸੰਜੀਵ ਢੀਂਗਰਾ ਤੇ ਹੋਰਨਾਂ ਨੇ ਬਾਹੀਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published.